ਨੀਟ ਯੂਜੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਸ਼ੁਰੂ
ਨਵੀਂ ਦਿੱਲੀ, 9 ਫਰਵਰੀ – MBBS ਦੀ ਤਿਆਰੀ ‘ਚ ਜੁਟੇ ਵਿਦਿਆਰਥੀਆਂ ਲਈ ਮਹੱਤਵਪੂਰਨ ਅਪਡੇਟ ਹੈ। ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ-ਗ੍ਰੈਜੂਏਟ (NEET UG 2026) ਲਈ ਨੋਟੀਫਿਕੇਸ਼ਨ ਜਾਰੀ ਕਰਕੇ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜੋ ਵੀ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਹ ਆਨਲਾਈਨ ਮਾਧਿਅਮ ਰਾਹੀਂ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਜਾ ਕੇ ਆਪਣੀ ਅਰਜ਼ੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 8 ਮਾਰਚ 2026 ਨਿਰਧਾਰਤ ਕੀਤੀ ਗਈ ਹੈ।
ਅਪਲਾਈ ਕਿਵੇਂ ਕਰੀਏ?
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਜਾਓ।
ਹੋਮ ਪੇਜ ‘ਤੇ ‘Registration’ ਲਿੰਕ ‘ਤੇ ਕਲਿੱਕ ਕਰੋ ਅਤੇ ਆਪਣਾ ਵੇਰਵਾ ਭਰ ਕੇ ਰਜਿਸਟਰ ਕਰੋ।
ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਮਦਦ ਨਾਲ ਲੌਗਇਨ ਕਰੋ।
ਐਪਲੀਕੇਸ਼ਨ ਫਾਰਮ ਭਰੋ ਅਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ।
ਆਪਣੀ ਸ਼੍ਰੇਣੀ ਅਨੁਸਾਰ ਪ੍ਰੀਖਿਆ ਫੀਸ ਦਾ ਭੁਗਤਾਨ ਕਰੋ।
ਅੰਤ ਵਿੱਚ ਫਾਰਮ ਸਬਮਿਟ ਕਰੋ ਅਤੇ ਭਵਿੱਖ ਲਈ ਇਸ ਦਾ ਪ੍ਰਿੰਟਆਊਟ ਸੰਭਾਲ ਕੇ ਰੱਖੋ।
ਐਪਲੀਕੇਸ਼ਨ ਪ੍ਰਕਿਰਿਆ ਅਤੇ ਫੀਸ
ਨੀਟ ਯੂਜੀ (NEET UG) ਫਾਰਮ ਭਰਨ ਲਈ ਇਨ੍ਹਾਂ ਪੜਾਵਾਂ ਦੀ ਪਾਲਣਾ ਕਰੋ:
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਜਾਓ।
ਹੋਮ ਪੇਜ ‘ਤੇ ‘ਲੇਟੈਸਟ ਨਿਊਜ਼’ (Latest News) ਸੈਕਸ਼ਨ ਵਿੱਚ “Registration for NEET(UG) – 2026 is LIVE!” ਲਿੰਕ ‘ਤੇ ਕਲਿੱਕ ਕਰੋ।
ਸਭ ਤੋਂ ਪਹਿਲਾਂ ਮੰਗੀ ਗਈ ਜਾਣਕਾਰੀ ਭਰ ਕੇ ਆਪਣੀ ਰਜਿਸਟ੍ਰੇਸ਼ਨ (ਪੰਜੀਕਰਨ) ਕਰ ਲਓ।
ਰਜਿਸਟ੍ਰੇਸ਼ਨ ਹੋਣ ਤੋਂ ਬਾਅਦ, ਹੋਰ ਜ਼ਰੂਰੀ ਵੇਰਵੇ ਦਰਜ ਕਰਕੇ ਫਾਰਮ ਨੂੰ ਪੂਰਾ ਕਰੋ।
ਆਪਣੀ ਕੈਟੇਗਰੀ (ਸ਼੍ਰੇਣੀ) ਦੇ ਅਨੁਸਾਰ ਨਿਰਧਾਰਤ ਫੀਸ ਜਮ੍ਹਾਂ ਕਰੋ।
ਫਾਰਮ ਨੂੰ ਸਬਮਿਟ ਕਰੋ ਅਤੇ ਭਵਿੱਖ ਲਈ ਇਸ ਦਾ ਪ੍ਰਿੰਟਆਊਟ ਕਢਵਾ ਕੇ ਸੁਰੱਖਿਅਤ ਰੱਖ ਲਓ।
ਪ੍ਰੀਖਿਆ ਮਿਤੀ ਦਾ ਪਹਿਲਾਂ ਹੀ ਹੋ ਚੁੱਕੈ ਐਲਾਨ
ਰਾਸ਼ਟਰੀ ਪ੍ਰੀਖਿਆ ਏਜੰਸੀ (NTA) ਵੱਲੋਂ ਪ੍ਰੀਖਿਆ ਪੈੱਨ-ਪੇਪਰ ਮੋਡ (ਆਫਲਾਈਨ) ‘ਚ 3 ਮਈ 2026 ਨੂੰ ਕਰਵਾਈ ਜਾਵੇਗੀ। ਇਹ ਪ੍ਰੀਖਿਆ ਇੱਕੋ ਦਿਨ ਅਤੇ ਇੱਕੋ ਸ਼ਿਫਟ ਵਿੱਚ ਸੰਪੰਨ ਹੋਵੇਗੀ, ਜਿਸ ਲਈ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ 5:20 ਵਜੇ ਤਕ (ਕੁੱਲ 3 ਘੰਟੇ 20 ਮਿੰਟ) ਰਹੇਗਾ।
Share this content:



Post Comment