Loading Now

ਨਿਊਜ਼ੀਲੈਂਡ ਵਿੱਚ 2027 ਦੀ ਪੜ੍ਹਾਈ ਲਈ ਵਿਦਿਆਰਥੀ ਸਮੇਂ ਸਿਰ ਵੀਜ਼ਾ ਅਰਜ਼ੀਆਂ ਦੇਣ: ਇਮੀਗ੍ਰੇਸ਼ਨ ਵਿਭਾਗ

ਨਿਊਜ਼ੀਲੈਂਡ ਵਿੱਚ 2027 ਦੀ ਪੜ੍ਹਾਈ ਲਈ ਵਿਦਿਆਰਥੀ ਸਮੇਂ ਸਿਰ ਵੀਜ਼ਾ ਅਰਜ਼ੀਆਂ ਦੇਣ: ਇਮੀਗ੍ਰੇਸ਼ਨ ਵਿਭਾਗ

ਸਮੇਂ ਸਿਰ ਅਰਜ਼ੀ ਪਾਓ, ਨਿਊਜ਼ੀਲੈਂਡ ਪੜ੍ਹਨ ਦਾ ਸੁਪਨਾ ਸਾਕਾਰ ਬਣਾਓ

-ਹਰਜਿੰਦਰ ਸਿੰਘ ਬਸਿਆਲਾ-
-ਦੇਰੀ ਤੋਂ ਬਚਣ ਲਈ ਕੋਰਸ ਸ਼ੁਰੂ ਹੋਣ ਤੋਂ ਘੱਟੋ-ਘੱਟ ਤਿੰਨ ਮਹੀਨੇ ਪਹਿਲਾਂ ਅਪਲਾਈ ਕਰਨ ਦੀ ਸਲਾਹ
 -ਭਾਰਤ, ਨੇਪਾਲ, ਬੰਗਲਾਦੇਸ਼ ਅਤੇ ਸ੍ਰੀਲੰਕਾ ਦੇ ਵਿਦਿਆਰਥੀਆਂ ਲਈ ਖਾਸ ਹਦਾਇਤਾਂ ਜਾਰੀ
ਔਕਲੈਂਡ, 24 ਸਤੰਬਰ 2026:-ਨਿਊਜ਼ੀਲੈਂਡ ਵਿੱਚ ਸਾਲ 2027 ਵਿੱਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਹ ਆਪਣੀਆਂ ਵੀਜ਼ਾ ਅਰਜ਼ੀਆਂ ਜਿੰਨਾ ਜਲਦੀ ਹੋ ਸਕੇ ਜਮ?ਹਾਂ ਕਰਵਾਉਣ। ਇਮੀਗ੍ਰੇਸ਼ਨ ਨਿਊਜ਼ੀਲੈਂਡ ਅਨੁਸਾਰ ਆਖਰੀ ਸਮੇਂ ’ਤੇ ਅਰਜ਼ੀਆਂ ਦੇਣ ਨਾਲ ਵੀਜ਼ਾ ਫੈਸਲੇ ਵਿੱਚ ਦੇਰੀ ਹੋ ਸਕਦੀ ਹੈ, ਜਿਸ ਨਾਲ ਪੜ੍ਹਾਈ ਦੇ ਸ਼ੁਰੂਆਤੀ ਦਿਨਾਂ ’ਚ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ।
ਵਿਭਾਗ ਨੇ ਸਿਫ਼ਾਰਸ਼ ਕੀਤੀ ਹੈ ਕਿ ਵਿਦਿਆਰਥੀ ਆਪਣੇ ਕੋਰਸ ਦੀ ਸ਼ੁਰੂਆਤੀ ਮਿਤੀ ਤੋਂ ਘੱਟੋ-ਘੱਟ ਤਿੰਨ ਮਹੀਨੇ ਪਹਿਲਾਂ ਵੀਜ਼ੇ ਲਈ ਅਪਲਾਈ ਕਰਨ। ਇਹ ਸਲਾਹ ਖਾਸ ਕਰਕੇ ਭਾਰਤ, ਨੇਪਾਲ, ਬੰਗਲਾਦੇਸ਼ ਅਤੇ ਸ੍ਰੀਲੰਕਾ ਦੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹਨਾਂ ਦੇਸ਼ਾਂ ਤੋਂ ਅਰਜ਼ੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਅਤੇ ਕਾਗਜ਼ਾਤ ਦੀ ਜਾਂਚ ਵਿੱਚ ਵਧੇਰੇ ਸਮਾਂ ਲੱਗਦਾ ਹੈ।
ਵੀਜ਼ਾ ਡਾਇਰੈਕਟਰ ਸੀਲੀਆ ਕੂਮਜ਼ ਨੇ ਦੱਸਿਆ ਕਿ ਵਿਦਿਆਰਥੀ ਮਹੀਨਿਆਂ ਤੱਕ ਪੜ੍ਹਾਈ ਦੀ ਯੋਜਨਾ ਬਣਾਉਂਦੇ ਹਨ, ਪਰ ਅਰਜ਼ੀਆਂ ਕਲਾਸਾਂ ਸ਼ੁਰੂ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਹੀ ਜਮ?ਹਾਂ ਕਰਵਾਉਂਦੇ ਹਨ। ਦੇਰ ਨਾਲ ਅਪਲਾਈ ਕਰਨ ਨਾਲ ਪੜ੍ਹਾਈ ਦੇ ਸੁਪਨੇ ਖਤਰੇ ਵਿੱਚ ਪੈ ਸਕਦੇ ਹਨ। ਉਹਨਾਂ ਨੇ ਸਿੱਖਿਆ ਸੰਸਥਾਵਾਂ ਅਤੇ ਏਜੰਟਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਵਿਦਿਆਰਥੀਆਂ ਨੂੰ ਸਮੇਂ ਸਿਰ ਅਰਜ਼ੀਆਂ ਦੇਣ ਲਈ ਪ੍ਰੇਰਿਤ ਕਰਨ।
ਉਹਨਾਂ ਨੇ ਅੱਗੇ ਕਿਹਾ ਕਿ ਸਮੇਂ ਸਿਰ ਅਪਲਾਈ ਕਰਨ ਦੇ ਨਾਲ-ਨਾਲ ਸਹੀ ਅਤੇ ਪੂਰੀ ਜਾਣਕਾਰੀ ਦੇਣਾ ਵੀ ਬਹੁਤ ਜ਼ਰੂਰੀ ਹੈ। ਨਾ-ਮੁਕੰਮਲ ਜਾਣਕਾਰੀ ਜਾਂ ਫਜ਼ੂਲ ਦੇ ਬਹੁਤ ਜ਼ਿਆਦਾ ਕਾਗਜ਼ਾਤ ਲਗਾਉਣ ਨਾਲ ਅਰਜ਼ੀ ਦੀ ਪ੍ਰਕਿਰਿਆ ਧੀਮੀ ਹੋ ਜਾਂਦੀ ਹੈ। ਵਿਦਿਆਰਥੀਆਂ ਨੂੰ ਸਿਰਫ਼ ਉਹੀ ਦਸਤਾਵੇਜ਼ ਦੇਣੇ ਚਾਹੀਦੇ ਹਨ ਜੋ ਲੋੜੀਂਦੇ ਹਨ।
ਨਿਊਜ਼ੀਲੈਂਡ ਆਪਣੀ ਵਧੀਆ ਸਿੱਖਿਆ ਪ੍ਰਣਾਲੀ, ਸੁਖਾਵੇਂ ਮਾਹੌਲ ਅਤੇ ਸੁਨਹਿਰੀ ਭਵਿੱਖ ਦੇ ਮੌਕਿਆਂ ਕਰਕੇ ਦੁਨੀਆ ਭਰ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਹੁਣ ਯੋਗ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਹਫ਼ਤੇ ਵਿੱਚ 25 ਘੰਟੇ ਤੱਕ ਕੰਮ ਕਰ ਸਕਦੇ ਹਨ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੀ ਵਿਦਿਆਰਥੀਆਂ ਨੂੰ ਪੋਸਟ ਸਟੱਡੀ ਵਰਕ ਵੀਜ਼ਾ ਅਤੇ ਨਵੇਂ ਸ਼ਾਰਟ-ਟਰਮ ਗ੍ਰੈਜੂਏਟ ਵਰਕ ਵੀਜ਼ਾ ਰਾਹੀਂ ਨਿਊਜ਼ੀਲੈਂਡ ਵਿੱਚ ਰਹਿਣ ਦੇ ਵਧੀਆ ਮੌਕੇ ਮਿਲਦੇ ਹਨ।

Share this content:

Post Comment