ਨਵੀਂ Bajaj Pulsar NS200 ਭਾਰਤ ’ਚ ਲਾਂਚ:
ਹੈਦਰਾਬਾਦ, 24 ਅਕਤੂਬਰ – ਦੋਪਹੀਆ ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਨੇ ਆਪਣੀ ਪਲਸਰ NS200 ਨੂੰ ਕਈ ਨਵੀਆਂ ਵਿਸ਼ੇਸ਼ਤਾਵਾਂ ਨਾਲ ਅਪਡੇਟ ਕੀਤਾ ਹੈ। ਇਨ੍ਹਾਂ ਵਿੱਚ ਇਲੈਕਟ੍ਰਾਨਿਕ ਥ੍ਰੋਟਲ ਬਾਡੀ (ETB) ਤਕਨਾਲੋਜੀ, ਰਾਈਡ ਮੋਡ, ਟ੍ਰੈਕਸ਼ਨ ਕੰਟਰੋਲ, ਅਤੇ ਇੱਕ ਨਵਾਂ TFT ਇੰਸਟਰੂਮੈਂਟ ਕੰਸੋਲ ਸ਼ਾਮਲ ਹਨ। ਇਨ੍ਹਾਂ ਵਿਸ਼ੇਸ਼ਤਾਵਾਂ ਤੋਂ ਇਲਾਵਾ, ਅਪਡੇਟ ਕੀਤੇ ਮੋਟਰਸਾਈਕਲ ਦੇ ਪਾਵਰ ਆਉਟਪੁੱਟ ਨੂੰ ਵੀ ਥੋੜ੍ਹਾ ਵਧਾਇਆ ਗਿਆ ਹੈ। ਇਸ ਤੋਂ ਇਲਾਵਾ, ਬਾਈਕ ਦੇ ਫਰੰਟ ਸਸਪੈਂਸ਼ਨ ਹਾਰਡਵੇਅਰ ’ਚ ਵੀ ਬਦਲਾਅ ਕੀਤਾ ਗਿਆ, ਅਤੇ ਕੁਝ ਵਾਧੂ ਸੁਵਿਧਾਜਨਕ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ।
ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਸਬੰਧ ਵਿੱਚ, ਅਪਡੇਟ ਕੀਤੇ ਬਜਾਜ ਪਲਸਰ NS200 ਦੀ ਕੀਮਤ 1,60,374 ਰੁਪਏ (ਐਕਸ-ਸ਼ੋਰੂਮ) ਹੈ। ਮੌਜੂਦਾ ਐਲਸੀਡੀ ਇੰਸਟਰੂਮੈਂਟ ਡਿਸਪਲੇਅ ਨੂੰ ਦੀ ਥਾਂ 5- ਇੰਚ ਦਾ ਟੀਐਫਟੀ ਕੰਸੋਲ ਇਸਤੇਮਾਲ ਕੀਤਾ ਗਿਆ ਹੈ, ਜਿਸ ’ਚ ਗੁਗਲ ਮੈਪ ਮਿਰਰਿੰਗ ਦਾ ਫੀਚਰ ਮਿਲਦਾ ਹੈ। ਇਸ ਤੋਂ ਇਲਾਵਾ ਬਾਈਕ ’ਚ ਸਪੋਰਟਸ ਸ਼ਿਫਟਰ ਵਰਗੇ ਹੋਰ ਕਈ ਫੀਚਰਜ਼ ਵੀ ਦਿੱਤੇ ਗਏ ਹਨ।
Bajaj Pulsar NS200 ਇੰਜਣ ਅਤੇ ਪਰਫਾਰਮੈਂਸ
ਇੰਜਣ ਦੀ ਗੱਲ ਕਰੀਏ ਤਾਂ, ਬਾਈਕ ਉਹੀ 199.5cc ਸਿੰਗਲ-ਸਿਲੰਡਰ, ਲਿਕਵਿਡ-ਕੂਲਡ ਇੰਜਣ ਦੀ ਵਰਤੋਂ ਕਰਦੀ ਹੈ, ਹਾਲਾਂਕਿ ਇਹ ਹੁਣ ਪਹਿਲਾਂ ਨਾਲੋਂ 1 hp ਯਾਨੀ ਕਿ, 25.5 hp ਅਤੇ 18.7 Nm ਦਾ ਟਾਰਕ ਜਨਰੇਟ ਕਰਦਾ ਹੈ। । ਇਹ ਇੰਜਣ 6-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਅਪਡੇਟ ਕੀਤਾ ਗਿਆ ਪਲਸਰ NS200 ਚਾਰ ਰੰਗਾਂ ਦੇ ਵਿਕਲਪਾਂ ਵਿੱਚ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ’ਚ ਈਬੋਨੀ ਬਲੈਕ, ਰੇਸਿੰਗ ਰੈੱਡ, ਪਰਲ ਮੈਟਲਿਕ ਵ੍ਹਾਈਟ, ਅਤੇ ਇੱਕ ਨਵਾਂ ਨਾਰਡੋ ਗ੍ਰੇ ਸ਼ਾਮਲ ਹੈ। ਬਾਈਕ ਵਿੱਚ ਸਭ ਤੋਂ ਮਹੱਤਵਪੂਰਨ ਮਕੈਨੀਕਲ ਅਤੇ ਇਲੈਕਟ੍ਰਾਨਿਕ ਬਦਲਾਅ, ਇਸ ’ਚ ਇਲੈਕਟ੍ਰਾਨਿਕ ਥ੍ਰੋਟਲ ਬਾਡੀ ਨੂੰ ਸ਼ਾਮਲ ਕਰਨਾ ਹੈ, ਜੋ ਰਾਈਡ ਮੋਡਸ ਦੀ ਸੁਵਿਧਾ ਦਿੰਦਾ ਹੈ। ਇਸ ਤੋਂ ਇਲਾਵਾ, ਬਾਈਕ ਵਿੱਚ ਟ੍ਰੈਕਸ਼ਨ ਕੰਟਰੋਲ ਵੀ ਦਿੱਤਾ ਗਿਆ ਹੈ, ਜੋ ਇਸਦੇ ਪ੍ਰਦਰਸ਼ਨ-ਅਧਾਰਿਤ ਪੈਕੇਜ ਵਿੱਚ ਇੱਕ ਹੋਰ ਇਲੈਕਟ੍ਰਾਨਿਕ ਰਾਈਡਰ ਸਹਾਇਤਾ ਐਡ ਕਰਦਾ ਹੈ। ਨਵੀਂ ਪਲਸਰ NS200 ਅਜੇ ਵੀ ਇੱਕ ਪੈਰੀਮੀਟਰ ਫਰੇਮ ਦੀ ਵਰਤੋਂ ਕਰਦੀ ਹੈ, ਜੋ ਇਸਦੇ ਚੈਸੀ ਦਾ ਆਧਾਰ ਬਣਦੀ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਇਸਦੇ ਫਰੰਟ ਸਸਪੈਂਸ਼ਨ ਨੂੰ ਅਪਗ੍ਰੇਡ ਕੀਤਾ ਹੈ। ਬਾਈਕ ਵਿੱਚ ਪਹਿਲਾਂ 33mm ਫੋਰਕ ਸਨ, ਪਰ ਹੁਣ 37mm ਉਲਟ-ਡਾਊਨ ਫੋਰਕ ਦੀ ਵਰਤੋਂ ਕਰਦਾ ਹੈ। ਬਾਈਕ ਦੇ ਪਿਛਲੇ ਹਿੱਸੇ ’ਚ ਹੁਣ 130/70-R17 ਰੇਡੀਅਲ ਟਾਇਰ ਦਿੱਤਾ ਗਿਆ ਹੈ।
ਨਵੀਂ ਪਲਸਰ NS200 ਦੇ ਨਵੇਂ ਫੀਚਰ
ਅਪਡੇਟ ਕੀਤਾ ਗਿਆ ਪਲਸਰ NS200 ਮੌਜੂਦਾ ਐਲਸੀਡੀ ਯੂਨਿਟ ਦੀ ਥਾਂ ‘ਤੇ 5-ਇੰਚ TFT ਇੰਸਟ੍ਰੂਮੈਂਟ ਕੰਸੋਲ ਦੀ ਵਿਸ਼ੇਸ਼ਤਾ ਰੱਖਦਾ ਹੈ। ਜੋ ਮੌਜੂਦਾ ਐਲਸੀਡੀ ਯੂਨਿਟ ਨੂੰ ਰਿਪਲੇਸ ਕਰਦਾ ਹੈ। ਨਵੇਂ ਡਿਸਪਲੇਅ ’ਚ ਗੁਗਲ ਮੈਪ ਮਿਰਰਿੰਗ ਦਾ ਫੀਚਰ ਵੀ ਦਿੱਤਾ ਗਿਆ, ਜਿਸ ਤੋਂ ਬਾਈਕ ’ਚ ਨੈਵੀਗੇਸ਼ਨ ਨਾਲ ਜੁੜੇ ਫੀਚਰ ਮਿਲ ਜਾਂਦੇ ਹੈ।ਇਸ ਤੋਂ ਇਲਾਵਾ, ਬਾਈਕ ਵਿੱਚ ਇੱਕ ਸਪੋਰਟਸ ਸ਼ਿਫਟਰ, ਐਡਜਸਟੇਬਲ ਲੀਵਰ, ਇੱਕ USB ਟਾਈਪ-ਸੀ ਚਾਰਜਿੰਗ ਪੋਰਟ, ਇੱਕ ਹੈਜ਼ਰਡ ਸਵਿੱਚ, ਅਤੇ ਇੱਕ ਪੈਨਿਕ ਬ੍ਰੇਕ ਅਲਰਟ ਵਰਗੇ ਫੀਚਰ ਵੀ ਜੋੜੇ ਗਏ ਹਨ।
Share this content:



Post Comment