Loading Now

ਪੀ.ਐੱਮ ਸ਼੍ਰੀ ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ਰੰਗਾ-ਰੰਗ ਸੱਭਿਆਚਾਰਕ ਸਮਾਗਮ ਆਯੋਜਿਤ

ਪੀ.ਐੱਮ ਸ਼੍ਰੀ ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ਰੰਗਾ-ਰੰਗ ਸੱਭਿਆਚਾਰਕ ਸਮਾਗਮ ਆਯੋਜਿਤ

IMG-20260131-WA0082-1024x473 ਪੀ.ਐੱਮ ਸ਼੍ਰੀ ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ਰੰਗਾ-ਰੰਗ ਸੱਭਿਆਚਾਰਕ ਸਮਾਗਮ ਆਯੋਜਿਤ
ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਮੁੱਖ ਮਹਿਮਾਨ ਸੰਦੀਪ ਭਾਰਦਵਾਜ ਵੱਲੋਂ ਸਨਮਾਨਿਤ ਹੋਣ ਮੌਕੇ ਸਕੂਲ ਸਟਾਫ਼ ਨਾਲ

ਏ. ਡੀ.ਪੀ. ਨਿਊਜ਼ (30 ਜਨਵਰੀ 2026,ਫਗਵਾੜਾ) ਪੀ ਐੱਮ ਸ਼੍ਰੀ ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਸਮਰਪਿਤ ਸਫ਼ਲ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪ੍ਰਸਿੱਧ ਜੋਤਿਸ਼ ਵਿਦਵਾਨ ਅਤੇ ਉੱਘੇ ਸਮਾਜ ਸੇਵਕ ਪੰਡਿਤ ਸੰਦੀਪ ਭਾਰਦਵਾਜ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

 

ਇਸ ਮੌਕੇ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ, ਸਮਾਜਿਕ ਚੇਤਨਾ ਅਤੇ ਦੇਸ਼ ਭਗਤੀ ਨਾਲ ਸਬੰਧਤ ਗੀਤਾਂ ਅਤੇ ਕੋਰਿਓਗ੍ਰਾਫੀ ਰਾਹੀਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ। ਸਨਮਦੀਪ ਸਿੰਘ ਜੀ ਦੀ ਅਗਵਾਈ ਹੇਠ ਤਿਆਰ ਕੀਤੀ ਕੋਰਿਓਗ੍ਰਾਫੀ “ਧੀਆਂ ਤੇ ਚਾਂਦੀ ਦੀਆਂ ਝਾਂਜਰਾਂ” ਨੂੰ ਦਰਸ਼ਕਾਂ ਵੱਲੋਂ ਖ਼ਾਸ ਹੁੰਗਾਰਾ ਮਿਲਿਆ। ਇਸੇ ਤਰ੍ਹਾਂ ਮੈਡਮ ਨਵਜੋਤ ਕਿਰਨ ਦੀ ਅਗਵਾਈ ਵਿੱਚ ਤਿਆਰ ਕੀਤੇ ਸੱਭਿਆਚਾਰਕ ਗੀਤ “ਗੜਵਾ ਚਾਂਦੀ ਦਾ, ਚਲ ਮੇਲੇ ਨੂੰ ਚੱਲੀਏ, ਝਾਂਜਰਾਂ ਮੁਲਤਾਨ ਤੋਂ” ਨੇ ਅਨੰਦਮਈ ਮਾਹੌਲ ਸਿਰਜ ਦਿੱਤਾ।

ਇਨ੍ਹਾਂ ਪੇਸ਼ਕਾਰੀਆਂ ਵਿੱਚ ਵਿਦਿਆਰਥੀ ਗੁਰਪ੍ਰੀਤ ਸਿੰਘ, ਸਰਬਜੀਤ ਕੁਮਾਰ, ਸਿਮਰਨ ਸੰਧੂ, ਜੈਸਮੀਨ, ਮੁਸਕਾਨ, ਚਾਹਤ,ਅਮਨਜੀਤ ਕੌਰ, ਭਾਨੂ,ਜੋਤੀ, ਨਿਸ਼ਾ ,ਮੋਨਿਕਾ,ਜੋਗੇਸ਼,ਕਰਨ, ਮੰਨਤ,ਸਿਮਰਨ,ਰਮਨ,ਹਰਮਨ ਅਤੇ ਬਲਜਿੰਦਰ ਕੌਰ ਨੇ ਆਪਣੀ ਪ੍ਰਤਿਭਾ ਨਾਲ ਸਮਾਗਮ ਨੂੰ ਯਾਦਗਾਰ ਬਣਾਇਆ। ਸਟੇਜ ਸੰਚਾਲਨ ਗੁਰਪ੍ਰੀਤ ਕੌਰ ਅਤੇ ਕਮਲੇਸ਼ ਸੰਧੂ ਵੱਲੋਂ ਕੀਤਾ ਗਿਆ।

ਸਮਾਗਮ ਦੌਰਾਨ ਲੈਕਚਰਾਰ ਕੇ.ਕੇ. ਸਿੰਘ, ਰਿਟਾਇਰਡ ਲੈਕਚਰਾਰ ਸ਼ਮੀ ਕੁਮਾਰ ਅਤੇ ਹੈੱਡ ਮਾਸਟਰ ਪੀਐੱਮ ਸ਼੍ਰੀ ਸਰਕਾਰੀ ਹਾਈ ਸਕੂਲ ਚਾਚੋਕੀ ਸ. ਇੰਦਰਜੀਤ ਸਿੰਘ ਜੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ।

ਮੁੱਖ ਮਹਿਮਾਨ ਪੰਡਿਤ ਸੰਦੀਪ ਭਾਰਦਵਾਜ ਜੀ, ਜੋ ਖ਼ੁਦ ਇਸ ਸਕੂਲ ਦੇ ਪੁਰਾਣੇ ਵਿਦਿਆਰਥੀ ਰਹਿ ਚੁੱਕੇ ਹਨ, ਨੇ ਸਕੂਲ ਵਿੱਚ ਆਈਆਂ ਹੈਰਾਨੀਜਨਕ ਤਬਦੀਲੀਆਂ ਅਤੇ ਸਰਕਾਰੀ ਸਕੂਲਾਂ ਦੀ ਬਦਲਦੀ ਨੁਹਾਰ ‘ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੰਦਿਆਂ ਸਕੂਲ ਦੀ ਕੰਪਿਊਟਰ ਲੈਬ ਲਈ ਏਸੀ ਦਾਨ ਕਰਕੇ ਸਮਾਗਮ ਨੂੰ ਹੋਰ ਵੀ ਖ਼ੁਸ਼ਨੁਮਾ ਬਣਾਇਆ।

ਇਸ ਮੌਕੇ ਐੱਸਐੱਮਸੀ ਕਮੇਟੀ ਦੇ ਚੇਅਰਪਰਸਨ ਮੈਡਮ ਕੁਲਵਿੰਦਰ ਕੌਰ ਅਤੇ ਗੁਰਦੀਪ ਸਿੰਘ ਦੀਪਾ ਜੀ ਦਾ ਵਿਸ਼ੇਸ਼ ਯੋਗਦਾਨ ਵੀ ਸਰਾਹਣਯੋਗ ਰਿਹਾ।

ਹੈੱਡ ਮਿਸਟ੍ਰੈੱਸ ਸ਼੍ਰੀਮਤੀ ਪਰਮਜੀਤ ਰਾਣਾ ਅਤੇ ਸਮੂਹ ਸਟਾਫ਼ ਮੈਂਬਰਾਂ ਹਰਸ਼ਵਰਧਨ, ਰਾਜੀਵ ਸੋਨੀ, ਸਤਨਾਮ ਕੌਰ, ਕਮਲੇਸ਼ ਸੰਧੂ, ਨਵਜੋਤ ਕਿਰਨ, ਮਨਪ੍ਰੀਤ ਕੌਰ, ਅਨੁਰਾਧਾ ਮੰਡਵਾਲ, ਸੋਨੀਆ, ਗੁਰਪ੍ਰੀਤ ਕੌਰ, ਨਿਸ਼ੀ ਸੈਣੀ, ਹਰਮੀਤ ਕੌਰ, ਰਣਬੀਰ ਸਿੰਘ, ਅਮਨਦੀਪ ਸਿੰਘ, ਜਸਵੀਰ ਕੌਰ ਅਤੇ ਕਿਸ਼ੋਰ ਕੁਮਾਰ ਵੱਲੋਂ ਪੰਡਿਤ ਸੰਦੀਪ ਭਾਰਦਵਾਜ ਜੀ ਦਾ ਦਿਲੋਂ ਧੰਨਵਾਦ ਕੀਤਾ ਗਿਆ।

IMG_20260130_141844-300x225 ਪੀ.ਐੱਮ ਸ਼੍ਰੀ ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ਰੰਗਾ-ਰੰਗ ਸੱਭਿਆਚਾਰਕ ਸਮਾਗਮ ਆਯੋਜਿਤ
ਸੱਭਿਆਚਾਰਕ ਸਮਾਗਮ ਦੌਰਾਨ ਪਹੁੰਚੀਆਂ ਸ਼ਖਸ਼ੀਅਤਾਂ ਨੂੰ ਜੀ ਆਇਆਂ ਕਹਿੰਦੇ ਹੋਏ ਸਕੂਲ ਅਧਿਆਪਕ ਰਾਜੀਵ ਸੋਨੀ

ਰਾਜੀਵ ਸੋਨੀ ਨੇ ਕਿਹਾ ਕਿ ਸਕੂਲਾਂ ਵਿੱਚ ਇਸ ਤਰ੍ਹਾਂ ਦੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਸਾਂਝੀ ਸੰਸਕ੍ਰਿਤੀ ਅਤੇ ਅਗਵਾਈ ਜਿਹੇ ਅਨੇਕ ਗੁਣਾਂ ਨੂੰ ਵਿਕਸਿਤ ਕਰਦੇ ਹਨ ।ਉਹਨਾਂ ਇਸ ਸਮਾਗਮ ਨੂੰ ਬਹੁਤ ਹੀ ਸਫਲ, ਪ੍ਰੇਰਣਾਦਾਇਕ ਅਤੇ ਯਾਦਗਾਰ ਬਣਾਉਣ ਵਾਲੇ ਸਮੂਹ ਸਟਾਫ ਮੈਂਬਰ ਅਧਿਆਪਕਾਂ ਐੱਸ.ਐੱਮ.ਸੀ.ਕਮੇਟੀ ਮੈਂਬਰਾਂ ਅਤੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਵਾਲੇ ਸਭ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Share this content:

Post Comment