ਪਾਕਿਸਤਾਨੀ ਹਾਕੀ ਖਿਡਾਰੀ ਭਾਂਡੇ ਮਾਂਜਣ ਲਈ ਮਜ਼ਬੂਰ
ਲਾਹੌਰ, 19 ਫਰਵਰੀ – ਪਾਕਿਸਤਾਨ ਹਾਕੀ ਟੀਮ ਦੇ ਕਪਤਾਨ ਸ਼ਕੀਲ ਅਹਿਮਦ ਬੱਟ ਨੇ ਆਸਟਰੇਲੀਆ ਦੇ ਮੁਸ਼ਕਲ ਦੌਰੇ ਤੋਂ ਪਰਤਣ ਤੋਂ ਬਾਅਦ ਨੈਸ਼ਨਲ ਹਾਕੀ ਫੈਡਰੇਸ਼ਨ ’ਤੇ ਤਿੱਖੇ ਹਮਲੇ ਕਰਦਿਆਂ ਦੱਸਿਆ ਕਿ ਟੀਮ ਨੂੰ ਨਾ ਸਿਰਫ ਰਹਿਣ ਲਈ ਥਾਂ ਦੀ ਘਾਟ ਕਾਰਨ ਸੜਕਾਂ ’ਤੇ ਭਟਕਣਾ ਪਿਆ, ਸਗੋਂ ਮੈਚ ਖੇਡਣ ਜਾਣ ਤੋਂ ਪਹਿਲਾਂ ਭਾਂਡੇ ਵੀ ਮਾਂਜਣੇ ਪਏ। ਲਾਹੌਰ ਹਵਾਈ ਅੱਡੇ ’ਤੇ ਪਹੁੰਚਦੇ ਹੀ ਬੱਟ ਨੇ ਮੀਡੀਆ ਨੂੰ ਕਿਹਾ, ‘ਜਦੋਂ ਖਿਡਾਰੀਆਂ ਨੂੰ ਮੈਚ ਖੇਡਣ ਜਾਣ ਤੋਂ ਪਹਿਲਾਂ ਕਿਚਨ ਸਾਫ ਕਰਨੀ ਪਵੇ ਅਤੇ ਜੂਠੇ ਭਾਂਡੇ ਮਾਂਜਣੇ ਪੈਣ ਤਾਂ ਤੁਸੀਂ ਸਾਡੇ ਤੋਂ ਕੀ ਉਮੀਦ ਰੱਖਦੇ ਹੋ? ’ ਦੂਜੇ ਪਾਸੇ ਪਾਕਿਸਤਾਨ ਸਪੋਰਟਸ ਬੋਰਡ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੋਟਲ ਦੇ ਪ੍ਰਬੰਧਾਂ ਲਈ ਇੱਕ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦਿੱਤੀ ਸੀ।
ਬੱਟ ਨੇ ਕਿਹਾ ਕਿ ਜਦੋਂ ਟੀਮ ਹੋਟਲ ਪਹੁੰਚੀ, ਤਾਂ ਪਤਾ ਲੱਗਾ ਕਿ ਕੋਈ ਐਡਵਾਂਸ ਪੇਮੈਂਟ ਨਹੀਂ ਕੀਤੀ ਗਈ, ਜਿਸ ਕਾਰਨ ਖਿਡਾਰੀ ਘੰਟਿਆਂਬੱਧੀ ਸੜਕਾਂ ’ਤੇ ਘੁੰਮਦੇ ਰਹੇ। ਅਗਲੇ ਹੀ ਦਿਨ ਟੀਮ ਨੇ ਮੈਚ ਖੇਡਣਾ ਸੀ, ਜਿਸ ਵਿੱਚ ਉਹ ਆਸਟਰੇਲੀਆ ਤੋਂ 2-3 ਨਾਲ ਹਾਰ ਗਏ। ਬੱਟ ਅਨੁਸਾਰ ਉਨ੍ਹਾਂ ਨੂੰ 10 ਦਿਨਾਂ ਬਾਅਦ ਇੱਕ ਬਹੁਤ ਹੀ ਸਸਤੇ ਘਰ ਵਿੱਚ ਸ਼ਿਫਟ ਹੋਣਾ ਪਿਆ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਦੇ ਹੁਕਮ ਦਿੱਤੇ ਹਨ। ਕਪਤਾਨ ਬੱਟ ਨੇ ਕਿਹਾ ਕਿ ਜੇ ਪਾਕਿਸਤਾਨੀ ਹਾਕੀ ਨੂੰ ਬਚਾਉਣਾ ਹੈ, ਤਾਂ ਇੱਕ ਵਿਦੇਸ਼ੀ ਕੋਚ ਅਤੇ ਬਿਹਤਰ ਮੈਨੇਜਮੈਂਟ ਦੀ ਸਖਤ ਲੋੜ ਹੈ।
Share this content:


Post Comment