Loading Now

ਨੇਪਾਲ ਵਿੱਚ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹਿਆ ਵੋਟਾਂ ਪੈਣ ਦਾ ਅਮਲ

ਨੇਪਾਲ ਵਿੱਚ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹਿਆ ਵੋਟਾਂ ਪੈਣ ਦਾ ਅਮਲ

ਨੇਪਾਲ, 6 ਮਾਰਚ – ਨੇਪਾਲ ਵਿੱਚ ਨਵਾਂ ਪ੍ਰਧਾਨ ਮੰਤਰੀ ਚੁਣਨ ਲਈ ਅੱਜ ਲੱਖਾਂ ਲੋਕਾਂ ਨੇ ਅਹਿਮ ਸੰਸਦੀ ਚੋਣਾਂ ਵਿੱਚ ਆਪਣੀ ਵੋਟ ਪਾਈ। ਇਹ ਚੋਣਾਂ ਕੇ ਪੀ ਸ਼ਰਮਾ ਓਲੀ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨੂੰ ਡੇਗਣ ਵਾਲੇ ਜੈਨ ਜ਼ੀ ਦੇ ਹਿੰਸਕ ਪ੍ਰਦਰਸ਼ਨਾਂ ਤੋਂ ਛੇ ਮਹੀਨੇ ਬਾਅਦ ਹੋਈਆਂ ਹਨ। ‘ਦਿ ਕਾਠਮੰਡੂ ਪੋਸਟ’ ਅਖਬਾਰ ਮੁਤਾਬਕ ਚੋਣ ਕਮਿਸ਼ਨਰ ਸਗੁਨ ਸ਼ਮਸ਼ੇਰ ਰਾਣਾ ਨੇ ਦੱਸਿਆ ਕਿ ਕੁਝ ਥਾਵਾਂ ’ਤੇ ਮਾਮੂਲੀ ਘਟਨਾਵਾਂ ਦੀ ਖ਼ਬਰ ਮਿਲੀ ਹੈ ਜਦਕਿ ਕੁੱਲ ਮਿਲਾ ਕੇ ਵੋਟਾਂ ਪੈਣ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ।

ਭਾਰਤ ਵੱਲੋਂ ਇਨ੍ਹਾਂ ਚੋਣਾਂ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਭਾਰਤ ਨੂੰ ਉਮੀਦ ਹੈ ਕਿ ਇਸ ਸਿਆਸੀ ਤੌਰ ’ਤੇ ਅਸਥਿਰ ਇਸ ਪਹਾੜੀ ਦੇਸ਼ ਵਿੱਚ ਇੱਕ ਸਥਿਰ ਸਰਕਾਰ ਬਣੇਗੀ, ਤਾਂ ਜੋ ਦੋਵੇਂ ਦੇਸ਼ਾਂ ਵਿਚਕਾਰ ਵਿਕਾਸ ਦੀ ਭਾਈਵਾਲੀ ਨੂੰ ਅੱਗੇ ਵਧਾਇਆ ਜਾ ਸਕੇ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਸ਼ਾਂਤਮਈ ਤੇ ਵਿਵਸਥਿਤ ਮਾਹੌਲ ਵਿੱਚ ਖ਼ਤਮ ਹੋ ਗਈ। ਚੋਣ ਕਮਿਸ਼ਨਰ ਜਾਨਕੀ ਕੁਮਾਰੀ ਤੁਲਾਧਰ ਨੇ ਦੱਸਿਆ ਕਿ ਸ਼ਾਮ 5 ਵਜੇ ਤੱਕ ਕਤਾਰਾਂ ਵਿੱਚ ਖੜ੍ਹੇ ਵੋਟਰਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ। ਬੈਲਟ ਬਕਸੇ ਇਕੱਠੇ ਕਰਨ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਣੀ ਹੈ।

ਇਸ ਵਾਰ ਸਾਬਕਾ ਰੈਪਰ ਅਤੇ ਕਾਠਮੰਡੂ ਦੇ ਮੇਅਰ ਬਾਲੇਂਦਰ ਸ਼ਾਹ ਦੀ ਅਗਵਾਈ ਵਾਲੀ ਨਵੀਂ ਬਣੀ ਰਾਸ਼ਟਰੀ ਸੁਤੰਤਰ ਪਾਰਟੀ (ਆਰ ਐੱਸ ਪੀ) ਦੋ ਰਵਾਇਤੀ ਪਾਰਟੀਆਂ ਨੇਪਾਲੀ ਕਾਂਗਰਸ ਅਤੇ ਕਮਿਊਨਿਸਟ ਪਾਰਟੀ ਆਫ਼ ਨੇਪਾਲ (ਯੂ ਐੱਮ ਐੱਲ) ਨੂੰ ਸਖ਼ਤ ਚੁਣੌਤੀ ਦੇ ਰਹੀ ਹੈ। ਸਾਲ 2022 ਵਿੱਚ ਬਣੀ ਆਰ ਐੱਸ ਪੀ ਨੂੰ ਚੋਣ ਪ੍ਰਚਾਰ ਦੌਰਾਨ ਭਾਰੀ ਸਮਰਥਨ ਮਿਲਿਆ ਹੈ ਅਤੇ ਬਾਲੇਂਦਰ ਸ਼ਾਹ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ, ਨੇਪਾਲੀ ਕਾਂਗਰਸ ਅਤੇ ਸੀ ਪੀ ਐੱਨ (ਯੂ ਐੱਮ ਐੱਲ) ਉਸ ਸਰਕਾਰ ਦਾ ਹਿੱਸਾ ਸਨ, ਜਿਸ ਨੂੰ ਪਿਛਲੇ ਸਾਲ ਜੈਨ ਜ਼ੀ ਦੇ ਅੰਦੋਲਨ ਨੇ ਡੇਗ ਦਿੱਤਾ ਸੀ।

Share this content:

Post Comment