Loading Now

ਪੰਜਾਬੀ ਗੀਤ/ਸਲੀਮ ਆਫਤਾਬ ਸਲੀਮ ਕਸੂਰੀ

ਪੰਜਾਬੀ ਗੀਤ/ਸਲੀਮ ਆਫਤਾਬ ਸਲੀਮ ਕਸੂਰੀ

 

ਮਾਹੀ ਮੇਰਾ ਛੈਲ ਛਬੀਲਾ ਮਾਹੀ ਚੰਨ ਦਾ ਟੋਟਾ ਨੀ

ਸਿਰ ਤੇ ਬੰਨਦਾ ਪੱਗ ਕੇਸਰੀ ਹੱਥ ਵਿੱਚ ਰੰਗਲਾ ਸੋਟਾ ਨੀ

ਮਾਹੀ ਮੇਰਾ ਛੈਲ ਛਬੀਲਾ——

 

ਜੱਟ ਗਭਰੂ ਪੰਜਾਬੀ ਅੜੀਓ ਸ਼ੇਰਾਂ ਵਰਗਾ ਜੁੱਸਾ

ਦੋ ਧਾਰੀ ਉਹਦਾ ਲਾਚਾ ਅੜੀਓ ਵਿਚ ਪੈਰਾਂ ਦੇ ਖੋਸਾ

ਮੈਨੂੰ ਭਵਾਂ ਦਾ ਸੂਹਾ ਜੋੜਾ ਸੁਨਹਿਰੀ ਜਿਸ ਦਾ ਗੋਟਾ ਨੀ

ਮਾਹੀ ਮੇਰਾ ਛੈਲ ਛਬੀਲਾ——

 

ਚਿੱਟੀ ਸੋਹਣੀ ਘੋੜੀ ਰੱਖਦਾ ਵਾਹ ਵਿੱਚ ਉੱਡਦਾ ਆਉਂਦਾ ਨਹੀਂ

ਉਹਦੀਆਂ ਧੁੰਮਾਂ ਆਵਨ ਅੜੀਓ ਜਿਥੋਂ ਲੰਘ ਲੰਘ ਜਾਂਦਾ ਨੀ

ਯਾਰਾਂ ਦੇ ਨਾਲ ਭੰਗੜਾ ਪਾਵੇ ਉੱਚਾ ਲੰਮਾ ਮੋਟਾ ਨੀ

ਮਾਹੀ ਮੇਰਾ ਛੈਲ ਛਬੀਲਾ—–

 

ਮੈਂ ਵੀ ਉਸ ਦੀ   ਝੱਲੀ ਕਮਲੀ     ਰਾਵਾਂ ਤੱਕਦੀ ਰਹਿੰਦੀ

ਰਾਤਾਂ ਨੂੰ ਉਸ ਚੰਨ ਦੇ ਲਈ ਮੈਂ ਉਠ ਉਠ ਕੇ ਹਾਂ ਬਹਿੰਦੀ

ਪਾਸੇ ਦਾ ਉਹ ਸੋਨਾ ਅੜੀਓ ਜਗ ਸਾਰਾ ਈ ਖੋਟਾ ਨੀ

ਮਾਹੀ ਮੇਰਾ ਛੈਲ ਛਬੀਲਾ—–

 

ਸ਼ਾਇਰ

ਸਲੀਮ ਆਫਤਾਬ ਸਲੀਮ ਕਸੂਰੀ

Share this content:

Post Comment