Loading Now

ਪੀਯੂ ਕੌਂਸਲ ਚੋਣਾਂ: ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ

ਪੀਯੂ ਕੌਂਸਲ ਚੋਣਾਂ: ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ

ਚੰਡੀਗੜ੍ਹ, 26 ਅਗਸਤ – ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਦੇ ਲਈ ਚੱਲ ਰਹੀ ਪ੍ਰਕਿਰਿਆ ਦੇ ਤਹਿਤ ਅੱਜ ਅਥਾਰਿਟੀ ਵੱਲੋਂ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਜੁਆਇੰਟ ਸਕੱਤਰ ਦੇ ਅਹੁਦਿਆਂ ਲਈ ਚੋਣ ਲੜ ਰਹੇ ਉਮੀਦਵਾਰਾਂ ਦੀ ਸੂਚੀ ਫਾਈਨਲ ਕਰ ਦਿੱਤੀ ਗਈ ਹੈ। ਅੱਜ ਫਾਈਨਲ ਕੀਤੀ ਗਈ ਸੂਚੀ ਮੁਤਾਬਕ ਯੂ ਆਈ ਐਲ ਐੱਸ ਵਿਭਾਗ ਤੋਂ ਆਦਿਲ ਬਰਾੜ, ਸੈਂਟਰ ਫਾਰ ਦਾ ਸਟੱਡੀ ਆਫ ਸੋਸ਼ਲ ਇਨਕਲੂਜ਼ਨ ਤੋਂ ਅੰਕਿਤ ਬਿਧਾਨ (ਏ ਬੀ ਵੀ ਪੀ), ਸਕੂਲ ਆਫ ਪੰਜਾਬੀ ਸਟੱਡੀਜ਼ ਤੋਂ ਦਰਸ਼ਪ੍ਰੀਤ ਸਿੰਘ (ਸੱਥ), ਯੂ ਆਈ ਪੀ ਐੱਸ ਤੋਂ ਗੁਰਮਨ ਸਿੰਘ ਸਿੱਧੂ (ਐੱਨ ਐੱਸ ਯੂ ਆਈ) ਨੂੰ ਪ੍ਰਧਾਨਗੀ ਦੇ ਉਮੀਦਵਾਰ ਵਜੋਂ ਫਾਈਨਲ ਕੀਤਾ ਗਿਆ ਹੈ। ਮੀਤ ਪ੍ਰਧਾਨ ਦੇ ਅਹੁਦੇ ਲਈ ਬਾਇਓ ਫਿਜ਼ਿਕਸ ਵਿਭਾਗ ਤੋਂ ਅਕਾਂਕਸ਼ਾ ਠਾਕੁਰ, ਲਾਅ ਵਿਭਾਗ ਤੋਂ ਅਰਮਾਨ ਸਿੰਘ ਭਿੰਡਰ, ਯੂ ਆਈ ਐਲ ਐੱਸ ਤੋਂ ਮਨਮੀਤ ਕੌਰ (ਸਾਖੀ), ਲਾਅ ਵਿਭਾਗ ਤੋਂ ਵਿਪੁਲ ਭਾਦੂ ਦੇ ਨਾਮ ਫਾਈਨਲ ਕੀਤੇ ਗਏ ਹਨ।

ਸਕੱਤਰ ਦੇ ਅਹੁਦੇ ਲਈ ਯੂ ਆਈ ਐਲ ਐਸ ਵਿਭਾਗ ਤੋਂ ਆਰੀਅਨ ਸਹਾਰਨ ਅਤੇ ਧਿਆਨ ਸਿੰਘ, ਸੈਂਟਰ ਫਾਰ ਵਿਮੈਨ ਸਟੱਡੀਜ਼ ਐਂਡ ਡਿਵੈਲਪਮੈਂਟ ਤੋਂ ਮੁਸਕਾਨ ਚੌਹਾਨ ਨੂੰ ਉਮੀਦਵਾਰ ਵਜੋਂ ਫਾਈਨਲ ਕੀਤਾ ਗਿਆ ਹੈ। ਜੁਆਇੰਟ ਸਕੱਤਰ ਦੇ ਅਹੁਦੇ ਲਈ ਪੋਲੀਟੀਕਲ ਸਾਇੰਸ ਵਿਭਾਗ ਤੋਂ ਆਮੀਨ ਕੌਰ, ਜੀ ਜੀ ਐੱਨ ਐੱਸ ਤੋਂ ਦੇਵਰਾਜ ਸਿੰਘ, ਨੈਣ ਰਾਮ ਚੰਦਰ ਸਿੰਘ ਅਤੇ ਯੂ ਆਈ ਏ ਐੱਮ ਐੱਸ ਵਿਭਾਗ ਤੋਂ ਵਿਸ਼ਾਲ ਬਾਮਲ ਦੇ ਨਾਮ ਫਾਈਨਲ ਕੀਤੇ ਗਏ। ਡੀਨ ਵਿਦਿਆਰਥੀ ਭਲਾਈ ਦਫਤਰ ਵੱਲੋਂ ਫਾਈਨਲ ਕੀਤੀ ਗਈ ਸੂਚੀ ਸਾਰੇ ਵਿਭਾਗਾਂ ਦੇ ਚੇਅਰਪਰਸਨਾਂ, ਡਾਇਰੈਕਟਰਾਂ, ਕੋਆਰਡੀਨੇਟਰਾਂ ਅਤੇ ਸਾਰੇ ਸਿੱਖਿਆ ਵਿਭਾਗਾਂ ਸਮੇਤ ਹੋਸਟਲ ਵਾਰਡਨਾਂ ਨੂੰ ਵੀ ਭੇਜੀ ਗਈ ਹੈ।

Share this content:

Post Comment