ਪੀ.ਯੂ ’ਚ ਦਾਖਲਾ ਪ੍ਰਕਿਰਿਆ ਸ਼ੁਰੂ
ਚੰਡੀਗੜ੍ਹ, 4 ਮਾਰਚ – ਪੰਜਾਬ ਯੂਨੀਵਰਸਿਟੀ ਨੇ ਬੀ ਏ/ਬੀ.ਕਾਮ. ਐੱਲ ਐੱਲ ਬੀ (ਆਨਰਜ਼) ਪੰਜ ਸਾਲਾ ਏਕੀਕ੍ਰਿਤ ਕੋਰਸ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯੋਗ ਉਮੀਦਵਾਰ 9 ਅਪਰੈਲ ਤੱਕ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ। ਦਾਖਲਾ ਪ੍ਰੀਖਿਆ ਅਤੇ ਪ੍ਰਾਸਪੈਕਟਸ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਉਪਲਬਧ ਹਨ। ਦਾਖਲੇ ਸੀ ਈ ਟੀ -ਯੂ ਜੀ 2026 ਅਤੇ 12ਵੀਂ ਦੇ ਅੰਕਾਂ ਦੇ ਆਧਾਰ ’ਤੇ ਕੀਤੇ ਜਾਣਗੇ, ਜਿਸ ਵਿੱਚ ਦੋਵਾਂ ਦੀ 50-50 ਫੀਸਦੀ ਵੇਟੇਜ ਹੋਵੇਗੀ।
Share this content:


Post Comment