Loading Now

ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ ਹਦੀਆਬਾਦ ਵੱਲੋਂ ਸ਼ਾਨਦਾਰ “ਮੈਗਾ ਮਾਪੇ ਅਧਿਆਪਕ ਮਿਲਣੀ” ਦਾ ਆਯੋਜਨ

ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ ਹਦੀਆਬਾਦ ਵੱਲੋਂ ਸ਼ਾਨਦਾਰ “ਮੈਗਾ ਮਾਪੇ ਅਧਿਆਪਕ ਮਿਲਣੀ” ਦਾ ਆਯੋਜਨ

school-1 ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ ਹਦੀਆਬਾਦ ਵੱਲੋਂ ਸ਼ਾਨਦਾਰ "ਮੈਗਾ ਮਾਪੇ ਅਧਿਆਪਕ ਮਿਲਣੀ" ਦਾ ਆਯੋਜਨ
ਮੈਗਾ ਮਾਪੇ ਅਧਿਆਪਕ ਮਿਲਣੀ ਦੀਆਂ ਕੁਝ ਤਸਵੀਰਾਂ

ਫਗਵਾੜਾ, 30 ਮਾਰਚ – ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦੇ ਸਾਲਾਨਾ ਨਤੀਜੇ ਦਾ ਐਲਾਨ ਇੱਕ ਸ਼ਾਨਦਾਰ ਅਤੇ ਪ੍ਰੇਰਣਾਦਾਇਕ ਸਮਾਗਮ ਦੌਰਾਨ ਕੀਤਾ ਗਿਆ। “ਮੈਗਾ ਮਾਪੇ ਅਧਿਆਪਕ ਮਿਲਣੀ” ਮੌਕੇ ਉੱਘੇ ਕਾਲਮਨਵੀਸ, ਲੇਖਕ ਤੇ ਸਮਾਜਸੇਵੀ ਸ੍ਰੀ ਗੁਰਮੀਤ ਸਿੰਘ ਪਲਾਹੀ ,ਪ੍ਰਸਿੱਧ ਕਹਾਣੀਕਾਰ ਸ੍ਰੀ ਰਵਿੰਦਰ ਚੋਟ ਅਤੇ ਬਾਲ ਲੇਖਕਾ ਮਿਸ ਮਨਸਵੀ ਗਰਗ, ਬਲਾਕ ਨੋਡਲ ਅਫ਼ਸਰ ਪ੍ਰਿੰ. ਮੀਨੂੰ ਗੁਪਤਾ, ਲੈਕਚਰਾਰ ਵਰਿੰਦਰ ਕੰਬੋਜ ਜੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਸਮੂਹ ਸਕੂਲ ਸਟਾਫ਼ ਵੱਲੋਂ ਆਏ ਮਹਿਮਾਨਾਂ,ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਗੁਰਮੀਤ ਸਿੰਘ ਪਲਾਹੀ ਜੀ ਨੇ ਵਿਦਿਆਰਥੀਆਂ ਨੂੰ ਸਮੇਂ ਦੀ ਕਦਰ ਕਰਨ, ਮੋਬਾਈਲ ਤੋਂ ਦੂਰ ਰਹਿਣ ਅਤੇ ਪੜ੍ਹਾਈ ਨਾਲ ਆਪਣੇ ਆਪ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

pihu-1 ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ ਹਦੀਆਬਾਦ ਵੱਲੋਂ ਸ਼ਾਨਦਾਰ "ਮੈਗਾ ਮਾਪੇ ਅਧਿਆਪਕ ਮਿਲਣੀ" ਦਾ ਆਯੋਜਨ
ਗੁਰਮੀਤ ਸਿੰਘ ਪਲਾਹੀ ਅਤੇ ਰਵਿੰਦਰ ਚੋਟ ਜੀ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਮੁਖੀ ਰਾਜੀਵ ਸੋਨੀ ਅਤੇ ਸਟਾਫ਼ ਮੈਂਬਰ

ਰਵਿੰਦਰ ਚੋਟ ਜੀ ਨੇ ਬੱਚਿਆਂ ਨੂੰ ਅਧਿਆਪਕਾਂ ਅਤੇ ਮਾਪਿਆਂ ਦਾ ਆਦਰ ਕਰਨ ਅਤੇ ਲਗਾਤਾਰ ਮਿਹਨਤ ਕਰਦੇ ਰਹਿਣ ਦੀ ਪ੍ਰੇਰਣਾ ਦਿੱਤੀ। ਸਕੂਲ ਮੁਖੀ ਸ੍ਰੀ ਰਾਜੀਵ ਸੋਨੀ ਜੀ ਵੱਲੋਂ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ ਗਈਆਂ।ਜਮਾਤ ਇੰਚਾਰਜ ਅਧਿਆਪਕਾਂ ਸਤਨਾਮ ਕੌਰ, ਗੁਰਪ੍ਰੀਤ ਕੌਰ, ਸੋਨੀਆ, ਅਨੁਰਾਧਾ ਮੰਡਵਾਲ ਅਤੇ ਅਮਨਦੀਪ ਸਿੰਘ ਵੱਲੋਂ ਮਾਪਿਆਂ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਵਿਵਹਾਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਬਖਸ਼ੀਸ਼ ਕੌਲ, ਸਿਮਰਨ ਸੰਧੂ, ਸੰਨੀ ਕੁਮਾਰ, ਤਰੁਣਪ੍ਰੀਤ ਨੇ ਕ੍ਰਮਵਾਰ ਛੇਵੀਂ ,ਸੱਤਵੀਂ,ਅੱਠਵੀਂ ਜਮਾਤ ਵਿੱਚੋਂ ਪਹਿਲਾ, ਮਨਜੋਤ ਸਿੰਘ,ਆਰਤੀ ਕੁਮਾਰੀ,ਸ਼ਰਨਜੀਤ, ਨਿਸਚੈ ਕੁਮਾਰ ਨੇ ਦੂਜਾ ਅਤੇ ਕਰਮਜੀਤ ਰਜਕ ,ਅੰਜਲੀ,ਰੋਹਿਤ ਕੁਮਾਰ,ਰਿਆ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ।

ਮੰਚ ਸੰਚਾਲਨ ਕਮਲੇਸ਼ ਸੰਧੂ ਵੱਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ।ਸਕੂਲ ਮੁਖੀ ਰਾਜੀਵ ਸੋਨੀ ਜੀ ਵੱਲੋਂ ਗੁਰਮੀਤ ਸਿੰਘ ਪਲਾਹੀ ,ਰਵਿੰਦਰ ਚੋਟ ਅਤੇ ਬਾਲ ਲੇਖਿਕਾ ਮਾਨਸਵੀ ਗਰਗ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾ ਭੇਂਟ ਕੀਤਾ ਗਿਆ।

ਸਮਾਗਮ ਦੀ ਸਫ਼ਲਤਾ ਵਿੱਚ ਸਮੂਹ ਸਟਾਫ਼ ਮੈਂਬਰਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ,ਵਿਸ਼ੇਸ਼ ਤੌਰ ‘ਤੇ ਸ੍ਰੀ ਰਾਜੀਵ ਸੋਨੀ,ਹਰਸ਼ਵਰਧਨ,ਮਨਪ੍ਰੀਤ ਕੌਰ ਅਤੇ ਸਤਨਾਮ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਿਨ੍ਹਾਂ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਸਾਰੀਆਂ ਪ੍ਰਬੰਧਕੀ ਤਿਆਰੀਆਂ ਕੀਤੀਆਂ। ਸਤਨਾਮ ਕੌਰ ਅਤੇ ਮਨਪ੍ਰੀਤ ਕੌਰ ਦੀ ਲਗਨ ਅਤੇ ਜ਼ਿੰਮੇਵਾਰੀ ਕਾਬਿਲ-ਏ-ਤਾਰੀਫ਼ ਰਹੀ। ਕੁੱਲ ਮਿਲਾ ਕੇ ਇਹ ਸਮਾਗਮ ਇੱਕ ਮਿਸਾਲੀ ਅਤੇ ਕਾਮਯਾਬ ਪ੍ਰੋਗਰਾਮ ਸਾਬਤ ਹੋਇਆ, ਜਿਸ ਨੇ ਵਿਦਿਆਰਥੀਆਂ ਨੂੰ ਨਵੀਆਂ ਉਚਾਈਆਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ। ਨਿਸ਼ੀ ਸੈਣੀ, ਹਰਮੀਤ ਕੌਰ, ਜਸਵੀਰ ਕੌਰ, ਕਿਸ਼ੋਰ ਕੁਮਾਰ, ਪਰਵੀਨ ਕੌਰ, ਸੁਨੀਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਾਪਿਆਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।

Share this content:

Post Comment