ਪੰਜਾਬੀ ਦੇ ਪ੍ਰਸਿੱਧ ਪੱਤਰਕਾਰ ਅਸ਼ੋਕ ਸ਼ਰਮਾ ਦਾ ਦਿਹਾਂਤ

ਫਗਵਾੜਾ, 7 ਫਰਵਰੀ (ਏ.ਡੀ.ਪੀ. ਨਿਊਜ਼ ) ਪੰਜਾਬੀ ਦੇ ਪ੍ਰਸਿੱਧ ਪੱਤਰਕਾਰ ਅਸ਼ੋਕ ਸ਼ਰਮਾ, ਜ਼ਿਲਾ ਇੰਚਾਰਜ ‘ਰੋਜ਼ਾਨਾ ਸੂਰਜ’ ਅੱਜ ਥੋੜ੍ਹ-ਚਿਰੀ ਬੀਮਾਰੀ ਤੋਂ ਬਾਅਦ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਉਹਨਾਂ ਦੇ ਅਕਾਲ ਚਲਾਣੇ ‘ਤੇ ਸਕੇਪ ਸਾਹਿਤਕ ਸੰਸਥਾ, ਸਰਬ ਨੌਜਵਾਨ ਸਭਾ, ਪੰਜਾਬੀ ਵਿਰਸਾ ਟਰੱਸਟ ਦੇ ਅਹੁਦੇਦਾਰਾਂ ਤੋਂ ਇਲਾਵਾਂ ਸ਼ਹਿਰ ਦੀਆਂ ਪੱਤਰਕਾਰ ਜੱਥੇਬੰਦੀਆਂ ਨੇ ਅਫ਼ਸੋਸ ਪ੍ਰਗਟ ਕੀਤਾ। ਪ੍ਰਿੰ: ਗੁਰਮੀਤ ਸਿੰਘ ਪਲਾਹੀ, ਰਵਿੰਦਰ ਚੋਟ, ਕਮਲੇਸ਼ ਸੰਧੂ, ਪਰਵਿੰਦਰ ਜੀਤ ਸਿੰਘ, ਸੁਖਵਿੰਦਰ ਸਿੰਘ ਨੇ ਉਹਨਾਂ ਦੀ ਮੌਤ ਨੂੰ ਪੱਤਰਕਾਰ ਭਾਈਚਾਰੇ ਨੂੰ ਨਾ ਪੂਰਾ ਹੋਣ ਯੋਗ ਘਾਟਾ ਦੱਸਿਆ।
Share this content:



Post Comment