Loading Now

ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ ਹਦੀਆਬਾਦ ਦੇ ਵਿਦਿਆਰਥੀਆਂ ਵੱਲੋਂ ਡਾ. ਬੀ. ਆਰ. ਅੰਬੇਦਕਰ ਪਾਰਕ ਦਾ ਸਿੱਖਿਆਤਮਕ ਦੌਰਾ

ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ ਹਦੀਆਬਾਦ ਦੇ ਵਿਦਿਆਰਥੀਆਂ ਵੱਲੋਂ ਡਾ. ਬੀ. ਆਰ. ਅੰਬੇਦਕਰ ਪਾਰਕ ਦਾ ਸਿੱਖਿਆਤਮਕ ਦੌਰਾ

ਹਦੀਆਬਾਦ, 17 ਜਨਵਰੀ – ਸ੍ਰੀਮਤੀ ਪਰਮਜੀਤ ਰਾਣਾ ਮੁੱਖ ਅਧਿਆਪਕਾ ਪੀ.ਐੱਮ. ਸ਼੍ਰੀ ਸਰਕਾਰੀ ਹਾਈ ਸਕੂਲ ਹਦੀਆਬਾਦ ਵੱਲੋਂ ਬੈਗਲੈੱਸ ਡੇਅ ਦੀਆਂ ਗਤੀਵਿਧੀਆਂ ਦੇ ਤਹਿਤ ਵਿਦਿਆਰਥੀਆਂ ਲਈ ਇੱਕ ਸਿੱਖਿਆਤਮਕ ਤੇ ਪ੍ਰੇਰਣਾਦਾਇਕ ਦੌਰੇ ਦਾ ਪ੍ਰਬੰਧ ਕਰਵਾਇਆ ਗਿਆ।ਵਿਦਿਆਰਥੀਆਂ ਨੇ ਅਧਿਆਪਕਾਂ ਕਮਲੇਸ਼ ਸੰਧੂ ਅਤੇ ਸਨਮਦੀਪ ਸਿੰਘ ਨਾਲ ਹਦੀਆਬਾਦ ਸਥਿਤ ਡਾ. ਬੀ. ਆਰ. ਅੰਬੇਦਕਰ ਪਾਰਕ ਦਾ ਦੌਰਾ ਕੀਤਾ।

ਇਸ ਪਾਰਕ ਵਿੱਚ ਸਮਾਜਿਕ ਇਨਸਾਫ਼, ਸਮਾਨਤਾ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੀਆਂ ਮਹਾਨ ਹਸਤੀਆਂ — ਭਾਰਤ ਰਤਨ ਡਾ. ਬੀ. ਆਰ. ਅੰਬੇਦਕਰ, ਬਹੁਜਨ ਸਮਾਜ ਦੇ ਮਸੀਹਾ ਕਾਂਸ਼ੀ ਰਾਮ ਜੀ, ਰਾਸ਼ਟਰਪਿਤਾ ਜੋਤੀ ਬਾ ਫੂਲੇ, ਸਾਵਿਤਰੀ ਬਾਈ ਫੂਲੇ, ਫ਼ਾਤਿਮਾ ਸ਼ੇਖ, ਰਾਮਾਬਾਈ ਅੰਬੇਦਕਰ, ਮਹਾਤਮਾ ਬੁੱਧ ਅਤੇ ਸਮਰਾਟ ਅਸ਼ੋਕ — ਦੇ ਬੁੱਤ ਲਗੇ ਹੋਏ ਹਨ।

pic-1-1 ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ ਹਦੀਆਬਾਦ ਦੇ ਵਿਦਿਆਰਥੀਆਂ ਵੱਲੋਂ ਡਾ. ਬੀ. ਆਰ. ਅੰਬੇਦਕਰ ਪਾਰਕ ਦਾ ਸਿੱਖਿਆਤਮਕ ਦੌਰਾ

ਵਿਦਿਆਰਥੀਆਂ ਨੇ ਇਨ੍ਹਾਂ ਬੁੱਤਾਂ ਨੂੰ ਦੇਖ ਕੇ ਨਾ ਸਿਰਫ਼ ਇਤਿਹਾਸ ਨਾਲ ਜਾਣ–ਪਛਾਣ ਕੀਤੀ, ਸਗੋਂ ਸਮਾਜਿਕ ਬਦਲਾਅ ਦੇ ਅਸਲ ਅਰਥਾਂ ਨੂੰ ਵੀ ਸਮਝਿਆ।
ਇਸ ਮੌਕੇ ਅਧਿਆਪਕਾ ਕਮਲੇਸ਼ ਸੰਧੂ ਅਤੇ ਸਨਮਦੀਪ ਸਿੰਘ ਨੇ ਬੱਚਿਆਂ ਨੂੰ ਇਨ੍ਹਾਂ ਮਹਾਨ ਸ਼ਖਸ਼ੀਅਤਾਂ ਦੇ ਜੀਵਨ, ਸੰਘਰਸ਼, ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ. ਅੰਬੇਦਕਰ ਜੀ ਦੇ ਸਿੱਖਿਆ, ਸਮਾਨਤਾ ਅਤੇ ਸੰਵਿਧਾਨਕ ਅਧਿਕਾਰਾਂ ਸੰਬੰਧੀ ਵਿਚਾਰਾਂ ਨੇ ਵਿਦਿਆਰਥੀਆਂ ਨੂੰ ਖ਼ਾਸ ਤੌਰ ’ਤੇ ਪ੍ਰਭਾਵਿਤ ਕੀਤਾ।

ਅਧਿਆਪਕਾਂ ਨੇ ਦੱਸਿਆ ਕਿ ਡਾ. ਅੰਬੇਦਕਰ ਚੌਂਕ ਹਦੀਆਬਾਦ ਸਿਰਫ਼ ਇੱਕ ਪਾਰਕ ਨਹੀਂ, ਸਗੋਂ ਸਮਾਜਿਕ ਚੇਤਨਾ, ਜਾਗਰੂਕਤਾ ਅਤੇ ਲੋਕਤੰਤਰਕ ਮੁੱਲਾਂ ਦਾ ਪ੍ਰਤੀਕ ਹੈ, ਜਿੱਥੇ ਨੌਜਵਾਨ ਪੀੜ੍ਹੀ ਨੂੰ ਇਨਸਾਫ਼, ਬਰਾਬਰੀ ਅਤੇ ਮਨੁੱਖੀ ਮਰਿਆਦਾ ਦੇ ਅਸੂਲਾਂ ਨਾਲ ਜੋੜਿਆ ਜਾਂਦਾ ਹੈ। ਦੌਰੇ ਦੌਰਾਨ ਵਿਦਿਆਰਥੀਆਂ ਨੇ ਪਾਰਕ ਵਿੱਚ ਲੱਗੇ ਝੂਲਿਆਂ ਦਾ ਅਨੰਦ ਮਾਣਿਆ ਅਤੇ ਬਾਅਦ ਵਿੱਚ ਉਨ੍ਹਾਂ ਲਈ ਰਿਫ਼ਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ। ਕੁੱਲ ਮਿਲਾ ਕੇ ਇਹ ਦੌਰਾ ਬੱਚਿਆਂ ਲਈ ਗਿਆਨਵਰਧਕ, ਪ੍ਰੇਰਣਾਦਾਇਕ ਅਤੇ ਯਾਦਗਾਰ ਸਾਬਤ ਹੋਇਆ। ਇਸ ਤਰ੍ਹਾਂ ਦੇ ਬੈਗਲੈੱਸ ਡੇਅ ਅਧੀਨ ਕਰਵਾਏ ਗਏ ਦੌਰੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਜੀਵਨ ਮੁੱਲਾਂ ਅਤੇ ਇਤਿਹਾਸਕ ਸਚਾਈ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

Share this content:

Post Comment