ਪੀ.ਐੱਮ.ਸ਼੍ਰੀ.ਸ.ਹ.ਸਕੂਲ ਹਦੀਆਬਾਦ ਵਿਖੇ ਵਿਦਿਆਰਥੀਆਂ ਲਈ ਨਵੀਂ ਸੋਚ ਅਤੇ ਖੋਜ ਬਾਰੇ ਜਾਗਰੂਕਤਾ ਸੈਸ਼ਨ
ਪੀ.ਐੱਮ.ਸ਼੍ਰੀ.ਸ.ਹ.ਸਕੂਲ ਹਦੀਆਬਾਦ ਵਿਖੇ ਵਿਦਿਆਰਥੀਆਂ ਲਈ ਨਵੀਂ ਸੋਚ ਅਤੇ ਖੋਜ ਬਾਰੇ ਜਾਗਰੂਕਤਾ ਸੈਸ਼ਨ
ਫਗਵਾੜਾ, 13 ਫ਼ਰਵਰੀ 2026:
ਪੀ.ਐੱਮ.ਸ਼੍ਰੀ. ਸਰਕਾਰੀ ਹਾਈ ਸਕੂਲ ਹਦੀਆਬਾਦ ਵਿੱਚ ਨਵੀਂ ਸੋਚ, ਉਦਯਮਤਾ ਅਤੇ ਬੌਧਿਕ ਸੰਪਦਾ ਅਧਿਕਾਰਾਂ ਸੰਬੰਧੀ ਇੱਕ ਮਹੱਤਵਪੂਰਨ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਹਾਜ਼ਰੀ ਲਗਾਈ।
ਇਸ ਮੌਕੇ ‘ਤੇ ਮੁੱਖ ਵਕਤਾ ਵਜੋਂ ਇੰਜੀਨੀਅਰ ਗਗਨਦੀਪ ਸਿੰਘ ਬੈਂਸ ਸਹਾਇਕ ਪ੍ਰੋਫੈਸਰ,ਜੀ.ਐੱਨ.ਏ. ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰੱਟਾ ਪ੍ਰਣਾਲੀ ਤੋਂ ਹਟ ਕੇ ਸੋਚਣ, ਆਪਣੇ ਆਸ-ਪਾਸ ਦੀਆਂ ਸਮੱਸਿਆਵਾਂ ਨੂੰ ਪਛਾਣਨ ਅਤੇ ਉਨ੍ਹਾਂ ਦੇ ਨਵੇਂ ਤੇ ਰਚਨਾਤਮਕ ਹੱਲ ਲੱਭਣ ਲਈ ਪ੍ਰੇਰਿਤ ਕੀਤਾ। ਸੈਸ਼ਨ ਦੌਰਾਨ ਬੌਧਿਕ ਸੰਪਦਾ ਅਧਿਕਾਰਾਂ ਦੀ ਮਹੱਤਤਾ ਬਾਰੇ ਵੀ ਸੌਖੀ ਭਾਸ਼ਾ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਆਪਣੇ ਵਿਚਾਰਾਂ ਦੀ ਕਾਨੂੰਨੀ ਸੁਰੱਖਿਆ ਕਿਵੇਂ ਕੀਤੀ ਜਾਂਦੀ ਹੈ।ਲਗਭਗ ਇੱਕ ਘੰਟੇ ਦੇ ਲੈਕਚਰ ਦੌਰਾਨ ਵਿਦਿਆਰਥੀਆਂ ਨੇ ਬੜੇ ਧਿਆਨ ਅਤੇ ਗੰਭੀਰਤਾ ਨਾਲ ਵਕਤਾ ਦੀਆਂ ਗੱਲਾਂ ਸੁਣੀਆਂ। ਗਗਨਦੀਪ ਸਿੰਘ ਬੈਂਸ ਵੱਲੋਂ ਵਿਸ਼ਿਆਂ ਦੀ ਇੰਨੀ ਸਪਸ਼ਟ ਅਤੇ ਬਰੀਕੀ ਨਾਲ ਵਿਆਖਿਆ ਕੀਤੀ ਗਈ ਕਿ ਵਿਦਿਆਰਥੀਆਂ ਦੇ ਮਨ ਵਿੱਚ ਕੋਈ ਸੰਦੇਹ ਜਾਂ ਪ੍ਰਸ਼ਨ ਬਾਕੀ ਨਹੀਂ ਰਿਹਾ। ਲੈਕਚਰ ਸਮਾਪਤ ਹੋਣ ਉਪਰੰਤ ਵਿਦਿਆਰਥੀਆਂ ਨੇ ਜ਼ੋਰਦਾਰ ਤਾੜੀਆਂ ਨਾਲ ਵਕਤਾ ਦੀ ਸ਼ਲਾਘਾ ਕੀਤੀ ਅਤੇ ਆਪਣੀ ਖੁਸ਼ੀ ਪ੍ਰਗਟਾਈ।ਅਧਿਆਪਕਾ ਕਮਲੇਸ਼ ਸੰਧੂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਹਰ ਵਿਚਾਰ ਅਤੇ ਹਰ ਖੋਜ ਵਿੱਚ ਹੋਰ ਸੁਧਾਰ ਦੀ ਸੰਭਾਵਨਾ ਰਹਿੰਦੀ ਹੈ ਅਤੇ ਲਗਾਤਾਰ ਕੋਸ਼ਿਸ਼ ਨਾਲ ਹੀ ਵੱਡੀ ਕਾਮਯਾਬੀ ਮਿਲਦੀ ਹੈ।ਇਸ ਲਈ ਵਿਦਿਆਰਥੀਆਂ ਨੂੰ ਹਰ ਸਮੱਸਿਆ ਦਾ ਹੱਲ ਕੱਢਣ ਅਤੇ ਹਰ ਖੋਜ ਵਿੱਚ ਹੋਰ ਸੁਧਾਰ ਕਰਨ ਦਾ ਜਤਨ ਕਰਨਾ ਚਾਹੀਦਾ ਹੈ। ਅੰਤ ਵਿੱਚ ਸਕੂਲ ਮੁਖੀ ਰਾਜੀਵ ਸੋਨੀ ਨੇ ਵਕਤਾ ਗਗਨਦੀਪ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਜਾਗਰੂਕਤਾ ਸੈਸ਼ਨ ਨੇ ਵਿਦਿਆਰਥੀਆਂ ਵਿਚ ਨਵੀਂ ਸੋਚ, ਖੋਜੀ ਰੁਝਾਨ ਅਤੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ।ਉਹਨਾਂ ਭਵਿੱਖ ਵਿੱਚ ਵੀ ਅਜਿਹੇ ਜਾਣਕਾਰੀ ਭਰਪੂਰ ਸੈਸ਼ਨ ਕਰਵਾਉਣ ਦਾ ਭਰੋਸਾ ਦਿਵਾਇਆ।ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਸਟਾਫ਼ ਮੈਂਬਰ ਸਤਨਾਮ ਕੌਰ, ਮਨਪ੍ਰੀਤ ਕੌਰ, ਅਮਨਦੀਪ ਸਿੰਘ,ਗੁਰਪ੍ਰੀਤ ਕੌਰ,ਹਰਮੀਤ ਕੌਰ,ਹਰਸ਼ਵਰਧਨ, ਸੋਨੀਆ,ਰਣਬੀਰ ਸਿੰਘ, ਨਿਸ਼ੀ ਸੈਣੀ, ਅਨੁਰਾਧਾ ਮੰਡਵਾਲ, ਨਵਜੋਤ ਕਿਰਨ , ਜਸਵੀਰ ਕੌਰ, ਕਿਸ਼ੋਰ ਕੁਮਾਰ ਹਾਜ਼ਰ ਸਨ।
Share this content:


Post Comment