ਨਰਿੰਦਰ ਮੋਦੀ ਨੇ ਪਹਿਲੀ ‘ਵੰਦੇ ਭਾਰਤ’ ਸਲੀਪਰ ਰੇਲ ਗੱਡੀ ਨੂੰ ਦਿਖਾਈ ਹਰੀ ਝੰਡੀ
ਨਵੀਂ ਦਿੱਲੀ, 17 ਜਨਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦਾ ਤੋਂ ਹਾਵੜਾ-ਗੁਹਾਟੀ (ਕਾਮਾਖਿਆ) ਦੇ ਵਿਚਕਾਰ ਚੱਲਣ ਵਾਲੀ ਦੇਸ਼ ਦੀ ਪਹਿਲੀ ਸਲੀਪਰ ਵੰਦੇ ਭਾਰਤ ਨੂੰ ਹਰੀ ਝੰਡੀ ਦਿਖਾਈ। ਇਹ ਟ੍ਰੇਨ ਹਾਵੜਾ ਤੋਂ ਗੁਹਾਟੀ ਤਕ ਚੱਲੇਗੀ। ਇਸ ਤੋਂ ਇਲਾਵਾ PM Modi ਨੇ ਮਾਲਦਾ ‘ਚ ਇਕ ਪ੍ਰਸ਼ਾਸਨਿਕ ਪ੍ਰੋਗਰਾਮ ਦੌਰਾਨ 3,250 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਰੇਲ ਅਤੇ ਸੜਕ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਪੀਐਮ ਮੋਦੀ ਨੇ 4 ਅੰਮ੍ਰਿਤ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜੋ ਉੱਤਰੀ ਬੰਗਾਲ ਦੇ ਨਿਊ ਜਲਪਾਈਗੁੜੀ ਅਤੇ ਅਲੀਪੁਰਦੁਆਰ ਨੂੰ ਭਾਰਤ ਦੇ ਦੂਜੇ ਹਿੱਸਿਆਂ ਨਾਲ ਜੋੜਨਗੀਆਂ।
ਕਿੰਨੀ ਹੋਵੇਗੀ ਸਪੀਡ?
ਦੇਸ਼ ਵਿਚ ਚੱਲ ਰਹੀਆਂ ਪਿਛਲੀਆਂ ਵੰਦੇ ਭਾਰਤ ਟ੍ਰੇਨਾਂ ਵਿੱਚ ਸਿਰਫ਼ ‘ਚੇਅਰ ਕਾਰ’ (ਬੈਠਣ ਵਾਲੀਆਂ) ਸੀਟਾਂ ਸਨ, ਜਿਸ ਕਾਰਨ ਲੋਕ ਸਿਰਫ਼ ਬੈਠ ਕੇ ਹੀ ਸਫ਼ਰ ਕਰ ਸਕਦੇ ਸਨ, ਪਰ ਹੁਣ ਸਲੀਪਰ ਵਾਲੀ ਵੰਦੇ ਭਾਰਤ ਵੀ ਆ ਗਈ ਹੈ। ਭਾਰਤ ਦੀ ਇਸ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਨੂੰ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਲਈ ਤਿਆਰ ਕੀਤਾ ਗਿਆ ਹੈ। ਹਾਲਾਂਕਿ, ਇਸ ਦੇ ਵੱਧ ਤੋਂ ਵੱਧ 120-130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਦੀ ਉਮੀਦ ਹੈ।
ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ
ਪੀਐਮ ਮੋਦੀ ਨੇ ਸ਼ਨਿਚਰਵਾਰ ਨੂੰ ਭਾਰਤ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਨੂੰ ਰਵਾਨਾ ਕੀਤਾ। ਇਹ ਟ੍ਰੇਨ ਕੋਲਕਾਤਾ ਨੇੜੇ ਹਾਵੜਾ ਨੂੰ ਗੁਹਾਟੀ ਦੇ ਕਾਮਾਖਿਆ ਜੰਕਸ਼ਨ ਨਾਲ ਜੋੜੇਗੀ। ਪ੍ਰਧਾਨ ਮੰਤਰੀ ਦਫ਼ਤਰ (PMO) ਵੱਲੋਂ ਜਾਰੀ ਬਿਆਨ ਅਨੁਸਾਰ:
“ਆਧੁਨਿਕ ਭਾਰਤ ਦੀਆਂ ਵਧਦੀਆਂ ਆਵਾਜਾਈ ਲੋੜਾਂ ਨੂੰ ਪੂਰਾ ਕਰਨ ਲਈ ਵਿਕਸਤ ਕੀਤੀ ਗਈ ਇਹ ਪੂਰੀ ਤਰ੍ਹਾਂ ਵਾਤਾਨੁਕੂਲਿਤ (Fully AC) ਵੰਦੇ ਭਾਰਤ ਸਲੀਪਰ ਟ੍ਰੇਨ ਯਾਤਰੀਆਂ ਨੂੰ ਕਿਫਾਇਤੀ ਕਿਰਾਏ ‘ਤੇ ਹਵਾਈ ਯਾਤਰਾ ਵਰਗਾ ਅਨੁਭਵ ਪ੍ਰਦਾਨ ਕਰੇਗੀ। ਇਹ ਲੰਬੀ ਦੂਰੀ ਦੀ ਯਾਤਰਾ ਨੂੰ ਤੇਜ਼, ਸੁਰੱਖਿਅਤ ਅਤੇ ਵਧੇਰੇ ਸੁਵਿਧਾਜਨਕ ਬਣਾਏਗੀ। ਹਾਵੜਾ-ਗੁਹਾਟੀ ਮਾਰਗ ‘ਤੇ ਯਾਤਰਾ ਦੇ ਸਮੇਂ ਨੂੰ ਲਗਭਗ 2.5 ਘੰਟੇ ਘਟਾ ਕੇ, ਇਹ ਟ੍ਰੇਨ ਧਾਰਮਿਕ ਯਾਤਰਾ ਅਤੇ ਸੈਰ-ਸਪਾਟੇ ਨੂੰ ਵੀ ਕਾਫੀ ਹੁਲਾਰਾ ਦੇਵੇਗੀ।”
ਵੰਦੇ ਭਾਰਤ ਸਲੀਪਰ ਟ੍ਰੇਨ ਦੀਆਂ ਵਿਸ਼ੇਸ਼ਤਾਵਾਂ
ਆਰਾਮਦਾਇਕ ਸਫ਼ਰ: ਇਸ ਦੀਆਂ ਬਰਥਾਂ (ਸੀਟਾਂ) ਦਾ ਡਿਜ਼ਾਈਨ ਐਰਗੋਨੋਮਿਕ ਹੈ, ਜਿਸ ਨੂੰ ਵਿਸ਼ਵ ਪੱਧਰੀ ਸਸਪੈਂਸ਼ਨ ਸਿਸਟਮ ਦਾ ਸਹਿਯੋਗ ਮਿਲਿਆ ਹੈ, ਤਾਂ ਜੋ ਸਫ਼ਰ ਬੇਹੱਦ ਆਰਾਮਦਾਇਕ ਰਹੇ। ਸਫ਼ਾਈ ਅਤੇ ਸਿਹਤ: ਟ੍ਰੇਨ ਵਿੱਚ ਉੱਨਤ ਕੀਟਾਣੂਨਾਸ਼ਕ ਤਕਨੀਕ (disinfectant technology) ਦੀ ਵਰਤੋਂ ਕੀਤੀ ਜਾਵੇਗੀ, ਜੋ 99% ਕੀਟਾਣੂਆਂ ਨੂੰ ਨਸ਼ਟ ਕਰਨ ਦੇ ਯੋਗ ਹੈ। ਸਾਰੇ ਯਾਤਰੀਆਂ ਨੂੰ ਸਾਫ਼-ਸੁਥਰੀਆਂ ਚਾਦਰਾਂ ਅਤੇ ਤੌਲੀਏ ਦਿੱਤੇ ਜਾਣਗੇ।
ਆਟੋਮੈਟਿਕ ਦਰਵਾਜ਼ੇ: ਇਸ ਵਿੱਚ ਆਟੋਮੈਟਿਕ ਸਲਾਈਡਿੰਗ ਦਰਵਾਜ਼ੇ ਹਨ ਜੋ ਪੂਰੀ ਯਾਤਰਾ ਦੌਰਾਨ ਬੰਦ ਰਹਿਣਗੇ ਅਤੇ ਸਿਰਫ਼ ਸਟੇਸ਼ਨ ਆਉਣ ‘ਤੇ ਹੀ ਖੁੱਲ੍ਹਣਗੇ।
ਮਾਡਰਨ ਵਾਸ਼ਰੂਮ: ਟ੍ਰੇਨ ਵਿੱਚ ਆਧੁਨਿਕ ਪਖਾਨੇ ਹਨ, ਜਿੱਥੇ ਹੱਥ ਧੋਣ ਲਈ ਨਲਿਆਂ ਵਿੱਚ ਸੈਂਸਰ ਲੱਗੇ ਹੋਏ ਹਨ ਅਤੇ ਸਫ਼ਾਈ ਦੀ ਬਿਹਤਰ ਸਹੂਲਤ ਹੈ।
ਐਮਰਜੈਂਸੀ ਟਾਕ-ਬੈਕ ਯੂਨਿਟ: ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਯਾਤਰੀ ਟ੍ਰੇਨ ਮੈਨੇਜਰ ਅਤੇ ਲੋਕੋ ਪਾਇਲਟ ਨਾਲ ਸਿੱਧੀ ਗੱਲ ਕਰ ਸਕਣਗੇ।
ਕਿੰਨਾ ਹੋਵੇਗੀ ਕਿਰਾਇਆ?
ਭਾਰਤੀ ਰੇਲਵੇ ਨੇ ਗੁਹਾਟੀ ਤੋਂ ਹਾਵੜਾ ਦੇ ਵਿਚਕਾਰ ਚੱਲਣ ਵਾਲੀ ਇਸ ਟ੍ਰੇਨ ਦਾ ਕਿਰਾਇਆ ਇਸ ਪ੍ਰਕਾਰ ਰੱਖਿਆ ਹੈ (ਇਸ ਵਿੱਚ ਖਾਣਾ ਵੀ ਸ਼ਾਮਲ ਹੈ) :
ਸ਼੍ਰੇਣੀ (Class)—————–ਕਿਰਾਇਆ (ਰੁਪਏ ਵਿੱਚ)
1st AC ——————————,600 ਰੁਪਏ
2nd AC—————————–3,000 ਰੁਪਏ
3rd AC——————————2,300 ਰੁਪਏ
Share this content:



Post Comment