ਗੋਨਿਆਣਾ, 10 ਅਗਸਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਮੇਜਰ ਸਿੰਘ ਖਿਆਲੀ ਵਾਲਾ ਟੇਕ ਸਿੰਘ ਖਿਆਲੀ ਵਾਲਾ ਲਾਭ ਸਿੰਘ ਪ੍ਰੇਮੀ ,ਜੱਗਾ ਸਿੰਘ ਪ੍ਰੇਮੀ,ਨੇ ਪ੍ਰੈੱਸ ਬਿਆਨ ਜਾਰੀ ਕਰਦਿਆ ਕਿਹਾਂ ਕਿ ਪਿੰਡ ਖਿਆਲੀ ਵਾਲੇ ਦੇ ਲੋਕ ਪੀਣ ਵਾਲੇ ਸਾਫ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ।ਸੈਨੀਟੇਸ਼ਨ ਵਿਭਾਗ ਵੱਲੋ ਲੋਕਾਂ ਨੂੰ ਪਿੰਡ ਦੇ ਜਲ ਘਰ ਵਿੱਚ ਲੱਗੀਆਂ ਮੱਛੀ ਮੋਟਰਾਂ ਦਾ ਪਾਣੀ ਹੀ ਸਪਲਾਈ ਕੀਤਾ ਜਾ ਰਿਹਾਂ ਹੈ।ਜਿਹੜਾ ਕਿ ਪਾਣੀ ਪੀਣ ਯੋਗ ਨਹੀ ਹੈ।ਉਹ ਪਾਣੀ ਤਾ ਲੋਕਾਂ ਦੇ ਘਰਾਂ ਵਿੱਚ ਲੱਗੀਆਂ ਮੋਟਰਾਂ ਵਿੱਚੋ ਵੀ ਆ ਰਿਹਾਂ ਹੈ। ਧਰਤੀ ਹੇਠਲੇ ਪਾਣੀ ਵਿਚ ਸ਼ੋਰੇ ਦੀ ਮਾਤਰਾ ਜਿਆਦਾ ਹੋਣ ਕਰਕੇ ਲੋਕ ਜੋੜਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਕਈ ਸਾਲਾਂ ਤੋ ਜਲ ਘਰ ਨੂੰ ਨਹਿਰੀ ਪਾਣੀ ਨਸੀਬ ਨਹੀ ਹੋ ਰਿਹਾਂ।ਜਲ ਘਰ ਵਿੱਚ ਬਣੇ ਡਿੱਗਾ ਦੀ ਹਾਲਤ ਬਿਆਨ ਕਰਦੀ ਹੈ ਕਿ ਆਮ ਆਦਮੀ ਦੀ ਸਰਕਾਰ ਤੇ ਪ੍ਰਸ਼ਾਸਨ ਨੇ ਇਸ ਗੱਲ ਵੱਲ ਬਿਲਕੁਲ ਧਿਆਨ ਨਹੀ ਦਿੱਤਾ। ਪਾਣੀ ਨੂੰ ਸਾਫ਼ ਕਰਨ ਵਾਸਤੇ ਪਾਏ ਜਾਦੇ ਘੱਗਰ ਦੀ ਜਲ ਘਰ ਵੱਲੋ ਕਈ ਸਾਲਾਂ ਉਡੀਕ ਕੀਤੀ ਜਾ ਰਹੀ ਹੈ। ਅਧਿਕਾਰੀਆਂ ਤੋ ਲੈ ਕੇ ਐਮ ਐਲ ਏ ਤੱਕ ਪਹੁੰਚ ਕਰਕੇ ਪਿੰਡ ਵਾਸੀ ਵੀ ਇਨਸਾਫ ਦੀ ਉਮੀਦ ਛੱਡ ਚੁੱਕੇ ਹਨ। ਜਿਹੜੇ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀ ਕੀਤੇ ਗਏ। ਜੰਥੇਬੰਦੀ ਦੇ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾਂ ਜੇਕਰ ਦਿਨਾਂ ਵਿੱਚ ਜਲ ਘਰ ਨੂੰ ਨਹਿਰੀ ਪਾਣੀ ਨਹੀ ਦਿੱਤਾ ਜਾਦਾ ਪਿੰਡ ਦੇ ਲੋਕ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ
Post Comment