Loading Now

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 53ਵੀਂ ਆਲ ਇੰਡੀਆ ਦਰਾਵਿੜੀਅਨ ਲਿੰਗੁਇਸਟਸ ਕਾਨਫ਼ਰੰਸ 18 ਜੂਨ ਤੋਂ ਆਰੰਭ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 53ਵੀਂ ਆਲ ਇੰਡੀਆ ਦਰਾਵਿੜੀਅਨ ਲਿੰਗੁਇਸਟਸ ਕਾਨਫ਼ਰੰਸ 18 ਜੂਨ ਤੋਂ ਆਰੰਭ

ਪਟਿਆਲਾ, 6 ਜੂਨ – ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਉਪ—ਕੁਲਪਤੀ ਡਾ. ਜਗਦੀਪ ਸਿੰਘ ਜੀ ਦੀ ਪ੍ਰਵਾਨਗੀ ਨਾਲ ਸੀ.ਆਈ.ਆਈ.ਐੱਲ. ਮੈਸੂਰ (ਕਰਨਾਟਕ) ਅਤੇ ਆਈ.ਸੀ. ਐਸ. ਐਸ. ਆਰ. ਨਵੀਂ ਦਿੱਲੀ ਦੇ  ਵਿਸ਼ੇਸ਼ ਸਹਿਯੋਗ ਨਾਲ ਮਿਤੀ 18 ਤੋਂ 20 ਜੂਨ, 2026 ਤੱਕ 53ਵੀਂ ਆਲ ਇੰਡੀਆ ਕਾਨਫ਼ਰੰਸ ਆਫ਼ ਦਰਾਵਿੜੀਅਨ ਲਿੰਗੁਇਸਟਸ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮਹੱਤਵਪੂਰਨ ਕਾਨਫ਼ਰੰਸ ਦੀ ਅਗਵਾਈ ਪੰਜਾਬੀ ਵਿਭਾਗ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ ਪਟਿਆਲਾ, ਦਰਾਵਿੜੀਅਨ ਲਿੰਗੁਇਸਟਿਕ ਐਸੋਸੀਏਸ਼ਨ, ਇੰਟਰਨੈਸ਼ਨਲ ਸਕੂਲ ਆਫ਼ ਦਰਾਵਿੜੀਅਨ ਲਿੰਗੁਇਸਟਿਕ ਤਿਰੂਵਨੰਥਪੁਰਮ (ਕੇਰਲ) ਵੱਲੋਂ ਸਾਂਝੇ ਤੌਰ ਤੇ ਕੀਤੀ ਜਾ ਰਹੀ ਹੈ।

ਇਸ ਕਾਨਫ਼ਰੰਸ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ ਕਾਨਫ਼ਰੰਸ ਦੇ ਆਰਗੇਨਾਈਜਿੰਗ ਸਕੱਤਰ ਡਾ. ਰਾਜਵੰਤ ਕੌਰ ਪੰਜਾਬੀ, ਜੋ ਪੰਜਾਬੀ ਵਿਭਾਗ ਦੇ ਮੁਖੀ ਵੀ ਹਨ, ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਕਾਨਫ਼ਰੰਸ ਸੰਬੰਧੀ ਗਠਿਤ ਕਮੇਟੀਆਂ ਦੀ  ਮੀਟਿੰਗ ਪੰਜਾਬੀ ਵਿਭਾਗ ਵਿਖੇ ਮੁਖੀ ਪੰਜਾਬੀ ਵਿਭਾਗ ਵੱਲੋਂ ਸੱਦੀ ਗਈ ਜਿਸ ਵਿੱਚ ਅਕਾਦਮਿਕ ਕਮੇਟੀ, ਪੀਅਰ ਰਿਵਿਊ ਕਮੇਟੀ, ਰਿਪੋਰਟਿੰਗ ਕਮੇਟੀ ਅਤੇ ਸਭਿਆਚਾਰਕ ਕਮੇਟੀ ਆਦਿ ਚਾਰ ਕਮੇਟੀਆਂ ਦੇ ਮੈਂਬਰ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਕਾਨਫ਼ਰੰਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਮੇਟੀ ਦੇ ਨੁਮਾਇੰਦਿਆਂ ਵੱਲੋਂ ਅਹਿਮ ਨੁਕਤਿਆਂ ਤੇ ਚਰਚਾ ਕੀਤੀ ਗਈ। ਅਕਾਦਮਿਕ ਅਤੇ ਪੀਅਰ ਰਿਵਿਊ ਕਮੇਟੀ ਵੱਲੋਂ ਕਾਨਫ਼ਰੰਸ ਵਿੱਚ ਪੜ੍ਹਾਏ ਜਾਣ ਵਾਲੇ ਪੇਪਰਾਂ ਸਬੰਧੀ ਪ੍ਰਾਪਤ ਹੋਏ ਸਾਰ ਅਤੇ ਸੰਪੂਰਨ ਪੇਪਰ ਵਿੱਚ ਧਿਆਨ ਰੱਖਣ ਯੋਗ ਨੁਕਤਿਆਂ ਬਾਰੇ ਵਿਚਾਰ ਚਰਚਾ ਹੋਈ। ਇਸਦੇ ਨਾਲ ਹੀ ਰਿਪੋਰਟਿੰਗ ਕਮੇਟੀ ਵੱਲੋਂ ਪੂਰੀ ਕਾਨਫ਼ਰੰਸ ਨੂੰ ਮੀਡੀਆ ਦੇ ਹਵਾਲੇ ਨਾਲ ਬਾਹਰ ਬੈਠੇ ਸਾਹਿਤ ਪ੍ਰੇਮੀਆਂ ਨਾਲ ਸਾਂਝਾ ਕਰਨ ਅਤੇ ਪ੍ਰਕਾਸ਼ਿਤ ਕਰਨ ਹਿੱਤ ਕਿਹੜੀਆਂ ਗੱਲਾਂ ਉੱਪਰ ਕੇਂਦਰਿਤ ਰਹਿਣਾ ਹੈ, ਬਾਰੇ ਵੀ ਵਿਚਾਰ ਹੋਇਆ।

ਇਸ ਮੀਟਿੰਗ ਵਿੱਚ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਡੈਲੀਗੇਟਸ ਲਈ ਪਹਿਲੇ ਦਿਨ ਸ਼ਾਮ ਨੂੰ ਕਰਵਾਈ ਜਾਣ ਵਾਲੀ ਸੱਭਿਆਚਾਰਕ ਸ਼ਾਮ ਦੀ ਵਿਉਂਤਬੰਦੀ ਕੀਤੀ ਗਈ।  ਪੂਰੀ ਚਰਚਾ ਦੌਰਾਨ ਕਾਨਫਰੰਸ ਦੇ ਪੈਟਰਨ ਡਾ. ਭੁਪਿੰਦਰ ਸਿੰਘ ਖਹਿਰਾ,  ਆਯੋਜਨ—ਸਕੱਤਰ ਡਾ. ਰਾਜਵੰਤ ਕੌਰ ਪੰਜਾਬੀ ਤੋਂ ਇਲਾਵਾ ਡਾ. ਭੀਮ ਇੰਦਰ ਸਿੰਘ ਡਾਇਰੈਕਟਰ ਯੁਵਕ ਭਲਾਈ ਵਿਭਾਗ, ਡਾ. ਧਰਮਜੀਤ ਸਿੰਘ (ਮੁਖੀ ਅੰਗਰੇਜ਼ੀ ਵਿਭਾਗ), ਡਾ. ਹਰਵਿੰਦਰ ਪਾਲ ਕੌਰ (ਮੁਖੀ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ), ਡਾ. ਅਜੈ ਵਰਮਾ, ਡਾ. ਗੁਰਸੇਵਕ ਸਿੰਘ ਲੰਬੀ, ਡਾ. ਰਾਜਵਿੰਦਰ ਸਿੰਘ, ਡਾ. ਸੋਨੀਆ, ਡਾ. ਰਾਜਬੀਰ ਕੌਰ, ਡਾ. ਰਜਨੀ, ਡਾ. ਰਵਿੰਦਰ ਕੌਰ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਰਹੇ।

Share this content:

Post Comment