ਪਰਲਜ਼ ਗਰੁੱਪ ਦੇ ਮਰਹੂਮ ਚੇਅਰਮੈਨ ਨਿਰਮਲ ਸਿੰਘ ਭੰਗੂ ਦਾ ਜਵਾਈ ਤਲਬ
ਨਵੀਂ ਦਿੱਲੀ, 28 ਜੂਨ – ਦਿੱਲੀ ਦੀ ਇਕ ਅਦਾਲਤ ਨੇ ਪਰਲਜ਼ ਗਰੁੱਪ ਦੇ ਮਰਹੂਮ ਚੇਅਰਮੈਨ ਨਿਰਮਲ ਸਿੰਘ ਭੰਗੂ ਦੇ ਜਵਾਈ ਨੂੰ 48,000 ਕਰੋੜ ਰੁਪਏ ਦੀ ਕਥਿਤ ਪੋਂਜੀ ਸਕੀਮ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਤਲਬ ਕੀਤਾ ਹੈ। ਵਿਸ਼ੇਸ਼ ਜੱਜ ਜਗਦੀਸ਼ ਕੁਮਾਰ ਨੇ ਭੰਗੂ ਦੇ ਜਵਾਈ ਹਰਸਤਿੰਦਰ ਪਾਲ ਸਿੰਘ ਹੇਅਰ ਨੂੰ 18 ਜੁਲਾਈ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿਤਾ। ਹੇਅਰ ਨੂੰ ਈ.ਡੀ. ਨੇ ਮਾਰਚ ਵਿਚ ਗ੍ਰਿਫਤਾਰ ਕੀਤਾ ਸੀ ਅਤੇ ਇਸ ਸਮੇਂ ਉਹ ਨਿਆਂਇਕ ਹਿਰਾਸਤ ਵਿਚ ਹੈ। ਜੱਜ ਨੇ 9 ਜੂਨ ਨੂੰ ਹੇਅਰ ਦੇ ਵਿਰੁਧ ਰੀਕਾਰਡ ਉਤੇ ਪਹਿਲੀ ਨਜ਼ਰ ’ਚ ਕਾਫੀ ਸਮੱਗਰੀ ਪਾਈ ਸੀ। ਉਨ੍ਹਾਂ ਕਿਹਾ, ‘‘ਮੈਂ ਗਵਾਹਾਂ ਦੇ ਦਸਤਾਵੇਜ਼ਾਂ ਅਤੇ ਬਿਆਨਾਂ ਨੂੰ ਧਿਆਨ ਨਾਲ ਵੇਖਿਆ ਹੈ।
Share this content:



Post Comment