ਧਰਨੇ ’ਤੇ ਬੈਠੇ ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਨੂੰ ਹਿਰਾਸਤ ਵਿੱਚ ਲਿਆ,
ਪੀਐੱਮ ਰਿਹਾਇਸ਼ ਦੇ ਨੇੜੇ ਮੰਗਲਵਾਰ ਦੁਪਹਿਰ ਸਾਢੇ ਤਿੰਨ ਵਜੇ ਧਰਨੇ ‘ਤੇ ਬੈਠੇ ਕਾਂਗਰਸੀਆਂ ਨੂੰ ਪੁਲਿਸ ਸ਼ਾਮ ਸਾਢੇ 6 ਵਜੇ ਚੁੱਕ ਕੇ ਲੈ ਗਈ। ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਮੱਲਿਕਾਰਜੁਨ ਖੜਗੇ, ਅਖਿਲੇਸ਼ ਯਾਦਵ ਸਮੇਤ ਕਈ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਸਰਕਾਰ ਨੇ 3 ਘੰਟੇ ਦੇ ਧਰਨੇ ਵਿੱਚ ਰਾਹੁਲ ਨਾਲ 2 ਵਾਰ ਗੱਲਬਾਤ ਕੀਤੀ, ਪਰ ਉਹ ਨਹੀਂ ਮੰਨੇ। ਇਸ ਤੋਂ ਬਾਅਦ 100 ਤੋਂ ਵੱਧ ਪੁਲਿਸ ਕਰਮਚਾਰੀ ਪਹੁੰਚੇ ਤਾਂ ਕਾਂਗਰਸੀਆਂ ਨੇ ਘੇਰਾ ਬਣਾ ਲਿਆ ਅਤੇ ਰਾਹੁਲ ਤੱਕ ਪਹੁੰਚਣ ਨਹੀਂ ਦਿੱਤਾ।
ਕਾਂਗਰਸੀਆਂ ਅਤੇ ਪੁਲਿਸ ਵਿਚਕਾਰ ਅੱਧੇ ਘੰਟੇ ਤੱਕ ਧੱਕਾ-ਮੁੱਕੀ ਹੁੰਦੀ ਰਹੀ। ਪੁਲਿਸ ਨੇ ਲਾਠੀਚਾਰਜ ਕੀਤਾ। ਆਖ਼ਰਕਾਰ 12 ਤੋਂ ਵੱਧ ਪੁਲਿਸ ਕਰਮਚਾਰੀ ਉਨ੍ਹਾਂ ਨੂੰ ਚੁੱਕ ਕੇ ਲੈ ਗਏ ਅਤੇ ਬੱਸ ਵਿੱਚ ਬਿਠਾਇਆ।
ਪੀਐੱਮ ਰਿਹਾਇਸ਼ ਦੇ ਨੇੜਿਓਂ ਹਟਾਉਣ ਲਈ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਅਤੇ ਗ੍ਰਹਿ ਸਕੱਤਰ ਗੋਵਿੰਦ ਮੋਹਨ ਪਹੁੰਚੇ ਸਨ। ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਕਰੀਬ 20 ਮਿੰਟ ਗੱਲਬਾਤ ਕੀਤੀ। ਇਸ ਤੋਂ ਬਾਅਦ ਜਿਤੇਂਦਰ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਗਏ। ਸ਼ਾਹ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਫਿਰ ਰਾਹੁਲ ਨਾਲ ਗੱਲ ਕੀਤੀ।
ਸੋਸ਼ਲ ਮੀਡੀਆ ਪੋਸਟ ਵਿੱਚ ਜਿਤੇਂਦਰ ਸਿੰਘ ਨੇ ਦੱਸਿਆ ਕਿ ਰਾਹੁਲ ਗਾਂਧੀ ਦੀ ਮੰਗ ਸੀ ਕਿ NEET ‘ਤੇ ਸੰਸਦ ਵਿੱਚ ਚਰਚਾ ਹੋਵੇ। ਰਾਹੁਲ ਦੀ ਇਹ ਮੰਗ ਮੰਨ ਲਈ ਗਈ ਸੀ। ਪਰ ਰਾਹੁਲ ਆਪਣੀ ਗੱਲ ਤੋਂ ਮੁੱਕਰ ਗਏ। ਉਹ ਬੋਲੇ- ਹੁਣ ਸਾਡੀਆਂ ਦੋ ਮੰਗਾਂ ਹਨ। ਪਹਿਲੀ- NEET ‘ਤੇ ਸੰਸਦ ਵਿੱਚ ਚਰਚਾ, ਦੂਜੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ।
Share this content:



Post Comment