ਪਟਨਾ ਸਿਵਲ ਕੋਰਟ ਨੇ ਖ਼ਾਨ ਸਰ ਦੀ ਗ੍ਰਿਫ਼ਤਾਰੀ ‘ਤੇ ਲਾਈ ਰੋਕ
ਪਟਨਾ, 9 ਜੂਨ – ਖ਼ਾਨ ਗਲੋਬਲ ਸਟੱਡੀਜ਼’ ਦੇ ਡਾਇਰੈਕਟਰ ਫ਼ੈਜ਼ਲ ਖ਼ਾਨ ਉਰਫ਼ ਖ਼ਾਨ ਸਰ ਨੂੰ ਪਟਨਾ ਸਿਵਲ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਮੰਗਲਵਾਰ ਨੂੰ ਹੋਈ ਸੁਣਵਾਈ ਤੋਂ ਬਾਅਦ ਅਦਾਲਤ ਨੇ ਅਗਲੇ ਹੁਕਮਾਂ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਤੋਂ ਕੇਸ ਡਾਇਰੀ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਅਗਲੇ ਹੁਕਮਾਂ ਜਾਂ ਅਗਲੀ ਸੁਣਵਾਈ ਤੱਕ ਸਬੰਧਤ ਵਿਅਕਤੀ ਖ਼ਿਲਾਫ਼ ਕੋਈ ਵੀ ਸਖ਼ਤ ਜਾਂ ਦਬਾਅ ਪਾਉਣ ਵਾਲੀ ਕਾਰਵਾਈ ਨਾ ਕੀਤੀ ਜਾਵੇ।
ਰੌਸ਼ਨ ਆਨੰਦ ਮਾਮਲੇ ‘ਚ ਅੱਜ ਆ ਸਕਦਾ ਹੈ ਫ਼ੈਸਲਾ
ਦੂਜੇ ਪਾਸੇ, ਸੋਮਵਾਰ ਨੂੰ ਇਸੇ ਮਾਮਲੇ ਵਿੱਚ ‘ਗਿਆਨ ਬਿੰਦੂ ਕੋਚਿੰਗ’ ਦੇ ਡਾਇਰੈਕਟਰ ਰੌਸ਼ਨ ਆਨੰਦ ਅਤੇ ਖ਼ਾਨ ਸਰ ਦੇ ਦੋ ਗਾਰਡਾਂ—ਦੀਪਕ ਕੁਮਾਰ ਅਤੇ ਤਾਲੇਬਰ ਸਿੰਘ ਦੀ ਅਰਜ਼ੀ ‘ਤੇ ਵੀ ਸੁਣਵਾਈ ਹੋਈ ਸੀ। ਫ਼ਸਟ ਕਲਾਸ ਜੁਡੀਸ਼ੀਅਲ ਮੈਜਿਸਟ੍ਰੇਟ ਅਨੁਰਾਗ ਵਰਮਾ ਦੀ ਅਦਾਲਤ ਵਿੱਚ ਦੋਵਾਂ ਪੱਖਾਂ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਪੁਲਿਸ ਨੂੰ ਇਸ ਮਾਮਲੇ ਵਿੱਚ ਪੂਰੇ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 10 ਜੂਨ ਨੂੰ ਤੈਅ ਕੀਤੀ ਗਈ ਹੈ।
Share this content:



Post Comment