Loading Now

ਨਹੀਂ ਰਹੇ ‘ਸਰੋਕਾਰਾਂ ਦੀ ਆਵਾਜ਼’ ਦੇ ਬਾਨੀ ਸੰਪਾਦਕ ਹਰਬੰਸ ਸਿੰਘ

ਨਹੀਂ ਰਹੇ ‘ਸਰੋਕਾਰਾਂ ਦੀ ਆਵਾਜ਼’ ਦੇ ਬਾਨੀ ਸੰਪਾਦਕ ਹਰਬੰਸ ਸਿੰਘ

ਜਲੰਧਰ, 30 ਸਤੰਬਰ – ਅਦਾਰਾ ‘ਸਰੋਕਾਰਾਂ ਦੀ ਆਵਾਜ਼’ ਦੇ ਸੰਪਾਦਕਾਂ ਮਾਸਟਰ ਭਜਨ ਗਿੱਲ ਅਤੇ ਦਵਿੰਦਰ ਤੂਰ ਨੇ ਦੁਖਦਾਈ ਖ਼ਬਰ ਸਾਂਝੀ ਕਰਦਿਆਂ ਦੱਸਿਆ ਕਿ ‘ਸਰੋਕਾਰਾਂ ਦੀ ਆਵਾਜ਼’ ਦੇ ਬਾਨੀ ਸੰਪਾਦਕ ਅਤੇ ਲੋਕ ਹਿਤੈਸ਼ੀ ਨਿਧੜਕ ਆਵਾਜ਼ ਹਰਬੰਸ ਸਿੰਘ ਬੀਤੀ 28 ਸਤੰਬਰ ਨੂੰ ਬਰੈਂਪਟਨ ਦੇ ਹਸਪਤਾਲ ਵਿੱਚ ਸਦੀਵੀ ਵਿਛੋੜਾ ਦੇ ਗਏ। ਪਿੰਡ ਧੂੜਕੋਟ ਰਣਸੀਂਹ (ਜ਼ਿਲ੍ਹਾ ਮੋਗਾ) ਦੇ ਜੰਮਪਲ ਅਤੇ ਪਿੰਡ ਭਰੋਵਾਲ ਕਲਾਂ (ਜ਼ਿਲ੍ਹਾ ਲੁਧਿਆਣਾ) ਵਿਖੇ ਆਪਣੀ ਭੂਆ ਜੀ ਕੋਲ ਰਹਿ ਕੇ ਪੜ੍ਹੇ ਹਰਬੰਸ ਸਿੰਘ ਇਤਿਹਾਸਕ ਮੋਗਾ ਘੋਲ ਸਮੇਂ ਵਿਦਿਆਰਥੀ ਜੀਵਨ ਦÏਰਾਨ ਹੀ ਲੋਕ ਸੰਘਰਸ਼ਾਂ ਨਾਲ ਜੁੜ ਗਏ ਸਨ। ਉਹ ਪੰਜਾਬ ਦੀ ਇਨਕਲਾਬੀ ਵਿਦਿਆਰਥੀ ਲਹਿਰ ਦੀ ਚੜ੍ਹਤ ਦੇ ਦÏਰ ਵਿਚ ਜਗਰਾਓਾ ਇਲਾਕੇ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਬਣ ਕੇ ਉਭਰੇ ਅਤੇ ਨੌਜਵਾਨ ਭਾਰਤ ਸਭਾ ਤੇ ਹੋਰ ਵੱਖ-ਵੱਖ ਲੋਕ ਸੰਘਰਸ਼ਾਂ ਵਿਚ ਸਰਗਰਮ ਭੂਮਿਕਾ ਨਿਭਾਈ।

ਉਨ੍ਹਾ ਕੁਝ ਸਮਾਂ ਬਤÏਰ ਸਾਇੰਸ ਅਧਿਆਪਕ ਨÏਕਰੀ ਵੀ ਕੀਤੀ ਅਤੇ ਫਿਰ ਚੰਗੇਰੇ ਭਵਿੱਖ ਦੀ ਤਲਾਸ਼ ‘ਚ ਕੈਨੇਡਾ ਚਲੇ ਗਏ¢ ਕੈਨੇਡਾ ਆ ਕੇ ਵੀ ਉਹ ਭਾਰਤ ਦੀ ਇਨਕਲਾਬੀ ਜਮਹੂਰੀ ਲਹਿਰ ਨਾਲ ਜੁੜੇ ਰਹੇ ਅਤੇ ਹਰ ਸੰਭਵ ਤਰੀਕੇ ਨਾਲ ਯੋਗਦਾਨ ਪਾਉਂਦੇ ਰਹੇ¢ ਕੈਨੇਡਾ ਵਿਚ ਉਹ ਲੋਕ-ਪੱਖੀ ਜਥੇਬੰਦੀਆਂ ਨਾਲ ਜੁੜ ਕੇ ਸਰਗਰਮ ਹੋ ਗਏ ਅਤੇ ਆਪਣੇ ਅੰਤਮ ਸਾਹਾਂ ਤੱਕ ਲੋਕ ਹਿੱਤਾਂ ਤੇ ਸਰੋਕਾਰਾਂ ਨੂੰ ਸਮਰਪਤ ਰਹੇ¢ਹੋਰ ਸਾਥੀਆਂ ਨਾਲ ਮਿਲ ਕੇ ਅਦਾਰਾ ‘ਸਰੋਕਾਰਾਂ ਦੀ ਆਵਾਜ਼’ ਦੀ ਸਥਾਪਨਾ ਕਰਕੇ ਇਸ ਮਾਧਿਅਮ ਰਾਹੀਂ ਉਨ੍ਹਾ ਪੰਜਾਬੀ ਜ਼ਬਾਨ ਵਿਚ ਦੁਨੀਆ ਭਰ ਦੇ ਦੱਬੇ-ਕੁਚਲੇ ਲੋਕਾਂ ਦੇ ਹਕੀਕੀ ਮੁੱਦਿਆਂ ਨੂੰ ਇਨਕਲਾਬੀ ਕÏਮਾਂਤਰੀਵਾਦੀ ਨਜ਼ਰੀਏ ਤੋਂ ਉਠਾਉਣ ਅਤੇ ਲੋਕ ਰਾਇ ਖੜ੍ਹੀ ਕਰਨ ਦਾ ਬੀੜਾ ਚੁੱਕਿਆ ਅਤੇ ਇਸ ਪੇਪਰ ਨੂੰ ਲੋਕਾਂ ਦੀ ਧਿਰ ਦੀ ਬੁਲੰਦ ਆਵਾਜ਼ ਦੇ ਰੂਪ ਵਿਚ ਸਥਾਪਤ ਕੀਤਾ¢ ਅੱਜ ਦੁਨੀਆ ਭਰ ਵਿਚ ਫਾਸ਼ੀਵਾਦ ਦੇ ਬੋਲਬਾਲੇ ਦੇ ਵੱਡੀਆਂ ਚੁਣÏਤੀਆਂ ਵਾਲੇ ਸਮਿਆਂ ਵਿਚ ਐਸੀ ਬਹੁਪੱਖੀ ਇਨਕਲਾਬੀ ਸ਼ਖਸੀਅਤ ਦਾ ਵਿਛੋੜਾ ਦੇ ਜਾਣਾ ਅਦਾਰਾ ‘ਸਰੋਕਾਰਾਂ ਦੀ ਆਵਾਜ਼’, ਕੈਨੇਡਾ ਦੀਆਂ ਸਮੂਹ ਅਗਾਂਹਵਧੂ ਤਾਕਤਾਂ ਅਤੇ ਭਾਰਤ ਦੀ ਇਨਕਲਾਬੀ ਜਮਹੂਰੀ ਲਹਿਰ ਲਈ ਬਹੁਤ ਵੱਡਾ ਘਾਟਾ ਹੈ |

Share this content:

Post Comment