ਨਵੀਂ ਦਿੱਲੀ ਸ਼ੋਅ ਦੌਰਾਨ ਪੰਜਾਬੀ ਗਾਈਕ ਦਲਜੀਤ ਦੋਸਾਂਝ ਨੇ ‘ਸਤਲੁਜ’ ਫਿਲਮ ਦੀ ਟਰੋਲਿੰਗ ਤੇ ਦਿੱਤਾ ਜਵਾਬ, ਕਿਹਾ..
ਨਵੀਂ ਦਿੱਲੀ, 31 ਅਕਤੂਬਰ – ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਨਵੀਂ ਦਿੱਲੀ ਵਿੱਚ ਆਪਣੇ ‘ਔਰਾ ਇੰਡੀਆ ਟੂਰ 2026’ ਦੇ ਪਹਿਲੇ ਦਿਨ ਆਪਣੀ ਫਿਲਮ ‘ਸਤਲੁਜ’ ਨੂੰ ਲੈ ਕੇ ਚੱਲ ਰਹੇ ਵਿਵਾਦ ਅਤੇ ਆਨਲਾਈਨ ਟਰੋਲਿੰਗ ਬਾਰੇ ਗੱਲ ਕੀਤੀ। ਆਲੋਚਨਾ ਦਾ ਜਵਾਬ ਦਿੰਦਿਆਂ, ਦੋਸਾਂਝ ਨੇ ਉਸ ਫਿਲਮ ਬਾਰੇ ਗੱਲ ਕੀਤੀ ਜੋ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਕਾਰਜਾਂ ਦੁਆਲੇ ਘੁੰਮਦੀ ਹੈ, ਜਿਨ੍ਹਾਂ ਨੇ 1980 ਦੇ ਦਹਾਕੇ ਦੇ ਅਖੀਰ ਅਤੇ 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਪੰਜਾਬ ਵਿੱਚ ਹੋਏ ਕਥਿਤ ਗੈਰ-ਕਾਨੂੰਨੀ ਕਤਲਾਂ ਅਤੇ ਭੇਦਭਰੇ ਦਾਹ-ਸੰਸਕਾਰਾਂ ਵੱਲ ਧਿਆਨ ਦਿਵਾਇਆ ਸੀ, ਇਹ ਉਹ ਦੌਰ ਸੀ ਜੋ ਅਤਿਵਾਦ ਅਤੇ ਬਗ਼ਾਵਤ ਵਿਰੋਧੀ ਕਾਰਵਾਈਆਂ ਲਈ ਜਾਣਿਆ ਜਾਂਦਾ ਹੈ। ਸਟੇਜ ਤੋਂ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਗਾਇਕ ਨੇ ਸਾਰਿਆਂ ਲਈ ਆਪਣਾ ਪਿਆਰ ਪ੍ਰਗਟਾਇਆ ਅਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀਆਂ ਦੇ ਸੰਘਰਸ਼ਾਂ ਨੂੰ ਘੱਟ ਕੇ ਨਾ ਸਮਝਣ। ਦੋਸਾਂਝ ਨੇ ਕਿਹਾ, “ਮੈਂ ਤੁਹਾਡੇ ਸਾਰਿਆਂ ਨਾਲ ਪਿਆਰ ਕਰਦਾ ਹਾਂ ਕਿਉਂਕਿ ਮੈਂ ਇੱਕ ਕਲਾਕਾਰ ਹਾਂ, ਬ੍ਰੋ। ਮੈਂ ਚੁੱਪ ਹਾਂ, ਇਸ ਲਈ ਮੈਨੂੰ ਚੁੱਪ ਹੀ ਰਹਿਣ ਦਿਓ, ਮੈਂ ਤੁਹਾਡੇ ਸਾਰਿਆਂ ਦਾ ਸਮਰਥਨ ਕਰਦਾ ਹਾਂ, ਪਰ ਪੰਜਾਬੀਆਂ ਨੂੰ ਲੜਨਾ ਨਾ ਸਿਖਾਓ”
ਫਿਲਮ ਦਾ ਸਿੱਧਾ ਹਵਾਲਾ ਦਿੰਦਿਆਂ ਉਨ੍ਹਾਂ ਅੱਗੇ ਕਿਹਾ, “ਜਿਸ ਫਿਲਮ ਦਾ ਤੁਸੀਂ ਸਟੇਜ ‘ਤੇ ਮਜ਼ਾਕ ਉਡਾ ਰਹੇ ਹੋ, ਜਸਵੰਤ ਸਿੰਘ ਖਾਲੜਾ ਦੀ ਫਿਲਮ ਅਸੀਂ ਉਸ ਫਿਲਮ ਲਈ ਲੰਬੇ ਸਮੇਂ ਤੱਕ ਲੜਾਈ ਲੜੀ ਹੈ। ਮੈਂ ਤੁਹਾਡੇ ਸਾਰਿਆਂ ਨਾਲ ਪਿਆਰ ਕਰਦਾ ਹਾਂ। ਜੇ ਕੋਈ ਸਾਡੇ ਨਾਲ ਨਫ਼ਰਤ ਕਰਦਾ ਹੈ, ਤਾਂ ਵੀ ਕੋਈ ਗੱਲ ਨਹੀਂ। ਪਰ ਮੈਂ ਤੁਹਾਡੇ ਸਾਰਿਆਂ ਨਾਲ ਪਿਆਰ ਕਰਦਾ ਹਾਂ। ਇਸ ਤੋਂ ਪਹਿਲਾਂ ਇਸੇ ਸਾਲ, ਦਿਲਜੀਤ ਦੋਸਾਂਝ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਸਤਲੁਜ’ ਦਾ ਪ੍ਰੀਮੀਅਰ 3 ਜੁਲਾਈ ਨੂੰ ZEE5 ‘ਤੇ ਹੋਇਆ ਸੀ, ਪਰ ਦੋ ਦਿਨਾਂ ਦੇ ਅੰਦਰ ਹੀ ਇਸ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਸੀ। ਇਹ ਫਿਲਮ ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ,ਜਿਨ੍ਹਾਂ ਨੇ 1980 ਦੇ ਦਹਾਕੇ ਦੇ ਅਖੀਰ ਅਤੇ 1990 ਦੇ ਦਹਾਕੇ ਦੀ ਸ਼ੁਰੂਆਤ ਦੌਰਾਨ ਹੋਏ ਕਥਿਤ ਗੈਰ-ਕਾਨੂੰਨੀ ਕਤਲਾਂ ਅਤੇ ਭੇਦਭਰੇ ਦਾਹ-ਸੰਸਕਾਰਾਂ ਦਾ ਪਰਦਾਫਾਸ਼ ਕੀਤਾ ਸੀ,ਜਦੋਂ ਪੰਜਾਬ ਨੇ ਗੰਭੀਰ ਅਤਿਵਾਦ ਅਤੇ ਬਗ਼ਾਵਤ ਵਿਰੋਧੀ ਕਾਰਵਾਈਆਂ ਵੇਖੀਆਂ ਸਨ। ਖਾਲੜਾ ਆਪ 1995 ਵਿੱਚ ‘ਲਾਪਤਾ’ ਹੋ ਗਏ ਸਨ,ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਸਤਲੁਜ ਦਰਿਆ ‘ਤੇ ਹਰੀਕੇ ਪੁਲ ਨੇੜਿਓਂ ਮਿਲੀ ਸੀ। ਕਥਿਤ ਤੌਰ ‘ਤੇ ਉਸ ਵੇਲੇ ਦੇ ਪੰਜਾਬ ਪੁਲੀਸ ਅਧਿਕਾਰੀਆਂ ਦੇ ਕਹਿਣ ‘ਤੇ ਉਨ੍ਹਾਂ ਨੂੰ ਅਗਵਾ ਕੀਤਾ ਗਿਆ,ਤਸ਼ੱਦਦ ਕੀਤਾ ਗਿਆ ਅਤੇ ਮਾਰ ਦਿੱਤਾ ਗਿਆ ਸੀ। ਇਸ ਦੌਰਾਨ,ਦਿਲਜੀਤ ਦੋਸਾਂਝ ਨੇ ਰਾਜਧਾਨੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹਾਊਸਫੁੱਲ ਸ਼ੋਅ ਦੇ ਨਾਲ ਆਪਣੇ ‘ਰੂਪੇ ਔਰਾ ਇੰਡੀਆ ਟੂਰ 2026’ ਦੀ ਸ਼ੁਰੂਆਤ ਕੀਤੀ।
Share this content:



Post Comment