ਨਹੀਂ ਰਹੇ ਪ੍ਰਸਿੱਧ ਸ਼ਾਸਤਰੀ ਗਾਇਕ ਪੰਡਿਤ ਛੰਨੂਲਾਲ ਮਿਸ਼ਰਾ
ਨਵੀਂ ਦਿੱਲੀ, 2 ਅਕਤੂਬਰ – ਭਾਰਤੀ ਸ਼ਾਸਤਰੀ ਸੰਗੀਤ ਗਾਇਕ ਪੰਡਿਤ ਛੰਨੂਲਾਲ ਮਿਸ਼ਰਾ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਮਿਸ਼ਰਾ ਦਾ ਦੇਹਾਂਤ ਸਵੇਰੇ 4 ਵਜੇ ਹੋਇਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਮਿਰਜ਼ਾਪੁਰ ਵਿੱਚ ਆਪਣੀ ਸਭ ਤੋਂ ਛੋਟੀ ਧੀ ਦੇ ਪਰਿਵਾਰ ਨਾਲ ਰਹਿ ਰਹੇ ਸਨ। ਛੰਨੂਲਾਲ ਦੀ ਧੀ ਨਮਰਤਾ ਮਿਸ਼ਰਾ ਨੇ ਪੀਟੀਆਈ ਨੂੰ ਦੱਸਿਆ, ‘‘ਉਹ ਪਿਛਲੇ 17-18 ਦਿਨਾਂ ਤੋਂ ਉਮਰ ਸਬੰਧੀ ਸਮੱਸਿਆਵਾਂ ਕਾਰਨ ਹਸਪਤਾਲ ਵਿੱਚ ਦਾਖਲ ਸਨ। ਅੱਜ ਸਵੇਰੇ 4 ਵਜੇ ਦੇ ਕਰੀਬ ਉਨ੍ਹਾਂ ਦਾ ਘਰ ਵਿੱਚ ਦੇਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਪੋਸਟ ਕਰਕੇ ਗਾਇਕ ਦੀ ਮੌਤ ’ਤੇ ਸੋਗ ਜਤਾਇਆ ਹੈ।
ਉਨ੍ਹਾਂ ਨੇ ਐਕਸ ’ਤੇ ਪੋਸਟ ਕੀਤਾ, ‘‘ਪ੍ਰਸਿੱਧ ਸ਼ਾਸਤਰੀ ਸੰਗੀਤ ਗਾਇਕ ਪੰਡਿਤ ਛੰਨੂਲਾਲ ਮਿਸ਼ਰਾ ਜੀ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਨੇ ਆਪਣਾ ਜੀਵਨ ਭਾਰਤੀ ਕਲਾ ਅਤੇ ਸੱਭਿਆਚਾਰ ਦੇ ਸੰਸ਼ੋਧਨ ਲਈ ਸਮਰਪਿਤ ਕਰ ਦਿੱਤਾ।’’ ਉਨ੍ਹਾਂ ਨੇ ਨਾ ਸਿਰਫ਼ ਸ਼ਾਸਤਰੀ ਸੰਗੀਤ ਨੂੰ ਲੋਕਾਂ ਤੱਕ ਪਹੁੰਚਾਇਆ, ਸਗੋਂ ਆਲਮੀ ਪੱਧਰ ’ਤੇ ਭਾਰਤੀ ਰਵਾਇਤਾਂ ਨੂੰ ਸਥਾਪਿਤ ਕਰਨ ਵਿੱਚ ਵੀ ਆਪਣਾ ਅਣਮੁੱਲਾ ਯੋਗਦਾਨ ਪਾਇਆ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਹਮੇਸ਼ਾ ਉਨ੍ਹਾਂ ਦਾ ਪਿਆਰ ਅਤੇ ਆਸ਼ੀਰਵਾਦ ਮਿਲਿਆ। 2014 ਵਿੱਚ ਵਾਰਾਨਸੀ ਸੀਟ ਲਈ ਉਨ੍ਹਾਂ ਮੇਰਾ ਨਾਂ ਤਜਵੀਜ਼ ਕੀਤਾ ਸੀ। ਦੁੱਖ ਦੀ ਇਸ ਘੜੀ ਵਿੱਚ, ਮੈਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਓਮ ਸ਼ਾਂਤੀ!’’
Share this content:



Post Comment