ਪਠਾਨਕੋਟ ਦੀ ਲੀਚੀ ਨੇ ਮਚਾਇਆ ਵਿਦੇਸ਼ਾਂ ‘ਚ ਧਮਾਲ, ਕਤਰ ਲਈ ਰਵਾਨਾ ਹੋਇਆ ਪਹਿਲਾ ਖੇਪ
ਪਠਾਨਕੋਟ, 27 ਜੂਨ – ਭਾਰਤ ਦੇ ਬਾਗਬਾਨੀ ਨਿਰਯਾਤ ਨੂੰ ਵਧਾਵਾ ਦੇਣ ਲਈ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਏਪੀਈਡੀਏ (APEDA) ਨੇ ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ 23 ਜੂਨ 2025 ਨੂੰ ਪਠਾਨਕੋਟ ਤੋਂ ਦੋਹਾ, ਕਤਰ ਲਈ 1 ਮੀਟ੍ਰਿਕ ਟਨ ਗੁਲਾਬ-ਖੁਸ਼ਬੂਦਾਰ ਲੀਚੀ ਦੀ ਪਹਿਲੀ ਖੇਪ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸਦੇ ਨਾਲ, ਪਠਾਨਕੋਟ ਤੋਂ ਦੁਬਈ ਲਈ ਵੀ 0.5 ਮੀਟ੍ਰਿਕ ਟਨ ਲੀਚੀ ਨਿਰਯਾਤ ਹੋਈ। ਇਹ ਪਹਿਲਕਦਮੀ ਪਠਾਨਕੋਟ ਖੇਤਰ ਦੇ ਉਤਪਾਦਕਾਂ ਲਈ ਇੱਕ ਵੱਡਾ ਮੋੜ ਹੈ, ਕਿਉਂਕਿ ਇਨ੍ਹਾਂ ਉੱਚ-ਗੁਣਵੱਤਾ ਵਾਲੀਆਂ ਲੀਚੀਆਂ ਦੀ ਮੰਗ ਵਿਦੇਸ਼ੀ ਬਾਜ਼ਾਰਾਂ ਵਿੱਚ ਵੱਧ ਰਹੀ ਹੈ।
ਪੰਜਾਬ ਦੀ ਲੀਚੀ ਉਤਪਾਦਨ ਅਤੇ ਨਿਰਯਾਤ
2023-24 ਵਿੱਚ ਪੰਜਾਬ ਦਾ ਲੀਚੀ ਉਤਪਾਦਨ 71,490 ਮੀਟ੍ਰਿਕ ਟਨ ਰਿਹਾ, ਜੋ ਭਾਰਤ ਦੇ ਕੁੱਲ ਲੀਚੀ ਉਤਪਾਦਨ ਵਿੱਚ 12.39% ਯੋਗਦਾਨ ਪਾਉਂਦਾ ਹੈ। 2024-25 ਵਿੱਚ ਭਾਰਤ ਨੇ ਫਲਾਂ ਅਤੇ ਸਬਜ਼ੀਆਂ ਦਾ ਨਿਰਯਾਤ 3.87 ਬਿਲੀਅਨ ਡਾਲਰ ਤੱਕ ਪਹੁੰਚਾਇਆ, ਜਿਸ ਵਿੱਚ ਲੀਚੀ, ਚੈਰੀ ਅਤੇ ਜਾਮੁਨ ਵਰਗੇ ਨਵੇਂ ਫਲਾਂ ਦੀ ਵੀ ਵਿਦੇਸ਼ੀ ਮੰਗ ਵਧੀ ਹੈ। ਪਠਾਨਕੋਟ ਖੇਤਰ ਦੀ ਲੀਚੀ ਆਪਣੀ ਕੁਦਰਤੀ ਲਾਲੀ, ਮਿਠਾਸ ਅਤੇ ਖੁਸ਼ਬੂ ਕਰਕੇ ਵਿਦੇਸ਼ੀ ਬਾਜ਼ਾਰਾਂ ਵਿੱਚ ਪ੍ਰਸਿੱਧ ਹੋ ਰਹੀ ਹੈ।
Share this content:

Post Comment