Loading Now

ਪੋਸਟ ਆਫਿਸ ਦੀ ਗਦਰ ਸਕੀਮ ਨਾਲ 5 ਸਾਲਾਂ ਵਿਚ ਸਿਰਫ਼ ਵਿਆਜ ਤੋਂ ₹450,000 ਦੀ ਹੋ ਸਕਦੀ ਕਮਾਈ, ਜਾਣੋ ਪੂਰੀ ਡਿਟੇਲ

ਪੋਸਟ ਆਫਿਸ ਦੀ ਗਦਰ ਸਕੀਮ ਨਾਲ 5 ਸਾਲਾਂ ਵਿਚ ਸਿਰਫ਼ ਵਿਆਜ ਤੋਂ ₹450,000 ਦੀ ਹੋ ਸਕਦੀ ਕਮਾਈ, ਜਾਣੋ ਪੂਰੀ ਡਿਟੇਲ

ਨਵੀਂ ਦਿੱਲੀ, 7 ਅਕਤੂਬਰ – ਪੋਸਟ ਆਫਿਸ ਵਿਚ ਹਰ ਉਮਰ ਵਰਗ ਲਈ ਸੇਵਿੰਗ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚ ਛੋਟੀਆਂ-ਛੋਟੀਆਂ ਬੱਚਤਾਂ ਰਾਹੀਂ ਵੱਡਾ ਫੰਡ ਜਮ੍ਹਾ ਕੀਤਾ ਜਾ ਸਕਦਾ ਹੈ। ਜਿੱਥੇ ਸਰਕਾਰ ਇਨ੍ਹਾਂ ਸਮਾਲ ਸੇਵਿੰਗ ਸਕੀਮਾਂ ’ਤੇ ਜ਼ੋਰਦਾਰ ਵਿਆਜ ਆਫਰ ਕਰ ਰਹੀ ਹੈ, ਉੱਥੇ ਨਿਵੇਸ਼ ’ਤੇ ਸੁਰੱਖਿਆ ਦੀ ਗਾਰੰਟੀ ਵੀ ਦਿੰਦੀ ਹੈ। ਜੇ ਤੁਸੀਂ ਵੀ ਬਿਨਾਂ ਰਿਸਕ ਵਾਲੀਆਂ ਥਾਵਾਂ ’ਤੇ ਨਿਵੇਸ਼ ਦੀ ਯੋਜਨਾ ਬਣਾ ਰਹੇ ਹੋ ਅਤੇ ਵੱਧ ਮੁਨਾਫ਼ਾ ਵੀ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਪੋਸਟ ਆਫਿਸ ਨੈਸ਼ਨਲ ਸੇਵਿੰਗ ਸਰਟੀਫਿਕੇਟ ਯਾਨੀ ਪੋਸਟ ਆਫਿਸ ਐਨਐਸਸੀ ਸਕੀਮ ਫਾਇਦੇ ਦਾ ਸੌਦਾ ਸਾਬਤ ਹੋ ਸਕਦੀ ਹੈ, ਕਿਉਂਕਿ ਇਸ ਦੇ ਨਿਵੇਸ਼ ਰਾਹੀਂ ਸਿਰਫ਼ ਵਿਆਜ ਤੋਂ ਹੀ 4,50,000 ਰੁਪਏ ਦੀ ਕਮਾਈ ਕੀਤੀ ਜਾ ਸਕਦੀ ਹੈ।
1000 ਰੁਪਏ ਤੋਂ ਨਿਵੇਸ਼ ਦੀ ਸ਼ੁਰੂਆਤ
ਨੈਸ਼ਨਲ ਸੇਵਿੰਗ ਸਰਟੀਫਿਕੇਟ (NSC) ਪੋਸਟ ਆਫਿਸ ਦੀ ਪ੍ਰਸਿੱਧ ਸਮਾਲ ਸੇਵਿੰਗ ਸਕੀਮ ਅਧੀਨ ਚਲਾਈ ਜਾਣ ਵਾਲੀ ਯੋਜਨਾ ਹੈ। ਇਸ ਨੂੰ ਮੱਧ ਵਰਗ ਅਤੇ ਰਿਟਾਇਰਮੈਂਟ ਦੀ ਯੋਜਨਾ ਬਣਾਉਣ ਵਾਲਿਆਂ ਵਿਚ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਸ ਵਿਚ 5 ਸਾਲਾਂ ਲਈ ਘੱਟੋ-ਘੱਟ 1000 ਰੁਪਏ ਦਾ ਨਿਵੇਸ਼ ਕਰ ਸਕਦੇ ਹੋ। ਵੱਧ ਤੋਂ ਵੱਧ ਨਿਵੇਸ਼ ਦੀ ਕੋਈ ਸੀਮਾ ਨਹੀਂ ਹੈ। ਯਾਨੀ ਜਿੰਨਾ ਵੱਧ ਨਿਵੇਸ਼, ਓਨਾ ਹੀ ਵੱਧ ਫਾਇਦਾ।
ਜ਼ੀਰੋ ਰਿਸਕ ਅਤੇ ਸ਼ਾਨਦਾਰ ਵਿਆਜ
ਪੋਸਟ ਆਫਿਸ ਦੀਆਂ ਸੇਵਿੰਗ ਸਕੀਮਾਂ ਅੱਜ ਦੇ ਸਮੇਂ ਵਿਚ ਕਾਫ਼ੀ ਪ੍ਰਸਿੱਧ ਹੋਣ ਪਿੱਛੇ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਹ ਰਿਸਕ ਫ੍ਰੀ ਯਾਨੀ ਜ਼ੀਰੋ ਰਿਸਕ ਵਾਲੀਆਂ ਹੁੰਦੀਆਂ ਹਨ। ਦਰਅਸਲ, ਪੋਸਟ ਆਫਿਸ ਸਕੀਮਾਂ ਵਿਚ ਕੀਤੇ ਕਿਸੇ ਵੀ ਛੋਟੇ-ਵੱਡੇ ਨਿਵੇਸ਼ ’ਤੇ ਸੁਰੱਖਿਆ ਦੀ ਗਾਰੰਟੀ ਖੁਦ ਸਰਕਾਰ ਦਿੰਦੀ ਹੈ। ਇਨ੍ਹਾਂ ਵਿਚ ਲਾਇਆ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਯੋਜਨਾਵਾਂ ਵਿਚ ਜ਼ੋਰਦਾਰ ਵਿਆਜ ਵੀ ਮਿਲ ਜਾਂਦਾ ਹੈ, ਜੋ ਤੁਹਾਨੂੰ ਵੱਡਾ ਫੰਡ ਜੁਟਾਉਣ ਤੋਂ ਲੈ ਕੇ ਨਿਯਮਤ ਆਮਦਨ ਤੱਕ ਦੀ ਗਾਰੰਟੀ ਦਿੰਦਾ ਹੈ। ਪੋਸਟ ਐਨਐਸਸੀ ’ਤੇ ਸਰਕਾਰ 7.7% ਵਿਆਜ ਆਫਰ ਕਰ ਰਹੀ ਹੈ।
ਉਠਾ ਸਕਦੇ ਹੋ ਟੈਕਸ ਛੋਟ ਦਾ ਲਾਭ
ਪੋਸਟ ਆਫਿਸ ਐਨਐਸਸੀ ਯੋਜਨਾ ਦਾ ਲਾਭ ਸਿਰਫ਼ ਭਾਰਤੀ ਨਿਵਾਸੀ ਲੈ ਸਕਦੇ ਹਨ, ਕੋਈ ਐਨਆਰਆਈ, ਕੰਪਨੀਆਂ, ਟਰੱਸਟ ਅਤੇ ਐਚਯੂਐਫ ਇਸ ਦਾ ਲਾਭ ਨਹੀਂ ਲੈ ਸਕਦੇ। ਇਸ ਵਿਚ 2 ਜਾਂ 3 ਲੋਕ ਮਿਲ ਕੇ ਜੁਆਇੰਟ ਅਕਾਊਂਟ ਖੋਲ੍ਹ ਸਕਦੇ ਹਨ। ਬਾਲਗ ਆਪਣੇ ਨਾਮ ’ਤੇ ਜਾਂ ਨਾਬਾਲਗ ਦੇ ਨਾਮ ’ਤੇ ਇਹ ਯੋਜਨਾ ਲੈ ਸਕਦੇ ਹਨ। ਇਸ ਤੋਂ ਇਲਾਵਾ ਇਸ ਪੋਸਟ ਆਫਿਸ ਸਕੀਮ ਵਿਚ ਨਿਵੇਸ਼ ਕਰਕੇ ਟੈਕਸ ਛੋਟ ਦਾ ਲਾਭ ਵੀ ਲਿਆ ਜਾ ਸਕਦਾ ਹੈ। ਆਮਦਨ ਕਰ ਐਕਟ ਦੀ ਧਾਰਾ 80ਸੀ ਅਧੀਨ ਤੁਸੀਂ ਇਸ ਯੋਜਨਾ ਵਿਚ ਨਿਵੇਸ਼ ਕਰਕੇ ਸਾਲਾਨਾ 1.5 ਲੱਖ ਰੁਪਏ ਤੱਕ ਟੈਕਸ ਛੋਟ ਪਾ ਸਕਦੇ ਹੋ।
ਵਿਆਜ 4.50 ਲੱਖ ਰੁਪਏ ਦੀ ਕਮਾਈ ਦਾ ਗਣਿਤ
ਨੈਸ਼ਨਲ ਸੇਵਿੰਗ ਸਰਟੀਫਿਕੇਟ ਅਧੀਨ 7.7 ਫੀਸਦੀ ਸਾਲਾਨਾ ਵਿਆਜ ਦਿੱਤਾ ਜਾਂਦਾ ਹੈ। ਇਸ ਹਿਸਾਬ ਨਾਲ ਜੇ ਕੋਈ ਨਾਗਰਿਕ ਐਨਐਸਸੀ ਯੋਜਨਾ ਵਿਚ 10 ਲੱਖ ਰੁਪਏ ਦਾ ਇੱਕਮੁਸ਼ਤ ਨਿਵੇਸ਼ ਕਰਦਾ ਹੈ, ਤਾਂ ਉਸ ਨੂੰ 5 ਸਾਲਾਂ ਵਿਚ ਸਿਰਫ਼ ਵਿਆਜ ਤੋਂ 4,49,034 ਰੁਪਏ ਮਿਲਣਗੇ। ਇਸ ਦਾ ਮਤਲਬ ਹੈ ਕਿ ਪੰਜ ਸਾਲ ਬਾਅਦ ਮਿਲਣ ਵਾਲੀ ਕੁੱਲ ਰਕਮ 14,49,034 (ਲਗਭਗ) ਰੁਪਏ ਹੋਵੇਗੀ।

Share this content:

Post Comment