Loading Now

ਧਮਕੀ ਮਿਲਣ ਮਗਰੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਥਾਈਲੈਂਡ ’ਚ ਐਮਰਜੈਂਸੀ ਲੈਂਡਿੰਗ

ਧਮਕੀ ਮਿਲਣ ਮਗਰੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਥਾਈਲੈਂਡ ’ਚ ਐਮਰਜੈਂਸੀ ਲੈਂਡਿੰਗ

air-india ਧਮਕੀ ਮਿਲਣ ਮਗਰੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਥਾਈਲੈਂਡ ’ਚ ਐਮਰਜੈਂਸੀ ਲੈਂਡਿੰਗ

ਬੈਂਕਾਕ, 13 ਜੂਨ- ਥਾਈਲੈਂਡ ਦੇ ਫੁਕੇਟ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਅੱਜ ਬੰਬ ਦੀ ਧਮਕੀ ਮਿਲਣ ਮਗਰੋਂ ਟਾਪੂ ਦੇ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ। ਥਾਈਲੈਂਡ ਏਅਰਪੋਰਟਸ ਦੇ ਅਧਿਕਾਰੀ ਨੇ ਕਿਹਾ ਕਿ ਜਹਾਜ਼ ਦੇ ਲੈਂਡ ਕਰਨ ਮਗਰੋਂ ਸੁਰੱਖਿਆ ਪ੍ਰੋਟੋਕਾਲ ਮੁਤਾਬਕ ਯਾਤਰੀਆਂ ਨੂੰ ਫਲਾਈਟ ਏਆਈ 379 ਵਿਚੋਂ ਬਾਹਰ ਕੱਢਿਆ ਗਿਆ।

ਫਲਾਈਟ ਵਿਚ 156 ਯਾਤਰੀ ਸਵਾਰ ਸਨ ਤੇ ਬੰਬ ਦੀ ਧਮਕੀ ਉਦੋਂ ਮਿਲੀ ਜਦੋਂ ਜਹਾਜ਼ ਹਵਾ ਵਿਚ ਸੀ। ਫਲਾਈਟ ਟਰੈਕਰ Flightradar24 ਮੁਤਾਬਕ ਜਹਾਜ਼ ਨੇ ਫੁਕੇਟ ਹਵਾਈ ਅੱਡੇ ਤੋਂ ਸਵੇਰੇ 9:30 ਵਜੇ ਦੇ ਕਰੀਬ ਉਡਾਣ ਭਰੀ, ਪਰ ਇਹ ਅੰਡੇਮਾਨ ਸਾਗਰ ਉੱਤੇ ਇਕ ਵੱਡਾ ਚੱਕਰ ਲਾਉਣ ਮਗਰੋਂ ਥਾਈ ਟਾਪੂ ’ਤੇ ਮੁੜ ਆਇਆ। ਹਵਾਈ ਅੱਡਾ ਪ੍ਰਸ਼ਾਸਨ ਨੇ ਬੰਬ ਦੀ ਧਮਕੀ ਬਾਰੇ ਬਹੁਤੇ ਵੇਰਵੇ ਨਹੀਂ ਦਿੱਤੇ ਹਨ।

Share this content:

Previous post

ਕਮਲਾ ਕੌਰ ਕਤਲ ਮਾਮਲਾ: 2 ਮੁਲਜ਼ਮ ਗ੍ਰਿਫਤਾਰ, ਦੋਵੇਂ ਮੁਲਜ਼ਮ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀ

Next post

ਪੁਲਿਸ ਮੁਲਾਜ਼ਮਾਂ ਵਿਰੁਧ ਵਿਭਾਗੀ ਕਾਰਵਾਈ ਲਈ ਜ਼ਿਲ੍ਹਾ ਮੈਜਿਸਟ੍ਰੇਟ (ਡੀਐਮ) ਦੀ ਸਹਿਮਤੀ ਲਾਜ਼ਮੀ ਨਹੀਂ- ਹਾਈ ਕੋਰਟ

Post Comment