Loading Now

ਪਾਣੀਪਤ ਦੇ ਸਾਬਕਾ ਕਾਂਗਰਸ ਵਿਧਾਇਕ ਧਰਮ ਸਿੰਘ ਛੋਕਰ ਨੂੰ ਆਤਮ ਸਮਰਪਣ ਕਰਨ ਦੇ ਨਿਰਦੇਸ਼

ਪਾਣੀਪਤ ਦੇ ਸਾਬਕਾ ਕਾਂਗਰਸ ਵਿਧਾਇਕ ਧਰਮ ਸਿੰਘ ਛੋਕਰ ਨੂੰ ਆਤਮ ਸਮਰਪਣ ਕਰਨ ਦੇ ਨਿਰਦੇਸ਼

ਨਵੀਂ ਦਿੱਲੀ, 12 ਜੁਲਾਈ – ਹਰਿਆਣਾ ਦੇ ਸਮਲਖਾ ਤੋਂ ਸਾਬਕਾ ਕਾਂਗਰਸ ਵਿਧਾਇਕ ਧਰਮ ਸਿੰਘ ਛੋਕਰ ਨੂੰ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਨਾ ਸਿਰਫ਼ ਛੋਕਰ ਦੀ ਮੈਡੀਕਲ ਜ਼ਮਾਨਤ ਵਧਾਉਣ ਦੀ ਪਟੀਸ਼ਨ ਨੂੰ ਰੱਦ ਕਰ ਦਿਤਾ ਹੈ, ਜੋ ਕਿ 600 ਕਰੋੜ ਰੁਪਏ ਦੇ ਰੀਅਲ ਅਸਟੇਟ ਘੁਟਾਲੇ ਵਿਚ ਫਸਿਆ ਹੋਇਆ ਹੈ, ਬਲਕਿ ਉਸ ਨੂੰ ਅਤੇ ਉਸ ਦੇ ਵਕੀਲ ਨੂੰ ਗਲਤ ਜਾਣਕਾਰੀ ਦੇਣ ਲਈ ਵੀ ਫਟਕਾਰ ਲਗਾਈ ਹੈ। ਅਦਾਲਤ ਨੇ ਸਪੱਸ਼ਟ ਤੌਰ ‘ਤੇ ਹੁਕਮ ਦਿਤਾ ਹੈ ਕਿ ਛੋਕਰ ਨੂੰ ਤੁਰਤ ਜੇਲ ਵਿਚ ਆਤਮ ਸਮਰਪਣ ਕਰਨਾ ਪਵੇਗਾ। ਦਰਅਸਲ, ਛੋਕਰ ਨੇ ਮੈਡੀਕਲ ਆਧਾਰ ‘ਤੇ ਜ਼ਮਾਨਤ ਵਧਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਦਾਲਤ ਨੇ ਪਾਇਆ ਕਿ ਉਸ ਦੇ ਵਕੀਲ ਨੇ ਸੁਣਵਾਈ ਦੌਰਾਨ ਗਲਤ ਜਾਣਕਾਰੀ ਦਿਤੀ। ਅਦਾਲਤ ਨੇ ਕਿਹਾ ਕਿ ਨਾ ਤਾਂ ਉਸ ਦੀ ਕੋਈ ਸਰਜਰੀ ਹੋਈ ਸੀ ਅਤੇ ਨਾ ਹੀ ਕੋਈ ਗੰਭੀਰ ਸਿਹਤ ਰਿਪੋਰਟ ਦਿਤੀ ਗਈ ਸੀ। ਸਗੋਂ, 5 ਜੁਲਾਈ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ, ਉਸ ਨੂੰ ਖੁੱਲ੍ਹ ਕੇ ਘੁੰਮ ਦੇ ਦੇਖਿਆ ਗਿਆ।

ਸੁਪਰੀਮ ਕੋਰਟ ਨੇ ਤਿੱਖੀ ਟਿੱਪਣੀ ਕੀਤੀ ਕਿ ਇਹ ਅਦਾਲਤ ਨੂੰ ਗੁੰਮਰਾਹ ਕਰਨ ਅਤੇ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਹੈ। ਇੰਨਾ ਹੀ ਨਹੀਂ, ਛੋਕਰ ਨੇ ਏਮਜ਼ ਵਰਗੇ ਹਸਪਤਾਲਾਂ ਵਿਚ 2 ਤੋਂ 3 ਵਾਰ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿਤਾ ਅਤੇ ਕੁੱਲ 50 ਦਿਨਾਂ ਵਿਚੋਂ 23 ਦਿਨ ਗੁਰੂਗ੍ਰਾਮ ਸਿਵਲ ਹਸਪਤਾਲ ਅਤੇ ਰੋਹਤਕ ਪੀਜੀਆਈ ਵਰਗੇ ਹਸਪਤਾਲਾਂ ਵਿਚ ਹਿਰਾਸਤ ਵਿਚ ਬਿਤਾਏ। ਅਦਾਲਤ ਨੇ ਇਸ ਗੱਲ ‘ਤੇ ਵੀ ਇਤਰਾਜ਼ ਪ੍ਰਗਟਾਇਆ ਕਿ ਛੋਕਰ ਨੇ ਇੰਨੇ ਦਿਨ ਹਸਪਤਾਲਾਂ ਵਿਚ ਰਹਿ ਕੇ ਜੇਲ ਜਾਣ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਇਹ ਗ੍ਰਿਫ਼ਤਾਰੀ 5 ਮਈ ਨੂੰ ਹੋਈ ਸੀ।

Share this content:

Post Comment