Loading Now

ਨੇਪਾਲ ਸੰਕਟ ਖ਼ਤਮ! ਸੁਸ਼ੀਲਾ ਕਾਰਕੀ ਹੋਵੇਗੀ ਅੰਤਰਿਮ ਪ੍ਰਧਾਨ ਮੰਤਰੀ

ਨੇਪਾਲ ਸੰਕਟ ਖ਼ਤਮ! ਸੁਸ਼ੀਲਾ ਕਾਰਕੀ ਹੋਵੇਗੀ ਅੰਤਰਿਮ ਪ੍ਰਧਾਨ ਮੰਤਰੀ

ਨੇਪਾਲ, ਕਾਠਮੰਡੂ, 12 ਸਤੰਬਰ – ਨੇਪਾਲ ਵਿੱਚ ਕਈ ਦਿਨਾਂ ਤੋਂ ਜਾਰੀ ਸਿਆਸੀ ਸੰਕਟ ਅਤੇ ‘ਜੇਨ-ਜ਼ੀ’ ਅੰਦੋਲਨ ਤੋਂ ਬਾਅਦ ਆਖਰਕਾਰ ਸਸਪੈਂਸ ਖਤਮ ਹੋ ਗਿਆ ਹੈ। ਦੇਸ਼ ਦੀ ਪਹਿਲੀ ਮਹਿਲਾ ਮੁੱਖ ਜੱਜ ਰਹਿ ਚੁੱਕੀ ਸੁਸ਼ੀਲਾ ਕਾਰਕੀ ਨੇਪਾਲ ਦੀ ਨਵੀਂ ਅੰਤਰਿਮ ਪ੍ਰਧਾਨ ਮੰਤਰੀ ਹੋਵੇਗੀ। ਵੀਰਵਾਰ ਦੇਰ ਰਾਤ ਰਾਸ਼ਟਰਪਤੀ ਭਵਨ ਵਿੱਚ ਹੋਈ ਇੱਕ ਮੀਟਿੰਗ ਤੋਂ ਬਾਅਦ ਰਾਸ਼ਟਰਪਤੀ ਰਾਮ ਚੰਦਰ ਪੌਡੇਲ ਅਤੇ ਫੌਜ ਮੁਖੀ ਨੇ ਉਨ੍ਹਾਂ ਦੇ ਨਾਂ ‘ਤੇ ਆਖਰੀ ਮੋਹਰ ਲਗਾ ਦਿੱਤੀ ।

ਅੱਧੀ ਰਾਤ ਦੀ ਮੀਟਿੰਗ ਵਿੱਚ ਕਿਵੇਂ ਬਣੀ ਸਹਿਮਤੀ?

ਵੀਰਵਾਰ ਨੂੰ ਦਿਨ ਵਿੱਚ ਅਜਿਹੀਆਂ ਖ਼ਬਰਾਂ ਸਨ ਕਿ ਸੁਸ਼ੀਲਾ ਕਾਰਕੀ ਨੇ ਅੰਦਰੂਨੀ ਵਿਰੋਧ ਕਾਰਨ ਆਪਣਾ ਨਾਂ ਵਾਪਸ ਲੈ ਲਿਆ ਹੈ, ਜਿਸ ਤੋਂ ਬਾਅਦ ਕੁਲਮਨ ਘੀਸਿੰਗ ਦਾ ਨਾਂ ਅੱਗੇ ਆਇਆ ਸੀ। ਪਰ, ਦੇਰ ਰਾਤ ਰਾਸ਼ਟਰਪਤੀ ਭਵਨ ਵਿੱਚ ਹੋਈ ਇੱਕ ਅਹਿਮ ਮੀਟਿੰਗ ਨੇ ਪੂਰਾ ਖੇਡ ਪਲਟ ਦਿੱਤਾ । ਇਸ ਗੁਪਤ ਮੀਟਿੰਗ ਵਿੱਚ ਰਾਸ਼ਟਰਪਤੀ ਪੌਡੇਲ, ਫੌਜ ਮੁਖੀ ਅਸ਼ੋਕ ਰਾਜ ਸਿਗਡੇਲ, ਸੁਸ਼ੀਲਾ ਕਾਰਕੀ ਅਤੇ ਹੋਰ ਸੀਨੀਅਰ ਆਗੂ ਮੌਜੂਦ ਸਨ । Gen-Z ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਸੁਸ਼ੀਲਾ ਕਾਰਕੀ ਨੂੰ ਪ੍ਰਧਾਨ ਮੰਤਰੀ ਘੋਸ਼ਿਤ ਨਾ ਕੀਤਾ ਗਿਆ ਤਾਂ ਦੇਸ਼ ਵਿੱਚ ਤਬਾਹੀ ਮੱਚ ਜਾਵੇਗੀ, ਜਿਸ ਨਾਲ ਸਰਕਾਰ ਅਤੇ ਫੌਜ ‘ਤੇ ਭਾਰੀ ਦਬਾਅ ਸੀ । ਕਾਰਕੀ ਦੇ ਨਾਂ ‘ਤੇ ਸਭ ਤੋਂ ਵੱਡੀ ਰੁਕਾਵਟ ਸੰਵਿਧਾਨਕ ਸੀ, ਕਿਉਂਕਿ ਨੇਪਾਲ ਦਾ ਸੰਵਿਧਾਨ ਕਿਸੇ ਸਾਬਕਾ ਮੁੱਖ ਜੱਜ ਨੂੰ ਸਿਆਸੀ ਅਹੁਦਾ ਲੈਣ ਦੀ ਇਜਾਜ਼ਤ ਨਹੀਂ ਦਿੰਦਾ। ਹਾਲਾਂਕਿ, ਦੇਸ਼ ਦੀ ਸੁਰੱਖਿਆ ਅਤੇ ਐਮਰਜੈਂਸੀ ਸਥਿਤੀ ਨੂੰ ਦੇਖਦੇ ਹੋਏ, ਰਾਸ਼ਟਰਪਤੀ ‘ਲੋੜ ਦੇ ਸਿਧਾਂਤ’ (Doctrine of Necessity) ਦੀ ਵਰਤੋਂ ਕਰਦਿਆਂ ਇੱਕ ਵਿਸ਼ੇਸ਼ ਆਰਡੀਨੈਂਸ ਜਾਰੀ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਨਿਯੁਕਤੀ ਦਾ ਰਾਹ ਸਾਫ਼ ਹੋ ਗਿਆ ਹੈ ।

ਕੌਣ ਹਨ ਸੁਸ਼ੀਲਾ ਕਾਰਕੀ?

ਸੁਸ਼ੀਲਾ ਕਾਰਕੀ ਦਾ ਜੀਵਨ ਸੰਘਰਸ਼ ਅਤੇ ਪ੍ਰਾਪਤੀਆਂ ਨਾਲ ਭਰਿਆ ਹੋਇਆ ਹੈ।

1. ਸ਼ੁਰੂਆਤੀ ਜੀਵਨ : ਇੱਕ ਕਿਸਾਨ ਪਰਿਵਾਰ ਵਿੱਚ ਜਨਮੀ ਸੁਸ਼ੀਲਾ ਕਾਰਕੀ ਨੇ ਭਾਰਤ ਦੀ ਬਨਾਰਸ ਹਿੰਦੂ ਯੂਨੀਵਰਸਿਟੀ (BHU) ਤੋਂ ਰਾਜਨੀਤੀ ਵਿਗਿਆਨ ਵਿੱਚ ਐਮ.ਏ. ਕੀਤੀ ਹੈ ।

2. ਨਿਆਂਇਕ ਕਰੀਅਰ : ਉਨ੍ਹਾਂ ਨੇ ਇੱਕ ਵਕੀਲ ਵਜੋਂ ਮਨੁੱਖੀ ਅਧਿਕਾਰਾਂ (Human Rights) ਦੇ ਕਈ ਮਾਮਲੇ ਚੁੱਕੇ ਅਤੇ 2009 ਵਿੱਚ ਸੁਪਰੀਮ ਕੋਰਟ ਵਿੱਚ ਜੱਜ ਬਣੀ।

3. ਪਹਿਲੀ ਮਹਿਲਾ ਮੁੱਖ ਜੱਜ : 2016 ਵਿੱਚ, ਉਹ ਨੇਪਾਲ ਦੇ ਇਤਿਹਾਸ ਵਿੱਚ ਪਹਿਲੀ ਮਹਿਲਾ ਮੁੱਖ ਜੱਜ (Chief Justice) ਬਣੀ । ਹਾਲਾਂਕਿ, 2017 ਵਿੱਚ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ ਮਹਾਂਦੋਸ਼ (Impeachment) ਦਾ ਵੀ ਸਾਹਮਣਾ ਕਰਨਾ ਪਿਆ ਸੀ।

Share this content:

Post Comment