ਨਵੀਂ ਦਿੱਲੀ, 25 ਨਵੰਬਰ – ਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਨੌਜਵਾਨਾਂ ਨੂੰ ਭਵਿੱਖ ਦੀਆਂ ਲੋੜਾਂ ਮੁਤਾਬਕ ਤਿਆਰ ਕਰਨ ਲਈ ਵੱਡੇ ਪੱਧਰ ‘ਤੇ Skill Development (ਹੁਨਰ ਵਿਕਾਸ) ‘ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸਕਿਲਿੰਗ ਨੂੰ ਸਿਰਫ਼ ਇਕ ਵਿਕਲਪ ਨਹੀਂ, ਸਗੋਂ ਨੌਜਵਾਨਾਂ ਲਈ ਇੱਜ਼ਤਦਾਰ ਅਤੇ ਪਸੰਦੀਦਾ ਕਰੀਅਰ ਦਾ ਰਸਤਾ ਬਣਾਇਆ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦਫ਼ਤਰ (PMO) ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸਾਂਝੇ ਕੀਤੇ ਸੰਦੇਸ਼ ਵਿੱਚ ਦੱਸਿਆ ਗਿਆ ਕਿ ਭਾਰਤ ਆਪਣੀ ਸਕਿਲਿੰਗ ਮੁਹਿੰਮ ਨੂੰ ਵਿਸ਼ਵ ਪੱਧਰ ਤੱਕ ਲੈ ਕੇ ਜਾ ਰਿਹਾ ਹੈ। ਇਸ ਸਬੰਧ ਵਿੱਚ ਕੇਂਦਰੀ Skill Development and Entrepreneurship ਰਾਜ ਮੰਤਰੀ ਜਯੰਤ ਚੌਧਰੀ ਦੇ ਇਕ ਲੇਖ ਦਾ ਹਵਾਲਾ ਦਿੱਤਾ ਗਿਆ, ਜਿਸ ਵਿੱਚ WorldSkills Asia 2027, PM-SETU ਯੋਜਨਾ ਅਤੇ ਉਦਯੋਗਾਂ ਨਾਲ ਜੁੜੇ Training Programs ਬਾਰੇ ਜਾਣਕਾਰੀ ਦਿੱਤੀ ਗਈ ਹੈ।
WorldSkills Asia 2027 ਦੀ ਮੇਜ਼ਬਾਨੀ ਕਰੇਗਾ ਭਾਰਤ
ਲੇਖ ਮੁਤਾਬਕ, ਸਿਰਫ਼ ਇਕ ਸਾਲ ਪਹਿਲਾਂ ਭਾਰਤ ਨੇ ਪਹਿਲੀ ਵਾਰ WorldSkills Asia ਮੁਕਾਬਲੇ ਵਿੱਚ ਆਪਣਾ ਦਲ ਭੇਜਿਆ ਸੀ ਅਤੇ ਹੁਣ ਭਾਰਤ ਪਹਿਲੀ ਵਾਰ ਇਸ ਵੱਕਾਰੀ ਅੰਤਰਰਾਸ਼ਟਰੀ ਮੁਕਾਬਲੇ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਸ ਨੂੰ ਦੇਸ਼ ਦੇ Skill Development Ecosystem ਦੀ ਵਧਦੀ ਵਿਸ਼ਵ ਪੱਧਰੀ ਪਛਾਣ ਵਜੋਂ ਦੇਖਿਆ ਜਾ ਰਿਹਾ ਹੈ। ਜਯੰਤ ਚੌਧਰੀ ਨੇ ਆਪਣੇ ਲੇਖ ਵਿੱਚ ਕਿਹਾ ਕਿ ਭਾਰਤੀ ਸੱਭਿਆਚਾਰ ਵਿੱਚ ਸਿਰਜਣਹਾਰਾਂ ਅਤੇ ਹੁਨਰਮੰਦ ਕਾਰੀਗਰਾਂ ਦਾ ਹਮੇਸ਼ਾ ਸਨਮਾਨ ਕੀਤਾ ਗਿਆ ਹੈ, ਪਰ ਅੱਜ ਵੀ ਕਈ ਪਰਿਵਾਰਾਂ ਵਿੱਚ Skill-Based Education ਨੂੰ ਰਵਾਇਤੀ ਡਿਗਰੀ ਦੇ ਮੁਕਾਬਲੇ ਦੂਜਾ ਵਿਕਲਪ ਸਮਝਿਆ ਜਾਂਦਾ ਹੈ। ਜਦਕਿ ਤਕਨੀਕੀ ਅਤੇ ਵੋਕੇਸ਼ਨਲ ਟ੍ਰੇਨਿੰਗ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਫਲ ਕਰੀਅਰ ਤੱਕ ਜਲਦੀ ਪਹੁੰਚਾਉਣ ਵਿੱਚ ਮਦਦ ਕਰ ਸਕਦੀ ਹੈ।
AI ਦੇ ਦੌਰ ਵਿੱਚ Skilled Workers ਦੀ ਮੰਗ ਵਧੇਗੀ
ਲੇਖ ਵਿੱਚ Artificial Intelligence (AI) ਦੇ ਵਧਦੇ ਪ੍ਰਭਾਵ ਅਤੇ ਇਸ ਨਾਲ ਪੈਦਾ ਹੋ ਰਹੇ ਨਵੇਂ ਰੁਜ਼ਗਾਰ ਮੌਕਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ, ਕੰਪਨੀਆਂ ਵੱਲੋਂ AI ਦੀ ਵਰਤੋਂ ਵਧਣ ਨਾਲ ਉੱਚ ਹੁਨਰ ਵਾਲੇ ਕਰਮਚਾਰੀਆਂ ਦੀ ਮੰਗ ਵੀ ਵਧ ਰਹੀ ਹੈ।ADP ਦੀ People at Work 2026 ਰਿਪੋਰਟ ਅਨੁਸਾਰ, ਭਾਰਤ ਵਿੱਚ 80 ਫ਼ੀਸਦੀ ਕਰਮਚਾਰੀ ਹਫ਼ਤੇ ਵਿੱਚ ਕਈ ਵਾਰ AI ਦੀ ਵਰਤੋਂ ਕਰਦੇ ਹਨ, ਜਦਕਿ 41 ਫ਼ੀਸਦੀ ਕਰਮਚਾਰੀ ਲਗਭਗ ਹਰ ਰੋਜ਼ AI ਦੀ ਵਰਤੋਂ ਕਰਦੇ ਹਨ। ਇਹ ਅੰਕੜਾ ਸਰਵੇਖਣ ਵਿੱਚ ਸ਼ਾਮਲ ਦੇਸ਼ਾਂ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਭਾਰਤ AI ਆਧਾਰਿਤ ਅਰਥਵਿਵਸਥਾ ਵਿੱਚ ਵਿਸ਼ਵ ਪੱਧਰ ‘ਤੇ ਮੋਹਰੀ ਭੂਮਿਕਾ ਨਿਭਾਉਣ ਦਾ ਵੱਡਾ ਮੌਕਾ ਰੱਖਦਾ ਹੈ।
2030 ਤੱਕ 17 ਕਰੋੜ ਨਵੀਆਂ ਨੌਕਰੀਆਂ ਪੈਦਾ ਹੋਣ ਦਾ ਅਨੁਮਾਨ
World Economic Forum ਦੇ ਅਨੁਮਾਨ ਅਨੁਸਾਰ, ਸਾਲ 2030 ਤੱਕ ਦੁਨੀਆ ਭਰ ਵਿੱਚ 17 ਕਰੋੜ ਨਵੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਹਨ, ਜਦਕਿ 9.2 ਕਰੋੜ ਮੌਜੂਦਾ ਨੌਕਰੀਆਂ ਖ਼ਤਮ ਹੋਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਹਰ 100 ਵਿੱਚੋਂ 59 ਕਰਮਚਾਰੀਆਂ ਨੂੰ ਨਵੇਂ Skills ਦੀ Training ਦੀ ਲੋੜ ਪਵੇਗੀ।
AI ਕਾਰਨ ਨਵੇਂ ਖੇਤਰਾਂ ਵਿੱਚ ਵੀ ਨੌਕਰੀਆਂ ਪੈਦਾ ਹੋ ਰਹੀਆਂ ਹਨ, ਖ਼ਾਸ ਤੌਰ ‘ਤੇ Data Centres, Digital Infrastructure, ਇਲੈਕਟ੍ਰੀਸ਼ੀਅਨ, ਟੈਕਨੀਸ਼ੀਅਨ ਅਤੇ ਤਕਨੀਕੀ ਮਾਹਿਰਾਂ ਲਈ ਮੌਕੇ ਵਧ ਰਹੇ ਹਨ। ਇਸ ਲਈ ਭਵਿੱਖ ਵਿੱਚ Skilled Workforce ਦੀ ਅਹਿਮੀਅਤ ਹੋਰ ਵਧਣ ਦੀ ਸੰਭਾਵਨਾ ਹੈ।
PM-SETU ਯੋਜਨਾ ਤਹਿਤ 1,000 ITI ਦਾ ਹੋਵੇਗਾ ਆਧੁਨਿਕੀਕਰਨ
ਨੌਜਵਾਨਾਂ ਨੂੰ ਉਦਯੋਗਾਂ ਦੀਆਂ ਲੋੜਾਂ ਮੁਤਾਬਕ ਹੁਨਰਮੰਦ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ PM-SETU ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ। ਲਗਭ 60,000 ਕਰੋੜ ਰੁਪਏ ਦੇ ਇਸ ਪ੍ਰੋਗਰਾਮ ਤਹਿਤ ਦੇਸ਼ ਭਰ ਦੇ 1,000 Industrial Training Institutes (ITI) ਨੂੰ ਅਪਗ੍ਰੇਡ ਕਰਨ ਦਾ ਟੀਚਾ ਹੈ। ਹੁਣ ਇਹ ਯੋਜਨਾ ਲਾਗੂ ਕਰਨ ਦੇ ਪੜਾਅ ਵਿੱਚ ਪਹੁੰਚ ਚੁੱਕੀ ਹੈ ਅਤੇ 15 ਉਦਯੋਗਿਕ ਕਲੱਸਟਰਾਂ ਲਈ ਨਿਵੇਸ਼ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹਰ ਕਲੱਸਟਰ ਵਿੱਚ ਇਕ ਪ੍ਰਮੁੱਖ ਉਦਯੋਗਿਕ ਭਾਈਵਾਲ ਦੀ ਭਾਗੀਦਾਰੀ ਹੋਵੇਗੀ। ਇਸ ਯੋਜਨਾ ਤਹਿਤ ITI ਵਿੱਚ ਆਧੁਨਿਕ Workshop ਅਤੇ Laboratories ਤਿਆਰ ਕੀਤੀਆਂ ਜਾਣਗੀਆਂ, ਜਿਸ ਨਾਲ ਉਦਯੋਗਾਂ ਨੂੰ ਲੋੜੀਂਦੇ Skilled Workers ਮਿਲਣਗੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਜੁੜੀ Training ਪ੍ਰਾਪਤ ਕਰਨ ਦੇ ਵਧੇਰੇ ਮੌਕੇ ਮਿਲਣਗੇ।
Post Comment