Loading Now

ਨਵ ਕੌਰ ਸਿਟੀ ਆਫ਼ ਸਵਾਨ ਦੀ ਪਹਿਲੀ ਪੰਜਾਬਣ ਕੌਂਸਲਰ ਬਣੀ

ਨਵ ਕੌਰ ਸਿਟੀ ਆਫ਼ ਸਵਾਨ ਦੀ ਪਹਿਲੀ ਪੰਜਾਬਣ ਕੌਂਸਲਰ ਬਣੀ

ਆਸਟ੍ਰੇਲੀਆ, 25 ਅਕਤੂਬਰ – ਸੂਬਾ ਪੱਛਮੀ ਆਸਟ੍ਰੇਲੀਆ ਦੀ ਸਿਟੀ ਆਫ਼ ਸਵਾਨ ਮਿਊਂਸਪਲ ਕੌਂਸਲ ਦੀ ਨਵ ਕੌਰ, (ਨਵਦੀਪ ਕੌਰ) ਨੇ ਬਤੌਰ ਕੌਂਸਲਰ ਚੋਣ ਜਿੱਤ ਕੇ ਇਤਿਹਾਸ ਰਚ ਦਿਤਾ ਹੈ। ਉਹ ਇਸ ਕੌਂਸਲ ਦੀ ਭਾਰਤੀ ਮੂਲ ਦੀ ਪਹਿਲੀ ਪੰਜਾਬਣ ਮਹਿਲਾ ਕੌਂਸਲਰ ਬਣੀ ਹੈ। ਇਸ ਚੋਣ ਵਿਚ ਕੁਲ ਦਸ ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ ਵਿਚੋਂ ਨਵ ਕੌਰ ਨੇ ਸ਼ਾਨਦਾਰ ਜਿੱਤ ਹਾਸਲ ਕਰ ਕੇ ਸਾਰੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਨਵ ਕੌਰ ਨੇ ਅਪਣੀ ਮੁੱਢਲੀ ਸਿਖਿਆ ਜ਼ਿਲ੍ਹਾ ਸੰਗਰੂਰ ਦੇ ਜੀ.ਜੀ.ਐਸ. ਜਰਨਲ ਗੁਰਨਾਮ ਸਿੰਘ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸ ਨੇ ਅਪਣੀ ਇੰਜੀਨੀਅਰਿੰਗ ਦੀ ਡਿਗਰੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫ਼ਤਿਹਗੜ੍ਹ ਸਾਹਿਬ ਤੋਂ ਹਾਸਲ ਕੀਤੀ, ਜਿਥੇ ਉਹ ਸੂਬਾ ਪੱਧਰ ’ਤੇ ਗੋਲਡ ਮੈਡਲਿਸਟ ਰਹੀ ਅਤੇ ਅਪਣੀ ਪੂਰੀ ਇੰਜੀਨੀਅਰਿੰਗ ਦੌਰਾਨ ਕਈ ਵਜ਼ੀਫ਼ੇ (ਸਕਾਲਰਸ਼ਿਪ) ਪ੍ਰਾਪਤ ਕੀਤੇ। ਆਸਟ੍ਰੇਲੀਆ ਆ ਕੇ ਨਵ ਕੌਰ ਨੇ ਕਰਟਿਨ ਗ੍ਰੈਜੂਏਟ ਸਕੂਲ ਆਫ਼ ਬਿਜਨਸ, ਕਰਟਨ ਯੂਨੀਵਰਸਟੀ ਪਛਮੀ ਆਸਟ੍ਰੇਲੀਆ ਤੋਂ ਅਪਣੀ ਮਾਸਟਰ ਡਿਗਰੀ ਪੂਰੀ ਕੀਤੀ।

ਉਸ ਦੀ ਇਹ ਵਿਦਿਅਕ ਯਾਤਰਾ ਉਸ ਦੀ ਮਿਹਨਤ, ਲਗਨ ਅਤੇ ਲੀਡਰਸ਼ਿਪ ਸਮਰੱਥਾ ਦੀ ਗਵਾਹ ਹੈ। ਨਵ ਕੌਰ ਨੂੰ ਵੈਸਟਰਨ ਆਸਟ੍ਰੇਲੀਆ ਵਿਚ ਕੰਮ ਕਰਦੇ ਹੋਏ 15 ਸਾਲ ਤੋਂ ਵੱਧ ਸਮਾਂ ਹੋ ਚੁਕਿਆ ਹੈ। ਇਸ ਦੌਰਾਨ ਉਸ ਨੇ ਤਿੰਨੋ ਪੱਧਰਾਂ ਫੈਡਰਲ, ਸਟੇਟ ਅਤੇ ਲੋਕਲ ਗਵਰਨਮੈਂਟ ਵਿੱਚ ਵਿਸਾਲ ਤਜਰਬਾ ਹਾਸਲ ਕੀਤਾ । ਉਹ ਖਜਾਨਾ ਵਿਭਾਗ, ਵਿੱਤ ਵਿਭਾਗ, ਸਿਖਲਾਈ ਅਤੇ ਕਾਰਜਬਲ ਵਿਕਾਸ ਵਿਭਾਗ, ਖੇਤਰੀ ਵਿਕਾਸ ਵਿਭਾਗ, ਖੇਤੀਬਾੜੀ ਅਤੇ ਖੁਰਾਕ ਵਿਭਾਗ, ਮੱਛੀ ਪਾਲਣ ਵਿਭਾਗ, ਸਿਖਿਆ ਵਿਭਾਗ ਅਤੇ ਪਾਣੀ ਵਿਭਾਗ ਵਿਚ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ। ਨਵ ਕੌਰ ਅਪਣੇ ਪਤੀ ਇੰਜੀ: ਜਤਿੰਦਰ ਸਿੰਘ ਭੰਗੂ ਨਾਲ ਪਿਛਲੇ 20 ਸਾਲਾਂ ਤੋਂ ਸੂਬਾ ਪੱਛਮੀ ਆਸਟ੍ਰੇਲੀਆ ਰਹਿ ਰਹੀ ਹੈ। ਜਤਿੰਦਰ ਸਿੰਘ ਭੰਗੂ ਅਤੇ ਨਵ ਕੌਰ ਦਾ ਪਿੰਡ ਪੰਜਾਬ ਵਿੱਚ ਭਾਈਕੇ ਪਿਸ਼ੌਰ, ਜ਼ਿਲ੍ਹਾ ਸੰਗਰੂਰ ਹੈ।

Share this content:

Post Comment