ਪ੍ਰਾਇਮਰੀ ਸਕੂਲ ਦੀਆਂ 46ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਸਰੇ ਦਿਨ ਵੀ ਬੱਚਿਆਂ ਨੇ ਦਿਖਾਇਆ ਦਮ-ਖਮ
*ਬੱਚੇ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਤੇ ਚੰਗੇ ਭਵਿੱਖ ਦਾ ਨਿਰਮਾਣ ਕਰਨ- ਸੱਜਣ ਸਿੰਘ ਚੀਮਾਂ
ਫਗਵਾੜਾ, 31 ਅਕਤੂਬਰ (ਏ.ਡੀ.ਪੀ ਨਿਊਜ਼) – ਪ੍ਰਾਇਮਰੀ ਬੱਚਿਆਂ ਦੀਆਂ 46ਵੀਆਂ ਜਿਲ੍ਹਾਂ ਪੱਧਰੀ ਖੇਡਾਂ ਦੇ ਦੂਸਰੇ ਦਿਨ ਵੀ ਸੈਫ਼ਲਾਬਾਦ ਦੇ ਖੇਡ ਸਟੇਡੀਅਮ ਵਿੱਚ ਰੋਚਕ ਮੁਕਾਬਲੇ ਹੋਏ। ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਟਰੀ ਮੈਡਮ ਮਮਤਾ ਬਜਾਜ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਜਿੰਦਰ ਸਿੰਘ ਬੱਟੂ, ਸੰਜੀਵ ਕੁਮਾਰ ਹਾਂਡਾ ਬਲਾਕ ਸਿੱਖਿਆ ਅਫ਼ਸਰ ਕਪੂਰਥਲਾ -2 ਅਤੇ ਰਜੇਸ਼ ਕੁਮਾਰ ਬਲਾਕ ਸਿੱਖਿਆ ਅਫ਼ਸਰ ਕਪੂਰਥਲਾ-1, ਸੁਖਵਿੰਦਰ ਸਿੰਘ ਖੱਸਣ ਡੀ.ਐਮ ਸਪੋਰਟਸ , ਪ੍ਰਾਇਮਰੀ ਖੇਡ ਦੇ ਜਿਲ੍ਹਾ ਕੋਆਰਡੀਨੇਟਰ ਲਖਸ਼ਦੀਪ ਸ਼ਰਮਾ ਦੀ ਅਗਵਾਈ ਵਿੱਚ ਹੋ ਰਹੀਆਂ ਇਹਨਾਂ ਖੇਡਾਂ ਦੇ ਦੂਸਰੇ ਦਿਨ ਅਥਲੈਟਿਕਸ , ਹੈਡਬਾਲ , ਜਿਮਨਾਸਟਿਕ , ਕਰਾਟੇ ਅਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਖੇਡਾਂ ਦੇ ਦੂਸਰੇ ਦਿਨ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਸੰਤ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਸੈਫ਼ਲਾਬਾਦ ਵਿਸ਼ੇਸ਼ ਤੌਰ ਤੇ ਪਹੁੰਚੇ । ਉਹਨਾਂ ਨਾਲ ਪਿੰਡ ਦੇ ਸਰਪੰਚ ਭਜਨ ਸਿੰਘ, ਜਸਵਿੰਦਰ ਸਿੰਘ ਨੰਬਰਦਾਰ, ਚਰਨ ਸਿੰਘ ਪ੍ਰਧਾਨ ਸਪੋਰਟਸ ਕਲੱਬ, ਸਤਨਾਮ ਸਿੰਘ ਨੰਬਰਦਾਰ , ਮਨਜੀਤ ਸਿੰਘ , ਹਰਮੇਸ਼ ਸਿੰਘ , ਸ਼ਰਨਜੀਤ ਕੌਰ, ਸਿੰਗਾਰਾ ਸਿੰਘ, ਸੁਖਵੰਤ ਕੌਰ, ਜੋਗਿੰਦਰ ਕੌਰ ਅਤੇ ਭਜਨ ਸਿੰਘ ਸਾਰੇ ਮੈਂਬਰ ਪੰਚਾਇਤ ਨੇ ਵੀ ਵਿਸ਼ੇਸ ਸਿਰਕਤ ਕੀਤੀ ।
ਖੇਡਾਂ ਦੇ ਦੂਸਰੇ ਦਿਨ ਬੱਚਿਆਂ ਨੂੰ ਇਨਾਮ ਸ. ਸੱਜਣ ਸਿੰਘ ਚੀਮਾ ਚੇਅਰਮੈਨ ਇੰਮਪਰੂਵਮੈਂਟ ਟਰਸੱਟ ਕਪੂਰਥਲਾ ਨੇ ਬੱਚਿਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਬੱਚਿਆਂ ਨੂੰ ਨਸ਼ਿਆਂ ਤੋ ਬੱਚਣ ਲਈ ਕਿਹਾ ਤਾਂ ਜੋ ਉਹ ਜ਼ਿੰਦਗੀ ਵਿੱਚ ਤਰੱਕੀ ਕਰਕੇ ਵੱਡੇ ਅਹੁਦਿਆਂ ਤੇ ਪਹੁੰਚਣ ਅਤੇ ਨਾਮ ਕਮਾਉਣ। ਉਹਨਾਂ ਕਿਹਾ ਕਿ ਖੇਡਾਂ ਵਿੱਚ ਭਾਗ ਲੈਣ ਨਾਲ ਨਾ ਕੇਵਲ ਸਰੀਰ ਨਰੋਆ ਰਹਿੰਦਾ ਹੈ ਬਲਕਿ ਪੜ੍ਹਾਈ ਵਿੱਚ ਮਨ ਲੱਗਦਾ ਹੈ । ਉਹਨਾਂ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਲਈ ਕੀਤੇ ਜਾ ਰਹੇ ਬੇਮਿਸਾਲ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਸਿੱਖਿਆ ਅਤੇ ਸਿਹਤ ਸਹੂਲਤਾਂ ਵਿੱਚ ਪੂਰੇ ਭਾਰਤ ਵਿੱਚ ਮੋਹਰੀ ਸਥਾਨ ਹਾਸਲ ਕਰੇ ਜਿਸ ਲਈ ਦਿਨ-ਰਾਤ ਆਮ ਪਾਰਟੀ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ।
ਅੱਜ ਹੋਏ ਮੁਕਾਬਲਿਆਂ ਵਿੱਚ ਕੁਸ਼ਤੀਆਂ ਵਿਚ 28 ਕਿਲੋ ਵਿੱਚ ਅੰਕਿਤ ਫਗਵਾੜਾ -2 ਪਹਿਲੇ, 30 ਕਿਲੋ ਅਸ਼ੀਸ਼ ਨਡਾਲਾ ਪਹਿਲੇ, ਨਵਦੀਪ ਕਪੂਰਥਲਾ -2 ਦੂਜੇ ਅਤੇ 32 ਕਿਲੋ ਵਿੱਚ ਅਰਸ਼ਦੀਪ ਸਿੰਘ ਮਸੀਤਾਂ ਪਹਿਲੇ, ਜਿਮਨਾਸਟਿਕ ਆਰਟਿਸਟਿਕ ਲੜਕੇ ਵਿੱਚ ਕਪੂਰਥਲਾ -2 ਪਹਿਲੇ ,ਫਗਵਾੜਾ ਦੂਜੇ, ਜਿਮਨਾਸਟਿਕ ਆਰਟਿਸਟਕ ਲੜਕੀਆਂ ਕਪੂਰਥਲਾ -2 ਪਹਿਲੇ, ਫਗਵਾੜਾ -2 ਦੂਜੇ, ਜਿਮਨਾਸਟਿਕ ਰਿਧਮਿਕ ਲੜਕੇ ਵਿੱਚ ਕਪੂਰਥਲਾ -2 ਪਹਿਲੇ, ਲੜਕੀਆਂ ਵਿੱਚ ਕਪੂਰਥਲਾ -2 ਪਹਿਲੇ, ਫਗਵਾੜਾ -2 ਦੂਜੇ, ਹੈਂਡਬਾਲ ਲੜਕੇ ਕਪੂਰਥਲਾ -2 ਪਹਿਲੇ, ਫਗਵਾੜਾ -2 ਦੂਜੇ, ਹੈਂਡਬਾਲ ਲੜਕੀਆਂ ਕਪੂਰਥਲਾ -2 ਪਹਿਲੇ ,ਫਗਵਾੜਾ -2 ਦੂਜੇ ਸਥਾਨ ਤੇ ਰਿਹਾ । ਕਰਾਟਿਆਂ ਦੇ ਮੁਕਾਬਲਿਆਂ ਵਿੱਚ ਲੜਕਿਆਂ 20 ਕਿਲੋ ਕਪੂਰਥਲਾ -1 ਪਹਿਲੇ, 23 ਕਿਲੋ ਕਪੂਰਥਲਾ -1 ਪਹਿਲੇ, 32 ਕਿਲੋ ਕਪੂਰਥਲਾ -1 ਪਹਿਲੇ, 36 ਕਿਲੋ ਕਪੂਰਥਲਾ -1 ਦੂਜੇ, ਕਰਾਟੇ ਲੜਕੀਆਂ ਵਿੱਚ 24 ਕਿਲੋ ਵਿੱਚ ਕਪੂਰਥਲਾ -1 ਪਹਿਲੇ ਨੰਬਰ ਤੇ ਰਿਹਾ । ਇਸੇ ਤਰਾਂ ਫੁੱਟਬਾਲ ਦੇ ਹੋਏ ਮੁਕਾਬਲਿਆਂ ਵਿੱਚ ਫਗਾਵਾੜਾ -2 ਦੇ ਮੁੰਡੇ ਪਹਿਲੇ ਅਤੇ ਕਪੂਰਥਲਾ -2 ਮੁੰਡੇ ਦੂਸਰੇ ਸਥਾਨ ਤੇ ਰਹੇ । ਫੁਟਬਾਲ ਕੁੜੀਆਂ ਦੇ ਮੁਕਾਬਲੇ ਵਿੱਚ ਫਗਵਾੜਾ -2 ਪਹਿਲੇ ਅਤੇ ਕਪੂਰਥਲਾ -3 ਦੂਸਰੇ ਸਥਾਨ ਤੇ ਰਿਹਾ । ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਮੁੱਖ ਮਹਿਮਾਨ ਸ. ਸੱਜਣ ਸਿੰਘ ਚੀਮਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ ਅਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ ।
ਇਹਨਾਂ ਖੇਡਾਂ ਨੂੰ ਸਫ਼ਲ ਬਣਾਉਣ ਲਈ ਜੈਮਲ ਸਿੰਘ, ਸੰਤੋਖ ਸਿੰਘ ਮੱਲੀ, ਬਲਵਿੰਦਰ ਕੁਮਾਰ, ਹਰਪ੍ਰੀਤ ਸਿੰਘ, ਕੁਲਬੀਰ ਸਿੰਘ ਨੀਰੂ ਬਾਲਾ ਬਿਕਰਮਜੀਤ ਸਿੰਘ ਸਾਰੇ ਸੀ.ਐਚ.ਟੀ , ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਸਰਬਜੀਤ ਸਿੰਘ ਪੱਮਣ , ਜਸਵਿੰਦਰ ਪਾਲ ਸਿੰਘ ਸਟੇਟ ਅਵਾਰਡੀ, ਹੈੱਡ ਟੀਚਰ ਗੁਰਮੁੱਖ ਸਿੰਘ ਸਟੇਟ ਅਵਾਰਡੀ, ਰਛਪਾਲ ਸਿੰਘ ਸਟੇਟ ਕਮੇਟੀ ਮੈਂਬਰ ਜੀ.ਟੀ.ਯੂ, ਸਰਤਾਜ ਸਿੰਘ ਬੀ.ਐਡ ਫਰੰਟ , ਦਵਿੰਦਰ ਸਿੰਘ, ਹਰਵਿੰਦਰ ਸਿੰਘ, ਸੁਖਪਾਲ ਸਿੰਘ , ਹੈੱਡ ਟੀਚਰ ਪ੍ਰਦੀਪ ਕੁਮਾਰ, ਕੰਵਲਪ੍ਰੀਤ ਸਿੰਘ ਕੌੜਾ, ਗੋਰਵ ਰਾਠੌਰ, ਹੈੱਡ ਟੀਚਰ ਅਵਤਾਰ ਸਿੰਘ, ਹੈੱਡ ਟੀਚਰ ਰਜਿੰਦਰ ਸਿੰਘ, ਜਸਬੀਰ ਸਿੰਘ ਸੈਣੀ ਪ੍ਰਾਇਮਰੀ ਅਧਿਆਪਕ ਯੂਨੀਅਨ, ਵਿਵੇਕ ਸ਼ਰਮਾਂ , ਮੇਜਰ ਸਿੰਘ, ਗੁਰਪ੍ਰੀਤ ਮਾਨ, ਭਾਗ ਸਿੰਘ, ਪੰਕਜ ਮਰਵਾਹਾ, ਪਵਨ ਕੁਮਾਰ, ਜਸਵਿੰਦਰ ਸਿੰਘ, ਜਸਬੀਰ ਸਿੰਘ ਭੰਗੂ , ਮੁਨਜਾ ਇਰਸ਼ਾਦ, ਮਨਦੀਪ ਕੌਰ, ਹਰਜਿੰਦਰ ਸਿੰਘ, ਮੈਡਮ ਮਨਪ੍ਰੀਤ, ਹੈੱਡ ਟੀਚਰ ਮੀਨਾਕਸ਼ੀ ਪਾਂਧੀ, ਹੈੱਡ ਟੀਚਰ ਨਿੰਮੀ ਰਾਣੀ, ਸਤਵਿੰਦਰ ਕੌਰ, ਦਵਿੰਦਰ ਕੌਰ , ਮੋਨਿਕਾ ਅਰੋੜਾ , ਪਰਮਜੀਤ ਕੌਰ ਆਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ।
Share this content:


Post Comment