Loading Now

ਨੀਤੀ ਉਲੰਘਣ ਕਾਰਨ SGPC ਦਾ ਯੂਟਿਊਬ ਚੈਨਲ ਸਸਪੈਂਡ

ਨੀਤੀ ਉਲੰਘਣ ਕਾਰਨ SGPC ਦਾ ਯੂਟਿਊਬ ਚੈਨਲ ਸਸਪੈਂਡ

ਅੰਮ੍ਰਿਤਸਰ, 20 ਨਵੰਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰਕ ਯੂਟਿਊਬ ਚੈਨਲ SGPC, ਸ੍ਰੀ ਅੰਮ੍ਰਿਤਸਰ ਨੂੰ ਯੂਟਿਊਬ ਨੇ ਆਪਣੀ ਨੀਤੀ ਦੇ ਉਲੰਘਣ ਦਾ ਹਵਾਲਾ ਦਿੰਦਿਆਂ ਇੱਕ ਹਫ਼ਤੇ ਲਈ ਸਸਪੈਂਡ ਕਰ ਦਿੱਤਾ ਹੈ। ਇਹ ਕਾਰਵਾਈ 19 ਨਵੰਬਰ 2025 ਦੀ ਸ਼ਾਮ ਨੂੰ ਲਾਗੂ ਕੀਤੀ ਗਈ, ਜਦੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਹਰ ਰੋਜ਼ ਹੋਣ ਵਾਲੇ ਰਹਿਰਾਸ ਸਾਹਿਬ ਦੇ ਪਾਠ ਦਾ ਸਿੱਧਾ ਪ੍ਰਸਾਰਣ ਜਾਰੀ ਸੀ। ਯੂਟਿਊਬ ਦੇ ਮੁਤਾਬਕ, 31 ਅਕਤੂਬਰ 2025 ਨੂੰ ਅਪਲੋਡ ਕੀਤੀ ਇੱਕ ਵੀਡੀਓ ਨੂੰ ਉਹਨਾਂ ਦੀ ਨੀਤੀ ਦੇ ਅਧੀਨ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਵੀਡੀਓ ਵਿੱਚ ਇੱਕ ਸਿੱਖ ਪ੍ਰਚਾਰਕ ਨੇ ਸਿੱਖ ਇਤਿਹਾਸ ਨਾਲ ਸੰਬੰਧਤ ਤੱਥ ਅਤੇ 1984 ਦੀਆਂ ਘਟਨਾਵਾਂ ਦੇ ਸੰਦਰਭ ਨੂੰ ਪੇਸ਼ ਕੀਤਾ ਸੀ।

SGPC ਨੇ ਯੂਟਿਊਬ ਨੂੰ ਸਪਸ਼ਟੀਕਰਨ ਭੇਜਿਆ

ਵੀਡੀਓ ਵਿੱਚ ਸਿੱਖ ਯੋਧਿਆਂ ਬਾਰੇ ਇਤਿਹਾਸਕ ਵਿਚਾਰ ਸਾਂਝੇ ਕੀਤੇ ਗਏ ਸਨ, ਜਿਸਨੂੰ ਯੂਟਿਊਬ ਨੇ ਆਪਣੀ ਕੰਟੈਂਟ ਗਾਈਡਲਾਈਨ ਦੀ ਉਲੰਘਣਾ ਸਮਝਿਆ। ਇਸ ਕਾਰਨ ਚੈਨਲ ਦੀਆਂ ਸਰਗਰਮੀਆਂ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ। SGPC ਨੇ ਯੂਟਿਊਬ ਨੂੰ ਆਪਣੇ ਸਿੱਖ ਦ੍ਰਿਸ਼ਟਿਕੋਣ ਅਤੇ ਵੀਡੀਓ ਦਾ ਇਤਿਹਾਸਕ ਪ੍ਰਸੰਗ ਵਿਸਥਾਰ ਨਾਲ ਭੇਜਿਆ ਹੈ। ਸੰਸਥਾ ਨੇ ਸਪਸ਼ਟ ਕੀਤਾ ਹੈ ਕਿ ਪੇਸ਼ ਕੀਤੀ ਗਈ ਸਮੱਗਰੀ ਸਿੱਖ ਇਤਿਹਾਸ ਦਾ ਇੱਕ ਪ੍ਰਮਾਣਿਕ ਹਿੱਸਾ ਹੈ ਅਤੇ ਇਸਦਾ ਉਦੇਸ਼ ਸਿਰਫ਼ ਧਾਰਮਿਕ ਅਤੇ ਇਤਿਹਾਸਕ ਜਾਣਕਾਰੀ ਸਾਂਝੀ ਕਰਨਾ ਸੀ। ਹਾਲਾਂਕਿ, ਇਸ ਸਮੇਂ SGPC ਯੂਟਿਊਬ ਤੋਂ ਇਸ ਮਾਮਲੇ ਦੇ ਹੱਲ ਦੀ ਉਡੀਕ ਕਰ ਰਹੀ ਹੈ।

SGPC ਦੇ ਦੂਜੇ ਅਧਿਕਾਰਕ ਯੂਟਿਊਬ ਚੈਨਲ ਤੋਂ ਸਿੱਧਾ ਗੁਰਬਾਣੀ ਦਾ ਆਨੰਦ ਲੈ ਸਕਦੇ ਹਨ

ਇਸ ਦੌਰਾਨ, SGPC ਨੇ ਦੁਨੀਆ ਭਰ ਦੀ ਸੰਗਤ ਤੋਂ ਅਪੀਲ ਕੀਤੀ ਹੈ ਕਿ ਉਹ ਹਰ ਰੋਜ਼ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਲਈ SGPC ਦੇ ਦੂਜੇ ਅਧਿਕਾਰਕ ਯੂਟਿਊਬ ਚੈਨਲ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨਾਲ ਜੁੜਨ।

Share this content:

Post Comment