Loading Now

ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਸੰਸਦ ’ਚ ਮਦਦ ਲਈ ਭਾਰਤ ਦਾ ਕੀਤਾ ਧੰਨਵਾਦ

ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਸੰਸਦ ’ਚ ਮਦਦ ਲਈ ਭਾਰਤ ਦਾ ਕੀਤਾ ਧੰਨਵਾਦ

ਕਾਠਮਾਂਡੂ, 3 ਸਤੰਬਰ – ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਹੜ੍ਹ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਮਦਦ ਲਈ ਸੰਸਦ ਵਿੱਚ ਭਾਰਤ ਅਤੇ ਚੀਨ ਦਾ ਧੰਨਵਾਦ ਕੀਤਾ । ਬੁੱਧਵਾਰ ਨੂੰ ਸੰਸਦ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੋਵਾਂ ਗੁਆਂਢੀ ਦੇਸ਼ਾਂ ਨੇ ਸਮੇਂ ਸਿਰ ਰਾਹਤ ਸਮੱਗਰੀ, ਤਕਨੀਕੀ ਟੀਮਾਂ ਅਤੇ ਐਮਰਜੈਂਸੀ ਮਦਦ ਭੇਜੀ। ਭਾਰਤ ਨੇ ਰਾਹਤ ਸਮੱਗਰੀ ਦੀ ਪੰਜਵੀਂ ਖੇਪ ਭੇਜੀ ਹੈ । ਭਾਰਤੀ ਟੀਮਾਂ ਸੁਰੰਗਾਂ ਵਿੱਚ ਸਰਚ ਆਪ੍ਰੇਸ਼ਨ ਅਤੇ ਲਾਸ਼ਾਂ ਦੀ ਪਛਾਣ ਵਿੱਚ ਮਦਦ ਕਰ ਰਹੀਆਂ ਹਨ। ਉੱਥੇ ਹੀ ਚੀਨ ਨੇ ਗਿਰੀਰੋਂਗ ਬਾਰਡਰ ਤੱਕ ਜਾਣ ਵਾਲਾ ਹਾਈਵੇਅ ਖੋਲ੍ਹ ਦਿੱਤਾ ਹੈ, ਜਿਸ ਨਾਲ ਰਾਹਤ ਟੀਮਾਂ ਪ੍ਰਭਾਵਿਤ ਇਲਾਕਿਆਂ ਤੱਕ ਪਹੁੰਚ ਰਹੀਆਂ ਹਨ। ਹੜ੍ਹ ਵਿੱਚ ਹੁਣ ਤੱਕ 1127 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4800 ਤੋਂ ਵੱਧ ਲੋਕ ਲਾਪਤਾ ਹਨ । ਕਈ ਹਾਈਡ੍ਰੋਪਾਵਰ ਪ੍ਰੋਜੈਕਟਾਂ ਦੇ ਕਰਮਚਾਰੀ ਵੀ ਗਾਇਬ ਹਨ । ਖਦਸ਼ਾ ਹੈ ਕਿ ਕੁੱਝ ਲੋਕ ਹਾਲੇ ਵੀ ਸੁਰੰਗਾਂ ਵਿੱਚ ਫਸੇ ਹੋ ਸਕਦੇ ਹਨ।

Share this content:

Post Comment