ਨੀਰਜ ਨੇ 50 ਮੀਟਰ ਰਾਇਫਲ ਥ੍ਰੀ ਪੋਜ਼ੀਸ਼ਨ ‘ਚ ਜਿੱਤਿਆ ਕਾਂਸੀ ਦਾ ਤਗਮਾ
ਕਤਰ, 12 ਨਵੰਬਰ – ਭਾਰਤੀ ਨਿਸ਼ਾਨੇਬਾਜ਼ੀ ਲਈ ਬੁੱਧਵਾਰ, 11 ਨਵੰਬਰ ਦਾ ਦਿਨ ਬਹੁਤ ਹੀ ਮਾਣਮੱਤਾ ਅਤੇ ਯਾਦਗਾਰ ਰਿਹਾ। ਕਤਰ ਦੀ ਰਾਜਧਾਨੀ ਦੋਹਾ ਵਿੱਚ ਆਯੋਜਿਤ ISSF ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਨਿਸ਼ਾਨੇਬਾਜ਼ ਨੀਰਜ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਰਸ਼ਾਂ ਦੇ 50 ਮੀਟਰ ਰਾਈਫਲ 3 ਪੋਜ਼ੀਸ਼ਨ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਆਪਣੇ ਨਾਂ ਕੀਤਾ। ਨੀਰਜ ਕੁਮਾਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਬਲਾਕ ਦੇ ਪਿੰਡ ਬਹੇਮਾਵਾ ਦੇ ਰਹਿਣ ਵਾਲੇ ਹਨ। ਉਹਨਾਂ ਦੀ ਇਸ ਪ੍ਰਾਪਤੀ ਨਾਲ ਪੂਰੇ ਖੇਤਰ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਹੈ।
ਇਸ ਸ਼ਾਨਦਾਰ ਪ੍ਰਾਪਤੀ ਦੇ ਨਾਲ ਹੀ ਨੀਰਜ ਕੁਮਾਰ ਨੇ ਸਾਲ 2028 ਵਿੱਚ ਲਾਸ ਏਂਜਲਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਭਾਰਤ ਦਾ ਕੋਟਾ ਵੀ ਹਾਸਲ ਕਰ ਲਿਆ। 26 ਸਾਲਾ ਨੀਰਜ ਕੁਮਾਰ ਨੇ ਫਾਈਨਲ ਮੁਕਾਬਲੇ ਵਿੱਚ 346.5 ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹ ਉਹਨਾਂ ਦੇ ਕਰੀਅਰ ਦਾ ਪਹਿਲਾ ਵਿਅਕਤੀਗਤ ਅੰਤਰਰਾਸ਼ਟਰੀ ਤਗਮਾ ਹੈ, ਜੋ ਉਹਨਾਂ ਦੀ ਸਖ਼ਤ ਮਿਹਨਤ, ਲਗਨ ਅਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ। ਮੁਕਾਬਲੇ ਵਿੱਚ ਨਿਊਟ੍ਰਲ ਖਿਡਾਰੀ ਵਜੋਂ ਹਿੱਸਾ ਲੈਣ ਵਾਲੇ ਦਮਿਤਰੀ ਪਿਮੇਨੋਵ ਨੇ ਸੋਨੇ ਦਾ ਤਗਮਾ ਹਾਸਲ ਕੀਤਾ, ਜਦੋਂ ਕਿ ਸਲੋਵਾਕੀਆ ਦੇ ਪੈਟ੍ਰਿਕ ਜਾਨੀ ਨੇ ਚਾਂਦੀ ਦਾ ਤਗਮਾ ਜਿੱਤਿਆ।
Share this content:



Post Comment