Loading Now

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਚ ਅਧਿਕਾਰੀ ਅਤੇ ਲੇਖਕ ਦਲੀਪ ਸਿੰਘ ਉੱਪਲ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀਆਂ ਭੇਂਟ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਚ ਅਧਿਕਾਰੀ ਅਤੇ ਲੇਖਕ ਦਲੀਪ ਸਿੰਘ ਉੱਪਲ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀਆਂ ਭੇਂਟ

 

picture-1 ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਚ ਅਧਿਕਾਰੀ ਅਤੇ ਲੇਖਕ ਦਲੀਪ ਸਿੰਘ ਉੱਪਲ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀਆਂ ਭੇਂਟ
ਸ. ਦਲੀਪ ਸਿੰਘ ਉਪਲ ਨ੍ਵੰ ਸ਼ਰਧਾਂਜਲੀਆਂ ਭੇਂਟ ਕਰਦੇ ਹੋਏ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਡਾ. ਦਰਸ਼ਨ ਸਿੰਘ ਆਸ਼ਟ, ਸੁਰਿੰਦਰ ਸਿੰਘ ਔਜਲਾ (ਇੰਗਲੈਂਡ) ਅਤੇ ਸੰਗਤ  ਵਿਚ ਬੈਠੇ ਹੋਏ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਡਾ. ਭੀਮ ਇੰਦਰ ਸਿੰਘ ਆਦਿ। 

*ਹਰਮਨਪਿਆਰੀ, ਮਿਲਾਪੜੀ ਤੇ ਮਿਹਨਤਕਸ਼ ਸ਼ਖ਼ਸੀਅਤ ਸਨ ਸ. ਉੱਪਲ— ਸਾਬਕਾ ਵਾਈਸ—ਚਾਂਸਲਰ ਡਾ. ਜਸਪਾਲ ਸਿੰਘ

*ਦੇਸ—ਵਿਦੇਸ ਤੋਂ ਵੱਡੀ ਤਾਦਾਦ ਵਿਚ ਪੁੱਜੀ ਸੰਗਤ

ਪਟਿਆਲਾ, 13 ਜੁਲਾਈ – ਪਟਿਆਲਾ ਦੇ ਅਰਬਨ ਅਸਟੇਟ ਫੇਜ਼ 3 ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰਬੰਧ ਅਤੇ ਵਿੱਤ ਅਫ਼ਸਰ ਦਲੀਪ ਸਿੰਘ ਉੱਪਲ ਨਮਿੱਤ ਅੰਤਿਮ ਅਰਦਾਸ ਹਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦਾ ਭੋਗ ਪਾਉਣ ਉਪਰੰਤ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।ਇਸ ਦੌਰਾਨ ਡਾ. ਗੁਰਿੰਦਰ ਸਿੰਘ ਬਟਾਲਾ ਵਾਲਿਆਂ ਵੱਲੋਂ ਕੀਰਤਨ ਕੀਤਾ ਗਿਆ। ਉਪਰੰਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਦੇ ਮੁੱਖ ਗ੍ਰੰਥੀ ਗਿਆਨੀ ਰਾਜਿੰਦਰਪਾਲ ਸਿੰਘ ਵੱਲੋਂ ਅਰਦਾਸ ਕੀਤੀ ਗਈ। ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਇਕ ਹਰਮਨਪਿਆਰੀ,ਮਿਲਾਪੜੀ ਤੇ ਮਿਹਨਤਕਸ਼ ਸ਼ਖ਼ਸੀਅਤ ਸਨ ਅਤੇ ਮੇਰੇ ਨਾਲ ਉਨ੍ਹਾਂ ਦਾ ਕਾਫੀ ਦੇਰ ਤੋਂ ਰਾਬਤਾ ਰਿਹਾ।ਉਨ੍ਹਾਂ ਦੀ ਅਨੁਸ਼ਾਸਨਪਸੰਦੀ ਅਤੇ ਕਾਰਜ ਕਰਨ ਦੇ ਢੰਗ ਨਾਲ ਪੰਜਾਬੀ ਯੂਨੀਵਰਸਿਟੀ ਦੀ ਤਰੱਕੀ ਵਿਚ ਵਿਸ਼ੇਸ਼ ਭੂਮਿਕਾ ਨਿਭਾਈ।

ਸ. ਉੱਪਲ ਦੇ ਇੰਗਲੈਂਡ ਤੋਂ ਪੁੱਜੇ ਚਚੇਰੇ ਭਰਾ ਸ. ਸੁਰਿੰਦਰ ਸਿੰਘ ਔਜਲਾ ਨੇ ਕਿਹਾ ਕਿ ਉਹ ਇਕ ਮਿਕਨਾਤੀਸੀ ਖਿੱਚ ਵਾਲੇ ਵਿਅਕਤੀ ਸਨ ਜਿਨ੍ਹਾਂ ਵਿਚ ਅਨੇਕ ਗੁਣ ਮੌਜੂਦ ਸਨ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸੁਪਤਨੀ ਗੁਰਸ਼ਰਨ ਕੌਰ, ਮੁਖ ਮੰਤਰੀ ਭਗਵੰਤ ਸਿੰਘ ਮਾਨ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ. ਕਿਰਪਾਲ ਸਿੰਘ ਬਡੂੰਗਰ, ਐਮ.ਐਲ.ਏ. ਬੁਢਲਾਡਾ ਪ੍ਰਿੰ. ਬੁੱਧਰਾਮ, ਸਾਬਕਾ ਮੰਤਰੀਆਂ ਵਿਚੋਂ ਡਾ. ਇੰਦਰਜੀਤ ਸਿੰਘ ਨਿੱਜਰ, ਡਾ. ਉਪਿੰਦਰਜੀਤ ਕੌਰ, ਲਕਸ਼ਮੀ ਕਾਂਤਾਂ ਚਾਵਲਾ, ਸਾਬਕਾ ਕਮਿਸ਼ਨਰ ਪਟਿਆਲਾ ਡਿਵੀਜ਼ਨ ਜਸਬੀਰ ਸਿੰਘ ਬੀਰ, ਸਾਬਕਾ ਐਮ.ਐਲ.ਏ. ਪੰਜਾਬ ਸੁਖਪਾਲ ਸਿੰਘ ਖਹਿਰਾ, ਸਾਬਕਾ ਆਈ.ਏ.ਐਸ. ਜੀ.ਕੇ.ਸਿੰਘ, ਚੇਅਰਮੈਨ ਇੰਮਪਰੂਵਮੈਂਟ ਟਰੱਸਟ, ਪਟਿਆਲਾ ਸ੍ਰੀ ਤੇਜਿੰਦਰ ਮਹਿਤਾ,ਸਾਬਕਾ ਵਾਈਸ ਚਾਂਸਲਰ ਡਾ. ਬੀ.ਐਸ. ਘੁੰਮਣ, ਪ੍ਰੋ. ਅਰਵਿੰਦ, ਡਾ. ਸ.ਪ.ਸਿੰਘ,ਸਾਬਕਾ ਆਈ.ਏ.ਐਸ. ਹਰਕੇਸ਼ ਸਿੰਘ ਸਿੱਧੂ, ਹਿਰਦੇਪਾਲ ਸਿੰਘ, ਗੁਰਪ੍ਰਤਾਪ ਸਿੰਘ,ਵਿਖਿਆਤ ਸਿਤਾਰ ਵਾਦਕ ਉਸਤਾਦ ਨਰਿੰਦਰ ਨਰੂਲਾ, ਉਘੇ ਕਵੀ ਗੁਰਭਜਨ ਸਿੰਘ ਗਿੱਲ, ਬਲਦੇਵ ਸਿੰਘ ਸੜਕਨਾਮਾ, ਪਰਮਜੀਤ ਸਰਕਾਰ, ਭੁਪਿੰਦਰ ਸਿੰਘ ਮੱਲ੍ਹੀ, ਸਹਾਇਕ ਕਮਿਸ਼ਨਰ ਰਣਦੀਪ ਸਿੰਘ,ਉਸਤਾਦ ਸਾਰੰਗੀ ਨਵਾਜ਼ ਸ਼ਮਿੰਦਰਪਾਲ ਸਿੰਘ, ਉਘੀ ਕੱਥਕ ਨਰਤਕੀ ਗੀਤਾਂਜਲੀ ਲਾਲ, ਡਾ. ਅਮਰਜੀਤ ਗਰੇਵਾਲ, ਡਾ. ਰੌਣਕੀ ਰਾਮ,ਭੈਣ ਸੁਰਿੰਦਰ ਕੁਮਾਰੀ ਕੋਛੜ ਜਲੰਧਰ,  ਡਾ. ਅਮਿਤ ਗੰਗਾਨੀ, ਕੁਰਕਸ਼ੇਤਰਾ ਯੂਨੀਵਰਸਿਟੀ ਵੱਲੋਂ ਡਾ. ਹਰਵਿੰਦਰ ਸਿੰਘ ਲੌਂਗੋਵਾਲ, ਡਾ. ਅਸ਼ੋਕ ਕੁਮਾਰ ਆਦਿ ਵੱਲੋਂ ਸ਼ੋਕ ਸੰਦੇਸ਼ ਭੇਜ ਕੇ ਉੱਪਲ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਗਈ।

IMG-20260713-WA0007-1024x768 ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਚ ਅਧਿਕਾਰੀ ਅਤੇ ਲੇਖਕ ਦਲੀਪ ਸਿੰਘ ਉੱਪਲ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀਆਂ ਭੇਂਟ

ਇਸ ਮੌਕੇ ਪਰਿਵਾਰ ਵੱਲੋਂ ਸ. ਦਲੀਪ ਸਿੰਘ ਉੱਪਲ ਦੇ ਸੁਪਤਨੀ ਡਾ. ਕਮਲੇਸ਼ ਉੱਪਲ, ਬੇਟੀ ਡਾ. ਨਿਵੇਦਿਤਾ ਸਿੰਘ, ਬੇਟਾ ਡਾ. ਅਲੰਕਾਰ ਸਿੰਘ, ਦਾਮਾਦ ਡਾ. ਭੀਮ ਇੰਦਰ ਸਿੰਘ (ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਅਤੇ ਵਿਸ਼ਵ ਪੰਜਾਬੀ ਕੇਂਦਰ ਦੇ ਡਾਇਰੈਕਟਰ),ਨਵਦੀਪ ਕੌਰ, ਸੁਰਦੀਪ,ਆਸਾਵਰੀ ਅਤੇ ਸਰਗਮ ਤੋਂ ਇਲਾਵਾ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਅਵਤਾਰ ਸਿੰਘ,ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਚੜ੍ਹਦੀਕਲਾ ਟਾਈਮ ਟੀ.ਵੀ. ਦੇ ਮੈਨੇਜਿੰਗ ਡਾਇਰੈਕਟਰ ਪਦਮਸ਼੍ਰੀ ਜਗਜੀਤ ਸਿੰਘ ਦਰਦੀ, ਡਾ. ਜਗਜੀਤ ਕੌਰ, ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ, ਡਾ. ਜਸਵਿੰਦਰ ਸਿੰਘ ਬਰਾੜ, ਗਾਇਕ ਪੰਮੀ ਬਾਈ, ਪਦਮਸ਼੍ਰੀ ਪ੍ਰਾਣ ਸੱਭਰਵਾਲ, ਡਾ. ਦੀਪਕ ਮਨਮੋਹਨ ਸਿੰਘ, ਡਾ. ਬਲਕਾਰ ਸਿੰਘ, ਡਾ. ਤ੍ਰਿਲੋਕ ਸਿੰਘ ਆਨੰਦ,ਡਾ. ਏ.ਐਸ.ਚਾਵਲਾ, ਸਾਬਕਾ ਐਸ.ਐਸ.ਪੀ. ਗੁਰਪ੍ਰੀਤ ਸਿੰਘ ਤੂਰ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਡੀਨ ਰਿਸਰਚ ਡਾ. ਰਿਤੂ ਲਹਿਲ, ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ, ਡਾ. ਬਲਕਾਰ ਸਿੰਘ,ਡਾ. ਭੁਪਿੰਦਰ ਸਿੰਘ ਵਿਰਕ,ਡਾ. ਸਤੀਸ਼ ਕੁਮਾਰ ਵਰਮਾ,ਡਾ. ਦਰਸ਼ਨ ਸਿੰਘ ਆਸ਼ਟ, ਡਾ. ਕੁਮਕੁਮ ਬਜਾਜ,ਜੰਗ ਸਿੰਘ,ਐਡਵੋਕੇਟ ਸਰਬਜੀਤ ਸਿੰਘ ਵਿਰਕ, ਤੇਜਪ੍ਰਤਾਪ ਸਿੰਘ ਸੰਧੂ,ਡਾ. ਗੁਰਸੇਵਕ ਸਿੰਘ ਲੰਬੀ, ਪ੍ਰੋ. ਕਿਰਪਾਲ ਕਜ਼ਾਕ, ਕੁਲਵੀਰ ਸਿੰਘ ਧਾਲੀਵਾਲ, ਡਾ. ਬਿਮਲਾ ਆਨੰਦ, ਡਾ. ਮੇਘਾ ਸਿੰਘ, ਡਾ. ਰਾਜਿੰਦਰ ਲਹਿਰੀ, ਡਾ. ਤਾਰਾ ਸਿੰਘ, ਰਾਜਿੰਦਰ ਕੁਮਾਰ ਰੋਹਿਲਾ,ਪਵਨ ਕੁਮਾਰ ਸ਼ਰਮਾ, ਡਾ. ਅਮਰਜੀਤ ਕੌਂਕੇ, ਡਾ. ਕੁਲਦੀਪ ਸਿੰਘ ਦੀਪ,  ਦੀਦਾਰ ਸਿੰਘ ਨਲਵੀ,ਡਾ. ਜਸਬੀਰ ਕੌਰ, ਡਾ. ਮਲਕੀਅਤ ਸਿੰਘ ਸੈਣੀ, ਡਾ. ਨਵਤੇਜ ਸਿੰਘ, ਡਾ. ਗੁਰਮੀਤ ਸਿੰਘ ਮਾਨ,ਮਨਜੀਤ ਇੰਦਰਾ,ਡਾ. ਮੋਹਨ ਤਿਆਗੀ, ਡਾ. ਪ੍ਰਭਲੀਨ ਸਿੰਘ, ਡਾ. ਸੁਨੀਤਾ ਧੀਰ, ਡਾ. ਗੁਰਚਰਨ ਸਿੰਘ, ਰਾਜੇਸ਼ ਸ਼ਰਮਾ, ਡਾ. ਮਿੰਨੀ ਸਿੰਘ, ਡਾ. ਸਵਰਾਜ ਸਿੰਘ, ਡਾ. ਨਸੀਬ ਸਿੰਘ ਬਵੇਜਾ,ਜੰਗ ਸਿੰਘ, ਪ੍ਰਿੰ. ਸ.ਸ.ਸੋਢੀ, ਗੁਰਤੇਜ ਸਿੰਘ, ਡਾ. ਜਸਬੀਰ ਸਿੰਘ ਜਵੱਦੀ ਕਲਾਂ, ਡਾ. ਰਵੀਦਰਸ਼ਦੀਪ ਕੌਰ, ਡਾ. ਪਰਮਵੀਰ ਸਿੰਘ,ਐਸ.ਡੀ.ਓ. ਬਾਠ,ਸਤਿੰਦਰ ਕੌਰ ਸੇਤੀਆ,ਰਾਜਿੰਦਰ ਸਿੰਘ, ਦਲਬੀਰ ਸਿੰਘ ਰੰਧਾਵਾ, ਡਾ. ਪਰਮੀਤ ਕੌਰ, ਡਾ. ਲੱਖਾ ਲਹਿਰੀ, ਕਵਿਤਾ ਸ਼ਰਮਾ, ਡਾ. ਵਿੰਪੀ ਸਿੱਧੂ, ਡਾ. ਕੁਲਪਿੰਦਰ ਸ਼ਰਮਾ, ਡਾ. ਇਕਬਾਲ ਸੋਮੀਆ, ਨਵਦੀਪ ਸਿੰਘ ਮੁੰਡੀ, ਤ੍ਰਿਲੋਕ ਸਿੰਘ ਢਿੱਲੋਂ ਅਤੇ ਡਾ. ਦਰਸ਼ਨ ਸਿੰਘ ਆਸ਼ਟ ਆਦਿ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।ਅੰਤ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੇ ਸੀਨੀਅਰ ਮੋਸਟ ਪ੍ਰੋਫੈਸਰ ਡਾ. ਨਿਵੇਦਿਤਾ ਸਿੰਘ ਵੱਲੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ।
ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਸੰਚਾਲਨ ਡਾ. ਦਰਸ਼ਨ ਸਿੰਘ ਆਸ਼ਟ ਨੇ ਨਿਭਾਇਆ। ਇਸ ਦੌਰਾਨ ਦੇਸ ਵਿਦੇਸ ਦੀਆਂ ਵੱਖ ਵੱਖ ਸੰਸਥਾਵਾਂ ਵਿਚੋਂ ਤਰਕਸ਼ੀਲ ਸੁਸਾਇਟੀ,ਪੰਜਾਬ, ਪੰਜਾਬੀ ਸਾਹਿਤ ਸਭਾ ਪਟਿਆਲਾ, ਸਾਹਿਤ ਸਭਾ ਸੰਗਰੂਰ, ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ, ਪਟਿਆਲਾ,  ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗੀਤ ਵਿਭਾਗ,ਪੰਜਾਬੀ ਵਿਭਾਗ, ਗੁਰਮਤਿ ਸੰਗੀਤ ਵਿਭਾਗ, ਵਿਸ਼ਵ ਪੰਜਾਬੀ ਕਾਨਫਰੰਸ ਟੋਰਾਂਟੋ, ਅੰਮ੍ਰਿਤ ਕੀਰਤਨ ਟਰੱਸਟ, ਚੰਡੀਗੜ੍ਹ, ਸਰਬ ਅਕਾਲ ਮਿਊਜ਼ਿਕ ਸੁਸਾਇਟੀ ਆਫ ਕੈਲਗਰੀ, ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂਸਭਾ ਜਲੰਧਰ, ਸਿੰਘ ਬ੍ਰਦਰਜ਼ ਅੰਮ੍ਰਿਤਸਰ, ਸੰਗੀਤਾਲੋਕ ਸੰਸਥਾ ਅੰਬਾਲਾ ਕੈਂਟ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ, ਰਿਟਾ. ਵੈਲਫੇਅਰ ਐਸੋਸੀਏਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਪਟਿਆਲਾ ਆਦਿ ਨੇ ਵੀ ਪਰਿਵਾਰ ਨਾਲ ਸ਼ੋਕ ਸੰਦੇਸ਼ ਭੇਜ ਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ।

Share this content:

Post Comment