Loading Now

ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਦੀ ਪ੍ਰੇਰਣਾ ਸਦਕਾ ਪਲਾਹੀ ਦੇ ਆਮ ਆਦਮੀ ਕਲੀਨਿਕ ਲਈ ਐੱਨ.ਆਰ.ਆਈ. ਵੀਰਾਂ ਵੱਲੋਂ ਏ.ਸੀ. ਭੇਂਟ

ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਦੀ ਪ੍ਰੇਰਣਾ ਸਦਕਾ ਪਲਾਹੀ ਦੇ ਆਮ ਆਦਮੀ ਕਲੀਨਿਕ ਲਈ ਐੱਨ.ਆਰ.ਆਈ. ਵੀਰਾਂ ਵੱਲੋਂ ਏ.ਸੀ. ਭੇਂਟ

 

ਫਗਵਾੜਾ, 20 ਅਗਸਤ (  ਏ.ਡੀ.ਪੀ. ਨਿਊਜ਼)  ਆਪਣੀ ਜੰਮਣ-ਭੂਮੀ ਅਤੇ ਵਤਨ ਦੀ ਮਿੱਟੀ ਦਾ ਮੋਹ ਹਜ਼ਾਰਾਂ ਮੀਲ ਦੂਰ ਸੱਤ ਸਮੁੰਦਰ ਪਾਰ ਬੈਠਿਆਂ ਵੀ ਇਨਸਾਨ ਦੇ ਦਿਲਾਂ ਵਿੱਚੋਂ ਘੱਟ ਨਹੀਂ ਹੁੰਦਾ। ਇਸੇ ਜਜ਼ਬੇ ਦੀ ਇੱਕ ਪ੍ਰਤੱਖ ਮਿਸਾਲ ਪਿੰਡ ਪਲਾਹੀ ਵਿਖੇ ਵੇਖਣ ਨੂੰ ਮਿਲੀ, ਜਿੱਥੇ ਐੱਨ.ਆਰ.ਆਈ. ਭਰਾਵਾਂ ਨੇ ਮਾਨਵਤਾ ਦੀ ਸੇਵਾ ਲਈ ਵਡਮੁੱਲਾ ਯੋਗਦਾਨ ਪਾਇਆ ਹੈ।

ਪ੍ਰਸਿੱਧ ਸਮਾਜ ਸੇਵੀ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਦੀ ਪ੍ਰੇਰਣਾ ਸਦਕਾ, ਵਿਦੇਸ਼ਾਂ ਵਿੱਚ ਰਹਿੰਦੇ ਐੱਨ.ਆਰ.ਆਈ. ਵੀਰਾਂ- ਧੀਮਾ ਸੱਲ੍ਹ, ਸੰਤੋਖ ਸੱਲ੍ਹ, ਸੁਖਵਿੰਦਰ ਸੱਲ੍ਹ ਅਤੇ ਗੁਰਮੀਤ ਸਿੰਘ ਆਦਿ ਨੇ ਪਿੰਡ ਪਲਾਹੀ ਦੇ ‘ਆਮ ਆਦਮੀ ਕਲੀਨਿਕ’ ਲਈ ਨਵਾਂ ਏਅਰ ਕੰਡੀਸ਼ਨਰ (ਏ.ਸੀ.) ਦਾਨ ਕੀਤਾ।

ਜ਼ਿਕਰਯੋਗ ਹੈ ਕਿ ਅੱਜ-ਕੱਲ੍ਹ ਪੈ ਰਹੀ ਭਾਰੀ ਗਰਮੀ ਅਤੇ ਹੁੰਮਸ ਕਾਰਨ ਕਲੀਨਿਕ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ, ਖ਼ਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਨ.ਆਰ.ਆਈ. ਭਰਾਵਾਂ ਨੇ ਤੁਰੰਤ ਏ.ਸੀ. ਦੀ ਸੇਵਾ ਨਿਭਾਈ, ਤਾਂ ਜੋ ਆਉਣ ਵਾਲੇ ਮਰੀਜ਼ ਸੁਖਾਵੇਂ ਮਾਹੌਲ ਵਿੱਚ ਆਪਣਾ ਇਲਾਜ ਕਰਵਾ ਸਕਣ।

ਇਸ ਸ਼ਲਾਘਾਯੋਗ ਉਪਰਾਲੇ ਲਈ ਸੀਨੀਅਰ ਮੈਡੀਕਲ ਅਫ਼ਸਰ (ਪੀਐਚਸੀ ਪਾਂਛਟ) ਡਾ. ਸਰਬਜੀਤ ਸਿੰਘ ਅਤੇ ਆਮ ਆਦਮੀ ਕਲੀਨਿਕ ਦੀ ਇੰਚਾਰਜ ਡਾ. ਹਰਲੀਨ ਵਾਲੀਆ ਨੇ ਐੱਨ.ਆਰ.ਆਈ. ਵੀਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਉਪਰਾਲਿਆਂ ਦੇ ਨਾਲ-ਨਾਲ ਜਦੋਂ ਸਮਾਜ ਸੇਵੀ ਅਤੇ ਐੱਨ.ਆਰ.ਆਈ. ਵੀਰ ਇਸ ਤਰ੍ਹਾਂ ਅੱਗੇ ਆਉਂਦੇ ਹਨ, ਤਾਂ ਸਿਹਤ ਸਹੂਲਤਾਂ ਦਾ ਮਿਆਰ ਹੋਰ ਬਿਹਤਰ ਹੋ ਜਾਂਦਾ ਹੈ।

ਇਸ ਮੌਕੇ ਐੱਸ.ਆਈ. ਗੁਰਮੇਲ ਸਿੰਘ, ਐੱਲ.ਐੱਚ.ਵੀ. ਪ੍ਰੇਮਿਲਾ ਦੇਵੀ, ਕੋਮਲ, ਪ੍ਰੀਤੀ, ਜਸਪ੍ਰੀਤ ਅਤੇ ਸਮੂਹ ਮੈਡੀਕਲ ਸਟਾਫ ਹਾਜ਼ਰ ਸੀ, ਜਿਨ੍ਹਾਂ ਨੇ ਐੱਨ.ਆਰ.ਆਈ. ਵੀਰਾਂ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਭਰਪੂਰ ਪ੍ਰਸ਼ੰਸਾ ਕੀਤੀ।

 

Share this content:

Post Comment