ਪਿੰਡ ਸੋਂਢਾ ਵਿਖੇ ਖੂਨ ਦਾਨ ਅਤੇ ਮੈਡੀਕਲ ਕੈਂਪ ਕੱਲ 12 ਫਰਵਰੀ (ਵੀਰਵਾਰ) ਨੂੰ
ਫਤਹਿਗੜ੍ਹ ਸਾਹਿਬ, 11 ਫਰਵਰੀ – ਸਵ ਸਰਦਾਰਾ ਸਿੰਘ ਨੰਬਰਦਾਰ ਦੀ ਯਾਦ ਵਿਚ ਪਿੰਡ ਸੋਂਢਾ ਵਿਖੇ ਖੂਨ ਦਾਨ ਅਤੇ ਮੈਡੀਕਲ ਕੈਂਪ ਕੱਲ 12 ਫਰਵਰੀ ਦਿਨ ਵੀਰਵਾਰ ਨੂੰ ਲਗਾਈਆ ਜਾ ਰਿਹਾ ਹੈ , ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਨੱਪੀ ਨੇ ਦੱਸਿਆ ਕਿ ਇਹ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗਾ , ਅੱਖਾਂ ਦਾ ਫਰੀ ਚੈਕਅਪ ਕੀਤਾ ਜਾਵੇਗਾ ਅਤੇ ਐਨਕਾਂ ਵੀ ਮੁਫ਼ਤ ਦਿਤੀਆਂ ਜਾਣਗੀਆਂ , ਓਹਨਾਂ ਇਲਾਕਾ ਨਿਵਾਸੀਆਂ ਨੂੰ ਕੈਂਪ ਵਿੱਚ ਆਉਣ ਦਾ ਸੱਦਾ ਦਿੱਤਾ।
Share this content:



Post Comment