“ਦੋ-ਬੂੰਦਾਂ ਜ਼ਿੰਦਗੀ ਦੀਆਂ” ਤੀਬਰ ਪਲਸ ਪੋਲੀਓ ਮੁਹਿੰਮ” ‘ਤੇ ਵਿਸ਼ੇਸ”
” ਪੋਲੀਓ ਦੇ ਆਖਰੀ ਕਿਟਾਣੂੰ ਦੇ ਜੜ੍ਹੋਂ ਖਾਤਮੇ ਲਈ,ਪੋਲੀਓ ਵਿਰੁੱਧ ਆਖਰੀ ਲੜਾਈ: ਪਲਸ ਪੋਲੀਓ ਮੁਹਿੰਮ”
ਕੋਈ ਵੀ ਮਾਂ/ਪਿੳ ਇਹ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਬੁੱਚੇ ਕਮਜੋਰ/ਬਿਮਾਰ ਹੋਣ ਸਗੋਂ, ਹਰ ਮਾਂ ਦੀ ਇਹ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਸਰੀਰਕ ਪੱਖੋਂ ਰਿਸ਼ਟ-ਪੁਸ਼ਟ ਅਤੇ ਤੰਦਰੁਸਤ ਹੋਣ।ਹਰ ਮਾਂ/ਪਿਓ ਬੱਚਿਆ ਦੀ ਸਲਾਮਤੀ/ਤੰਦਰੁਸਤੀ ਵਿੱਚ ਹੀ ਆਪਣੀ ਸਲਾਮਤੀ ਸਮਝ੍ਹਦਾ ਹੈ।…ਦਰਅਸਲ ਤੰਦਰੁਸਤ/ਅਰੋਗ ਅਤੇ ਰਿਸ਼ਟ-ਪੁਸ਼ਟ ਬੱਚੇ ਕਿਸੇ ਦੇਸ਼, ਕੌਮ ਅਤੇ ਸਮਾਜ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ। ਇਹੀ ਬੱਚੇ ਅੱਗੇ ਜਾ ਕੇ ਭਵਿੱਖ ਦੇ ਵਾਰਸ ਅਤੇ ਉਸ ਦੇਸ਼, ਕੌਮ ਅਤੇ ਸਮਾਜ ਦੇ ਸਰਵਪੱਖੀ ਵਿਕਾਸ ਦਾ ਅਧਾਰ ਬਣਦੇ ਹਨ। ਆਪਣੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਹਰ ਮਾਂ/ਬਾਂਪ ਦਾ ਸਭ ਤੋਂ ਅਹਿੱਮ/ਮੁੱਢਲਾ ਫਰਜ਼ ਹੁੰਦਾ ਹੈ,ਕਿਉਂਕਿ ਜੇਕਰ ਬਚਪਨ ਹੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਤਾਂ ਬਾਅਦ ਦੀ ਉਮਰ ਵਿੱਚ ਵੀ ਲਗਾਤਾਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਡਰ ਅਕਸਰ ਬਣਿਆਂ ਰਹਿੰਦਾ ਹੈ। ਤੰਦਰੁਸਤ/ਅਰੋਗ ਬੱਚੇ ਹੀ ਅੱਗੇ ਜਾ ਕੇ ਰਿਸ਼ਟ ਪੁਸ਼ਟ ਨਾਗਰਿਕ ਬਣਦੇ ਹਨ ਜੋ ਕਿ ਅਜੋਕੇ ਯੁੱਗ, ਸਮੇਂ ਤੇ ਸਮਾਜ ਦੀ ਲੋੜ ਹੈ। ਲਾਇਲਾਜ ਛੂਤ ਰੋਗ ਪੋਲੀਓ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਲੱਗਣ ਵਾਲਾ ਬਹੁਤ ਹੀ ਗੰਭੀਰ/ਘਾਤਕ ਛੂਤ ਰੋਗ ਹੈ। ਪੋਲੀਓ ਵਰਗੇ ਨਾਮੁਰਾਦ ਰੋਗ ਦਾ ਕੋਈ ਇਲਾਜ ਨਹੀਂ ਸਗੋਂ, ਪੋਲੀਓ ਦਾ ਸ਼ਿਕਾਰ ਹੋਣ ਉਪ੍ਰੰਤ ਬੱਚ ਉਮਰ ਭਰ ਲਈ ਅੰਗਹੀਣ ਬਣ ਕੇ ਜਿਉਂਣ ਲਈ ਮਜਬੂਰ ਹੋ ਜਾਂਦਾ ਹੈ। ਜਿਸ ਦਾ ਸੰਤਾਪ ਉਸ ਨੂੰ ਅਨੇਕਾਂ ਤਰ੍ਹਾਂ ਦੀਆਂ ਸਰੀਰਕ, ਸਮਾਜਿਕ, ਮਾਨਸਿਕ ਅਤੇ ਆਰਥਕ ਸਮੱਸਿਆਵਾਂ ਕਾਰਨ ਉਮਰ ਭਰ ਲਈ ਆਪਣੇ ਤਨ,ਮਨ ‘ਤੇ ਹੰਢ੍ਹਾਉਂਣਾ ਪੈਂਦਾ ਹੈ। ਸਿਰਫ਼ ਇਹੀ ਨਹੀਂ ਪੋਲੀਓ ਦੇ ਸ਼ਿਕਾਰ ਕਈ ਬੱਚਿਆਂ ਨੂੰ ਪਸ਼ੂਆਂ ਦੀ ਤਰ੍ਹਾਂ ਚਾਰੇ ਲੱਤਾਂ/ਬਾਹਾਂ ਘੜੀਸ ਕੇ ਤੁਰਦੇ ਫਿਰਦੇ ਭਾਵ ਬਹੁਤ ਹੀ ਤਰਾਸ਼ਦਿਕ ਸਥਿੱਤੀ ਵਿੱਚ ਜਿਉਂਦਿਆਂ ਆਮ ਵੇਖਿਆ ਜਾ ਸਕਦਾ ਹੈ, ਜਿਸ ਨੂੰ ਵੇਖ ਕੇ ਹਰ ਕਿਸੇ ਸੰਵੇਦਨਸ਼ੀਲ ਇਨਸਾਨ ਦੀ ਰੂਹ ਧੁਰ੍ਹ ਅੰਦਰ ਤੱਕ ਕੰਬ ਜਾਂਦੀ ਹੈ।
ਪੋਲੀਓ ਬਹੁਤ ਹੀ ਸੂਖਮ ਕਿਸਮ ਦੇ ਕੀਟਾਣੂਆਂ (wild polio virus) ਕਾਰਨ ਹੋਣ ਵਾਲਾ ਬਹੁਤ ਹੀ ਗੰਭੀਰ/ਘਾਤਕ ਛੂਤ ਰੋਗ ਹੈ। ਪੋਲੀਓ ਦੇ ਕੀਟਾਣੰ ਤਿੰਨ ਕਿਸਮਾਂ ( ਪੀ-1, ਪੀ-2, ਪੀ-3 ) ਦੇ ਹੁੰਦੇ ਹਨ ਜੋ ਕਿ ਬਾਹਰੀ ਵਾਤਾਵਰਣ ਵਿੱਚ 48 ਘੰਟਿਆਂ ਤੱਕ ਜਿਉਂਦੇ ਰਹਿ ਸਕਦੇ ਹਨ। ਹੁਣ ਤੱਕ ਪੁਰੀ ਦੁਨੀਆਂ ਦੇ ਡਾਕਟਰੀ ਵਿਿਗਆਨ ਵਿੱਚ ਪੋਲੀਓ ਦਾ ਕੋਈ ਇਲਾਜ ਨਹੀਂ…ਪਰ ਇਸ ਪੋਲੀਓ ਵਰਗੀ ਘਾਤਕ ਬਿਮਾਰੀ ਤੋਂ ਸਾਡੀ ਇਸ ਧਰਤੀ ‘ਤੇ ਜਨਮ ਲੈਣ ਵਾਲੇ ਹਰ ਬੱਚੇ ਨੂੰ ਅਸਾਨੀ ਨਾਲ ਬਚਾਇਆ ਜਾ ਸਕਦਾ ਹੈ। ਇਸ ਲਈ ਜਰੂਰੀ ਹੈ ਕਿ ਨਵ ਜਨਮੇ ਬੱਚੇ ਨੂੰ ਪੋਲੀਓ-ਬੂੰਦਾਂ ਦੀ ਪਹਿਲੀ ਖੁਰਾਕ (zeo dose ) ਜਨਮ ਤੋ਼ਂ ਕੁੱਝ ਸਮੇਂ ਬਾਅਦ, ਫੇਰ ਡੇਢ੍ਹ ਮਹੀਨੇ, ਢਾਈ ਮਹੀਨੇ ਅਤੇ ਸਾਢੇ ਤਿੰਨ ਮਹੀਨੇ ਦੀ ਉਮਰ ‘ਤੇ ਇੱਕ-ਇੱਕ ਖੁਰਾਕ, ਫੇਰ 16 ਤੋਂ 24 ਮਹੀਨੇ ਉਮਰ ਵਿਚਕਾਰ ਇੱਕ (booster dose) ਖੁਰਾਕ ਅਤੇ ਸਾਢੇ ਤਿੰਨ ਤੇ ਸਾਢੇ ਚਾਰ ਸਾਲ ਦੀ ਉਮਰ ‘ਤੇ ਇੱਕ ਇੱਕ ਖੁਰਾਕ ਹੋਰ ਜਰੂਰ ਪਿਆਈ ਜਾਣੀ ਚਾਹੀਦੀ ਹੈ। ਇੱਥੇ ਇਹ ਵਿਸ਼ੇਸ਼ ਤੌਰ ‘ਤੇ ਜਿਕਰ ਯੋਗ ਹੈ ਕਿ ਪੋਲੀਓ-ਬੂੰਦਾਂ ਦੀ ਦੂਜੀ ਅਤੇ ਤੀਜੀ ਖੂਰਾਕ ਦੇ ਨਾਲ ਹੁਣ ਪੋਲੀਓ ਦਾ ਟੀਕਾ (ਆਈ ਪੀ.ਵੀ) ਵੀ ਲਾਈਆ ਜਾਂਦਾ ਹੈ। ਜੋ ਕਿ ਬੱਚੇ ਦੇ ਸ਼ਰੀਰ ਵਿੱਚ ਪੋਲੀਓ ਦੇ ਕੀਟਾਣੂਆਂ ਨਾਲ ਲੜਨ ਦੀ ਸ਼ਕਤੀ/ਸਮਰੱਥਾ ਦੁੱਗਣੀ ਕਰ ਦਿੰਦਾ ਹੈ। ਯਾਦ ਰਹੇ ਕਿ ਪੋਲੀਓ ਦੀ ਦਵਾਈ ਦੀਆਂ ਇਹ ਬੂੰਦਾਂ ਸਾਰੀਆਂ ਸਰਕਾਰੀ ਪੇਂਡੂ/ਸ਼ਹਿਰੀ ਸਿਹਤ ਸੰਸਥਾਵਾਂ ਵਿੱਚ ਬਕਾਇਦਾ ਦਿਨ, ਸਮਾਂ ਅਤੇ ਸਥਾਨ ਨਿਸ਼ਚਿਤ ਕਰਕੇ ਬਿਨਾਂ ਕੋਈ ਪੈਸਾ ਲਏ ਮੁਫ਼ਤ ਪਿਆਈਆਂ ਜਾਂਦੀਆਂ ਹਨ। ਇਸ ਸਾਰੀ ਕਾਰਵਾਈ ਦਾ ਬਕਾਇਦਾ ਲਿਖਤੀ ਹਿਸਾਬ/ਕਿਤਾਬ ਵੀ ਰੱਖਿਆ ਜਾਂਦਾ ਹੈ। ਪੋਲੀਓ ਦੇ ਕੀਟਾਣੂ,ਪਾਣੀ ਆਦਿ ਨੂੰ ਦੂਸ਼ਿਤ ਕਰਕੇ ਮੂੰਹ ਰਾਹੀਂ ਬੱਚੇ ਦੇ ਹਿਰਦੇ ਵਿੱਚ ਪਹੁੰਚ ਜਾਂਦੇ ਹਨ ਅਤੇ ਬੱਚੇ ਦੀਆਂ ਆਤੜੀਆਂ ਵਿੱਚ ਵਧਦੇ/ਫੁਲਦੇ ਰਹਿੰਦੇ ਹਨ,ਜਿਸ ਦਾ ਆਖਰੀ ਨਤੀਜਾ ਇਹ ਹੁੰਦਾ ਹੈ ਕਿ ਪੋਲੀਓ ਦਾ ਸ਼ਿਕਾਰ ਹੋਣ ਉਪਰੰਤ ਬੱਚੇ ਦਾ ਕੋਈ ਅੰਗ( ਲੱਤ/ਬਾਂਹ ਜਾਂ ਫਿਰ ਦੋਵੇਂ ਲੱਤਾਂ-ਬਾਹਾਂ ) ਮਾਰੀਆਂ ਜਾਂਦੀਆ ਹਨ। ਪੋਲੀਓ ਦੇ ਕੀਟਾਣੂੰ ਬੱਚੇ ਦੇ ਦਿਮਾਗ ਅਤੇ ਦਿਮਾਗ ਰਸਤੇ ਆਉਂਦੀ ਮੁੱਖ ਨਸ ( ਸਪਾਈਨਲ ਕੌਰਡ ) ‘ਤੇ ਹਮਲਾ ਕਰਕੇ ਸਰੀਰ ਦੇ ਪੱਠਿਆਂ ਨੂੰ ਕੰਟਰੋਲ ਕਰਨ ਵਾਲੀਆਂ ਨਸਾਂ ਦੇ ਕੰਮ ਕਰਨ ਦੀ ਤਾਕਤ/ਸਮਰੱਥਾ ਘਟਾ ਦਿੰਦੇ ਹਨ ਭਾਵ ਪੋਲੀਓ ਦਾ ਸ਼ਿਕਾਰ ਹੋਣ ਉਪਰੰਤ ਬੱਚੇ ਦੀਆਂ ਲੱਤਾਂ/ਬਾਹਾਂ ਸੁੱਕ ਜਾਂਦੀਆਂ ਹਨ। ਪੋਲੀਓ ਕਾਰਨ ਬੱਚੇ ਦੇ ਦਿਮਾਗ ‘ਤੇ ਮਾੜਾ ਅਸਰ ਪੈਣ ਤੋਂ ਇਲਾਵਾ ਸਾਹ ਕਿਿਰਆ ਫੇਲ੍ਹ ਹੋਣ ਕਰਕੇ ਬੱਚੇ ਦੀ ਮੌਤ ਵੀ ਹੋ ਸਕਦੀ ਹੈ। ਅਜਿਹੇ ਕੇਸਾਂ ਦੀ ਮੌਤ ਦਰ 5 ਤੋਂ 10 ਫੀਸਦੀ ਤੱਕ ਹੈ।
ਪੋਲੀਓ ਰੋਗ ਦਾ ਸ਼ਿਕਾਰ ਹੋਣ ਉਪ੍ਰੰਤ ਬੱਚਾ ਪਹਿਲੇ ਤਿੰਨ ਦਿਨਾਂ ਤੱਕ ਰੋਂਦਾ ਰਹਿੰਦਾ ਹੈ। ਉਸ ਨੂੰ ਲਗਾਤਾਰ ਬੁਖਾਰ ਚੜ੍ਹਿਆ ਰਹਿੰਦਾ ਹੈ ਅਤੇ ਤਿੰਨ ਤੋਂ ਪੰਜ ਤਿਨਾਂ ਤੱਕ ਬੱਚੇ ਦਾ ਸਿਰ ਦੁੱਖਦਾ ਰਹਿੰਦਾ ਹੈ ਅਤੇ ਗਰਦਨ ਆਕੜਨ ਤੋਂ ਇਲਾਵਾ ਲਗਾਤਾਰ ਪੱਠਿਆਂ ਵਿੱਚ ਦਰਦ ਰਹਿੰਦਾ ਹੈ। ਪੰਜਵੇ ਤੋਂ ਸੱਤਵੇਂ ਦਿਨ ਬੱਚੇ ਨੂੰ ਮਾਮੂਲੀ ਅਧ੍ਹਰੰਗ ਜਿਵੇਂ ਕਿ ਇੱਕ ਲੱਤ ਜਾਂ ਬਾਂਹ ਦਾ ਅਧਰੰਗ ਜਾਂ ਫਿਰ ਇਸ ਤੋਂ ਵਧੇਰੇ ਵਿਗੜਿਆ ਅਧਰੰਗ ਭਾਵ ਦੋਵੇਂ ਲੱਤਾਂ-ਬਾਹਾਂ ਅਤੇ ਛਾਤੀ ਦਾ ਅਧਰੰਗ ਹੋ ਸਕਦਾ ਹੈ। ਜੇਕਰ ਕਿਸੇ ਨੂੰ ਵੀ ਆਪਣੇ ਆਸ ਪਾਸ ਅਜਿਹੇ ਲੱਛਣਾਂ ਵਾਲਾ ਕੋਈ ਕੇਸ ਪਤਾ ਲੱਗੇ ਤਾਂ ਉਸ ਦੀ ਇਤਲਾਹ ਬਿਨਾਂ ਕਿਸੇ ਦੇਰੀ ਦੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਜਾਂ ਫਿਰ ਸਬੰਧ੍ਹਤ ਬਲਾਕ ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਜਾਂ ਫਿਰ ਸਬੰਧਤ ਜ਼ਿਲ੍ਹੇ ਦੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਜਾਂ ਜ਼ਿਲ੍ਹਾਂ ਸਿਵਲ ਸਰਜਨ ਨੂੰ ਜਰੂਰ ਦਿੱਤੀ ਜਾਵੇ।
ਕਿਉ਼ਂਕਿ ਅਜਿਹੀ ਬਿਮਾਰੀ ਦੇ ਲੱਛਣਾਂ ਵਾਲੇ ਕੇਸ ਵਿੱਚ,ਟੱਟੀ ਟੈਸਟ ਕਰਾਉਣ ਉਪ੍ਰੰਤ ਇਹ ਪਤਾ ਲਾਇਆ ਜਾਂਦਾ ਹੈ ਕਿ ਉਸ ਦਾ ਕਾਰਣ ਕਿਤੇ ਪੋਲੀਓ ਰੋਗ ਤਾਂ ਨਹੀਂ, ਤਾਂ ਜੋ ਅਜਿਹੇ ਲੱਛਣਾਂ ਨਾਲ ਸਬੰਧਤ ਕੇਸ ਵਾਲੇ ਇਲਾਕੇ ਵਿੱਚ ਬਿਨਾਂ ਕਿਸੇ ਦੇਰੀ ਦੇ ਜਨਮ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ( ਟੱਟੀ ਟੈਸਟ ਦੀ ਰਿਪੋਰਟ ਦਾ ਨਤੀਜਾ ਉਡੀਕੇ ਬਗੈਰ ਹੀ ) ਪਿਆ ਕੇ ਕੀਟਾਣੂਆਂ ਦੇ ਫੈਲਾਅ ਨੂੰ ਰੋਕਿਆ ਜਾਵੇ,ਕਿਉਂਕਿ ਪੋਲੀਓ ਦਾ ਸ਼ਿਕਾਰ ਇੱਕ ਬੱਚਾ ਅੱਗੋਂ ਸੌ ਤੋਂ ਇੱਕ ਹਜਾਰ ਬੱਚਿਆਂ ਨੂੰ ਪੋਲੀਓ ਗੋਗ ਦੀ ਛੂਤ ਫੈਲਾਉਣ ਦੇ ਯੋਗ ਬਣਾ ਸਕਦਾ ਹੈ। ਪੋਲੀਓ-ਬੂੰਦਾਂ ਪਿਆਉਣ ਨਾਲ ਬੱਚੇ ਦੇ ਸਰੀਰ ਵਿੱਚ ਪੋਲੀਓ ਦੀ ਬਿਮਾਰੀ ਫੈਲਾਉਣ ਵਾਲੇ ਕੀਟਾਣੂਆਂ ਨਾਲ ਲੜਨ ਦੀ ਤਾਕਤ ਪੈਦਾ ਹੋ ਜਾਂਦੀ ਹੈ ਭਾਵ ਪੋਲੀਓ ਦੇ ਕੀਟਾਣੂਆਂ ਦੇ ਹਮਲੇ ਦਾ ਬੱਚੇ ਦੇ ਸਰੀਰ ‘ਤੇ ਕੋਈ ਬੁਰਾ ਅਸਰ ਨਹੀਂ ਪੈਂਦਾ। ਪੋਲੀਓ-ਬੂੰਦਾਂ ਬੱਚੇ ਦੇ ਸ਼ਰੀਰ/ਮਿਹਦੇ ਵਿੱਚ ਪਹਿਲਾਂ ਤੋਂ ਹੀ ਮੋਜੂਦ ਪੋਲੀਓ ਦੇ ਹਾਨੀਕਾਰਕ-ਕਿਟਾਣੂ਼ੰਆਂ ਨੂੰ ਹਾਨੀਰਹਿਤ -ਕੀਟਾਣੂਆਂ ਵਿੱਚ ਤਬਦੀਲ ਕਰ ਦਿੰਦੀਆਂ ਹਨ । ਅਜਿਹੇ ਹਾਨੀ ਰਹਿਤ ਕੀਟਾਣੂੰ ਜਦੋਂ ਟੱਟੀ-ਪਿਸਾਬ ਰਾਹੀਂ ਬਾਹਰ ਆਉਂਦੇ ਹਨ,ਤਾਂ ਹੋਰਨਾਂ ਬੱਚਿਆ ਵਿੱਚ ਪਹੁੰਚ ਕੇ ਉਹੀ ਕੰਮ ਕਰਦੇ ਹਨ ਜੋ ਪੋਲੀਓ ਬੂੰਦਾ ਕਰਦੀਆਂ ਹਨ। ਯਾਦ ਰਹੇ ਕਿ ਸੰਨ,1995 ਤੋਂ ‘ਸੰਸਾਰ ਸਿਹਤ ਸੰਸਥਾ’ ਵਲੋਂ ਦੁਨੀਆਂ ਦੇ ਸਭ ਦੇਸ਼ਾਂ ਦੀਆਂ ਸਰਕਾਰਾਂ ਸਮੇਤ ਲਾਇਨਜ ਇੰਟਰਨੈਸ਼ਨਲ, ਰੋਟਰੀ ਇੰਟਰਨੈਸ਼ਨਲ, ਯੂਨੀਸੇਫ਼ ਅਤੇ ਹੋਰਨਾਂ ਸਵੈ- ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਵ-ਵਿਆਪੀ ਪੱਧਰ ‘ਤੇ ਪੋਲੀਓ ਦੇ ਕੀਟਾਣੂੰਆਂ ਦਾ ਮੁੰਕਮਲ ਸਫਾਇਆ ਕਰਨ ਲਈ ਆਖਰੀ ਲੜਾਈ ਵਜੋਂ ਤੀਬਰ ਪਲਸ ਪੋਲੀਓ ਮੁਹਿੰਮ (intensified pulse polio immunization progeramme) ਸ਼ੁਰੂ ਕੀਤੀ ਹੋਈ ਹੈ।ਸੰਨ, 1995 ਤੋਂ ਪਹਿਲਾਂ ਦੁਨੀਆਂ ਭਰ ਦੇ ਕੁੱਲ ਪੋਲੀਓ ਦੇ ਕੇਸਾਂ ਵਿੱਚੋਂ 60 ਤੋਂ 70 ਪ੍ਰਤੀਸ਼ਤ ਕੇਸ ਸਾਡੇ ਭਾਰਤ ਵਿੱਚ ਹੁੰਦੇ ਸਨ।

ਇੱਥੇ ਇਹ ਵਿਸ਼ੇਸ਼ ਤੌਰ ‘ਤੇ ਜਿਕਰਯੋਗ ਹੈ ਕਿ “ਤੀਬਰ ਪਲਸ ਪੋਲੀਓ ਮੁਹਿੰਮ” ਦੌਰਾਨ ਪਿਆਈਆਂ ਜਾਣ ਵਾਲੀਆਂ ਪੋਲੀਓ-ਬੂੰਦਾਂ ਦਾ ਰੂਟੀਨ ਟੀਕਾਕਰਨ ਦੌਰਾਨ ਪਿਆਈਆਂ ਜਾਣ ਵਾਲੀਆਂ ਬੂੰਦਾਂ ਨਾਲ ਕੋਈ ਸਬੰਧ੍ਹ ਨਹੀਂ ਹੁੰਦਾ। ਭਾਵੇਂ ਕੋਈ ਬੱਚਾ ਪਹਿਲਾਂ ਕਿੰਨੇ ਵਾਰੀ ਵੀ ਪੋਲੀਓ-ਬੂੰਦਾਂ ਪੀ ਚੁੱਕਾ ਹੋਵੇ, ਭਾਵੇਂ ਕੋਈ ਬੱਚਾ ਕਮਜੋਰ ਜਾਂ ਬਿਮਾਰ ਵੀ ਕਿਉਂ ਨਾ ਹੋਵੇ, ਭਾਵੇਂ ਕੋਈ ਬੱਚਾ ਸਫਰ ਕਰ ਰਿਹਾ ਹੋਵੇ ਅਤੇ ਜਾਂ ਫਿਰ ਕਿਸੇ ਬੱਚੇ ਦਾ ਜਨਮ ਹੋਏ ਨੂੰ ਇੱਕ ਮਿੰਟ ਵੀ ਹੋਇਆ ਹੋਵੇ, ਉਸ ਨੂੰ ਪੋਲੀਓ-ਬੂੰਦਾਂ ਦੀ ਖੁਰਾਕ ਹਰ ਹਾਲਤ/ਲਾਜ਼ਮੀ ਪਿਆਈ ਜਾਣੀ ਹੁੰਦੀ ਹੈ,ਤਾਂ ਜੋ ਸਾਡੀ ਇਸ ਧਰਤੀ ਤੋਂ ਭਾਵ ਪੂਰੀ ਦੁਨੀਆਂ ਵਿੱਚੋਂ ਪੋਲੀਓ ਦੇ ਕੀਟਾਣੂੰਆਂ ਦਾ ਜੜ੍ਹੋਂ ਮੁਕੰਮਲ ਖਾਤਮਾ ਹੋ ਸਕੇ। ਇਸ ਵਾਰੀ 28 ਜੂਨ ਤੋਂ 30 ਜੂਨ,2026 ਤੱਕ ਸਮੂਹਿਕ ਰੂਪ ਵਿੱਚ ਜਨਮ ਤੋਂ ਪੰਜ ਸਾਲ ਤੱਕ ਦੇ ਸਭ ਬੱਚਿਆਂ ਨੂੰ ਪੋਲੀਓ-ਬੂੰਦਾਂ ਪਿਆਈਆਂ ਜਾਣਗੀਆਂ। ਇੱਥੇ ਇਹ ਵਿਸ਼ੇਸ਼ ਤੌਰ ‘ਤੇ ਜ਼ਿਕਰ ਯੋਗ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦਾ ਫ਼ਰਜ਼ ਬਣਦਾ ਹੈ ਕਿ ਪੋਲੀਓ ਦੀ ਦਵਾਈ(ਵੈਕਸੀਨ) ਦੀ ਸਾਂਭ- ਸੰਭਾਲ ਭਾਵ ਕੋਲਡ ਚੈਨ ਵੱਲ ਖਾਸ ਧਿਆਨ ਦੇਣ, ਤਾਂ ਜੋ ਹਰ ਬੱਚੇ ਨੂੰ ਸਹੀ ਵੈਕਸ਼ੀਨ ਪਿਆਈ ਜਾਵੇ,ਜਿਵੇਂ ਕਿ ਦਵਾਈ ਪਿਆਉਂਣ ਤੋਂ ਪਹਿਲਾਂ ਪੋਲੀਓ ਬੂੰਦਾਂ ਵਾਲੀ ਸ਼ੀਸ਼ੀ ਦੇ ਲੇਬਲ ‘ਤੇ ਲੱਗੇ ਵੀ ਵੀ ਐਮ ਨੂੰ ਵੀ ਚੰਗੀ ਤਰ੍ਹਾਂ ਵੇਖ/ਪੜ੍ਹ ਲਿਆ ਜਾਵੇ। ਜੇਕਰ ਆਖਰੀ ਤਰੀਖ ਖਤਮ ਨਹੀਂ ਹੋਈ,ਜੇ ਵਰਗ ਗੋਲ ਅਕਾਰ ਨਾਲੋਂ ਫਿੱਕਾ ਹੈ ਤਾਂ ਵੈਕਸ਼ੀਨ ਵਰਤਣਯੋਗ ਹੈ। ਜੇਕਰ ਵਰਗ ਗੋਲ ਅਕਾਰ ਨਾਲ ਮੇਲ ਖਾਂਦਾ ਹੈ ਤਾ ਵੈਕਸ਼ੀਨ ਬਿਲਕੁੱਲ ਨਹੀਂ ਵਰਤਣੀ ਚਾਹੀਦੀ।
ਜੇਕਰ ਵਰਗ ਗੋਲ ਅਕਾਰ ਨਾਲੋ ਗੂੜ੍ਹਾ ਹੋ ਗਿਆ ਹੈ ਤਾਂ ਵੈਕਸ਼ੀਨ ਨਹੀਂ ਵਰਤਣੀ ਚਾਹੀਦੀ। ਹਰ ਤਰ੍ਹਾਂ ਦੇ ਸੰਚਾਰ-ਮਾਧਿਅਮ, ਰੇਡੀਓ, ਅਖਬਾਰਾਂ, ਟੀ. ਵੀ ਆਦਿ ਤੋਂ ਇਲਾਵਾ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ, ਪੰਚਾਇਤਾਂ ਅਤੇ ਨਗਰ ਪਾਲਕਾਵਾਂ, ਸਵੈ ਸੇਵੀ ਸੰਸਥਾਵਾਂ, ਹਰ ਤਰ੍ਹਾਂ ਦੀਆਂ ਰਾਜਸੀ ਪਾਰਟੀਆਂ,ਧਾਰਮਿਕ ਸੰਸਥਾਵਾਂ, ਸਕੂਲਾਂ,ਕਾਲਜਾਂ ਦੇ ਅਧਿਆਪਕਾਂ/ ਵਿੀਆਰਥੀਆਂ,ਆਂਗਣਵਾੜੀ ਵਰਕਰਾਂ ਅਤੇ ਸਮਾਜ ਦੇ ਪੜ੍ਹੇ ਲਿਖੇ ਸੂਝਵਾਨ ਲੋਕਾਂ ਵੱਲੋਂ ਇਸ ਮੁਹਿੰਮ ਬਾਰੇ ਵੱਧ੍ਹ ਤੋਂ ਵੱਧ੍ਹ ਪ੍ਰਚਾਰ ਕਰਕੇ ਇਸ ਨੂੰ ਲੋਕ ਲਹਿਰ ਬਣਾਇਆ ਜਾਣਾ, ਅਜੋਕੇ ਯੁੱਗ, ਸਮੇਂ ਤੇ ਸਮਾਜ ਦੀ ਲੋੜ ਹੈ,ਤਾਂ ਜੋ ਕੋਈ ਵੀ ਬੱਚਾ ਪੋਲੀਓ ਬੂੰਦਾਂ ਪਿਆਉਣ ਤੋਂ ਵਾਂਝ੍ਹਾ ਨਾ ਰਹੇ ਅਤੇ ਪਲਸ ਪੋਲੀਓ ਮੁਹਿੰਮ ਨੂੰ ਸਹੀ ਅਰਥਾਂ ਵਿੱਚ 100 ਪ੍ਰਤੀਸ਼ਤ ਕਾਮਯਾਬ ਬਣਾਇਆ ਜਾ ਸਕੇ। ਯਾਦ ਰਹੇ ਕਿ ਸੰਸਾਰ ਸਿਹਤ ਸੰਸਥਾ ਵੱਲੋਂ ਸਾਡੇ ਦੇਸ ਨੂੰ 27 ਮਾਰਚ 2014 ਨੂੰ ਪੋਲੀਓ ਮੁਕਤ ਦੇਸ ਐਲਾਨ ਦਿੱਤਾ ਗਿਆ ਸੀ। ਹੁਣ ਸਿਰਫ਼ ਅਫਗਾਨਿਸਤਾਨ, ਪਾਕਿਸਤਾਨ ਅਤੇ ਨਾਈਜੀਰੀਆ ਆਦਿ ਦੇਸਾਂ ਵਿੱਚ ਇਸ ਰੋਗ ਦਾ ਪ੍ਰਕੋਪ ਅਜੇ ਵੀ ਜਾਰੀ ਹੈ। ਹੋਰ ਤਾਂ ਹੋਰ ਮਾਹਿਰਾਂ ਦਾ ਮੰਨਣਾ ਹੈ ਕਿ ਪੋਲੀਓ ਦੇ ਕੀਟਾਣੂੰਆਂ ਦੀ ਵਾਪਸੀ ਕਿਸੇ ਵੀ ਦੇਸ਼ ਵਿੱਚ ਹੋ ਸਕਦੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਪੋਲੀਓ- ਬੂੰਦਾਂ ਪਿਆਉਣ ਨਾਲ ਬੱਚਿਆਂ ਦੇ ਸਰੀਰ ਵਿੱਚ ਐਂਟੀਬਾਡੀਜ ਬਣਨ ਦੇ ਨਾਲ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਕਤੀ (ਰੋਗ ਪ੍ਰਤੀ ਰੱਖਿਆ)ਵਿਕਸ਼ਿਤ ਹੁੰਦੀ ਹੈ।
ਸਾਡੇ ਦੇਸ਼ ਵਿੱਚੋਂ ਸੰਨ,1999 ਵਿੱਚ ਪੋਲਿਓ ਵਾਇਰਸ ਦੀ ਕਿਸਮ ਪੀ-2 ਖਤਮ ਹੋ ਗਈ ਸੀ। ਯਾਦ ਰਹੇ ਕਿ ਇਸ ਕਿਸਮ ਨਾਲ 95%ਬੱਚਿਆਂ ਵਿੱਚ ਪੋਲਿਓ ਰੋਗ ਦੀ ਛੂਤ ਦੀ ਮਾਰ ਹੁੰਦੀ ਹੈ। 25 ਅਪ੍ਰੈਲ 2016 ਨੂੰ ਪੀ-2 ਕਿਸਮ ਵਾਲੀ ਪੋਲਿਓ ਵੈਕਸੀਨ (ਟ੍ਰਾਈਵੈਲੈਂਟ ਵੈਕਸੀਨ) ਨੂੰ ਬੰਦ ਭਾਵ ਨਸਟ ਕਰ ਦਿੱਤਾ ਗਿਆ ਸੀ,ਜਿਸ ਦੇ ਬਦਲ ਵਜੋਂ ਵਾਈਵੈਲੈਂਟ ਵੈਕਸੀਨ (ਪੋਲਿਓ ਵਾਇਰਸ ਦੀਆਂ ਪੀ-1 ਅਤੇ ਪੀ-3 ਕਿਸਮਾਂ ਵਾਲੀ) ਵੈਕਸੀਨ ਸੁਰੂ ਕੀਤੀ ਗਈ ਸੀ। ਸਿਰਫ ਇਹੀ ਨਹੀ ਨਵੰਬਰ 2015 ਵਿੱਚ ਸਾਡੇ ਪੰਜਾਬ ਸਮੇਤ ਅਸਾਮ, ਗੁਜਰਾਤ, ਯੂ. ਪੀ, ਐਮ.ਪੀ,ਬਿਹਾਰ ਆਦਿ ਸੂਬਿਆ ਵਿੱਚ ਪੋਲਿਓ ਦਾ ਟੀਕਾ (ਆਈ.ਪੀ.ਵੀ) ਵੀ ਸੁਰੂ ਕੀਤਾ ਗਿਆ ਸੀ ਜਿਸ ਨੂੰ ਬਾਅਦ ਵਿੱਚ ਰਾਜਸਥਾਨ ਸਮੇਤ 11 ਹੋਰ ਸੂਬਿਆਂ ਵਿੱਚ ਦੂਜੇ ਪੜਾਅ ਦੌਰਾਨ ਸੁਰੂ ਕੀਤਾ ਗਿਆ ਸੀ। ਯਾਦ ਰਹੇ ਕਿ ਸਨ 1953 ਵਿੱਚ ਡਾ.ਜੋਨਾਸ ਸਾਲਕ ਨੇ ਸਭ ਤੋਂ ਪਹਿਲੀ ਵਾਰੀ ਪੋਲੀਓ ਵੈਕਸੀਨ ਇਜਾਦ/ਤਿਆਰ ਕੀਤੀ ਸੀ, ਜਿਸ ਨੂੰ ਸੰਨ, 1955 ਵਿੱਚ ਮਾਣਤਾ ਮਿਲੀ ਸੀ। ਡਾ.ਸਾਲਕ ਦਾ ਜਨਮ 28 ਅਕਤੂਬਰ,1914 ਨੂੰ ਅਮਰੀਕਾ ਦੇ ਨਿਉੂਯਾਰਕ ਸਹਿਰ ਵਿੱਚ ਹੋਇਆ ਸੀ। ਜਿਨ੍ਹਾਂ ਦੀ 80 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ 23 ਜੂਨ,1995 ਨੂੰ ਲਾਜੋਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਮੌਤ ਹੋ ਗਈ ਸੀ। 13 ਜਨਵਰੀ 2011 ਨੂੰ ਸਾਡੇ ਦੇਸ਼ ਵਿੱਚ ਪੋਲਿਓ ਦਾ ਆਖਰੀ ਮਾਮਲਾ ਪੱਛਮੀ ਬੰਗਾਲ ਦੇ ਹਾਵੜਾ ਜਿਲੇ ਵਿੱਚ ਸਾਹਮਣੇ ਆਇਆ ਸੀ।
ਇੱਥੇ ਇਹ ਵੀ ਵਿਸ਼ੇਸ਼ ਤੌਰ ‘ਤੇ ਜਿਕਰਯੋਗ ਹੈ ਕਿ ਅਕਸਰ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਪਾਕਿਸਤਾਨ ਵਿੱਚ ਅੱਤਵਾਦੀਆਂ ਵੱਲੋਂ ਪੋਲੀਓ-ਵਰਕਰਾਂ ਨੂੰ ਗੋਲੀਆਂ ਦਾ ਨਿਸ਼ਾਨ ਬਣਾ ਕੇ ਮਾਰ ਮੁਕਾਇਆ ਜਾ ਰਿਹਾ ਹੈ, ਜੋ ਕਿ ਬਹੁਤ ਖਤਰਨਾਕ ਰੁਝ੍ਹਾਨ ਹੀ ਨਹੀਂ ਸਗੋਂ, ਪਲਸ ਪੋਲੀਓ ਮੁਹਿੰਮ ‘ਤੇ ਸੁਆਲੀਆ ਚਿੰਨ ਹੈ, ਜਿਸ ਨੂੰ ਹਰ ਹੀਲੇ ਖਤਮ ਕੀਤਾ ਜਾਣਾ ਚਾਹੀਦਾ ਹੈ। ਸਿਰਫ਼ ਇਹ ਹੀ ਨਹੀਂ ਅੱਤਵਾਦੀ ਕਾਰਵਾਈਆਂ ਸਦਕਾ ਪਾਕਿਸਤਾਨ ਵਿੱਚ ਹਜਾਰਾਂ ਬੱਚੇ ਪੋਲੀਓ-ਬੂੰਦਾਂ ਪੀਣ ਤੋਂ ਵਾਂਝ੍ਹੇ ਰਹਿ ਰਹੇ ਹਨ, ਜਿਸ ਦੀ ਬਦੌਲਤ ਸੰਸਾਰ ਸਿਹਤ ਸੰਸਥਾ ਵੱਲੋਂ ਪਕਿਸਤਾਨ ਨੂੰ ਪਲਸ ਪੋਲੀਓ ਮੁਹਿੰਮ ਦੀ ਕਾਮਯਾਬੀ ਦੇ ਰਾਹ ਵਿੱਚ ਸਭ ਤੋਂ ਵੱਡਾ ਅੜਿੱਕਾ ਕਰਾਰ ਦਿੱਤਾ ਗਿਆ ਹੈ।
….ਖੈਰ!ਸਭ ਦੇਸ਼ਾਂ ਦੀਆਂ ਸਰਕਾਰਾਂ ਦਾ ਸਾਂਝ੍ਹਾ/ਪਹਿਲਾ ਫਰਜ਼ ਬਣਦਾ ਹੈ ਕਿ ਪੋਲੀਓ-ਵਰਕਰਾਂ ਨੂੰ ਅਜਿਹੇ ਹਮਲਿਆਂ ਤੋਂ ਬਚਾਇਆ ਜਾਵੇ । ਸਿਰਫ਼ ਇਹ ਹੀ ਨਹੀਂ ਪਾਕਿਸਤਾਨ ਵਿੱਚ ਅੱਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਕੇ ਮਰਨ ਵਾਲੇ ਪੋਲੀਓ-ਵਰਕਰਾਂ ਨੂੰ ਪੂਰੀ ਦੁਨੀਆਂ ਦੇ ਤੇ ਪਲਸ ਪੋਲੀਓ ਮੁਹਿੰਮ ਦੇ ਸਰਵ ਸਾਂਝ੍ਹੇ ਸ਼ਹੀਦ ਗਿਣਿਆਂ ਜਾਵੇ।
…..ਦਰਅਸਲ ਸੱਚ ਤਾਂ ਇਹ ਕਿ ਪੋਲੀਓ ਦਾ ਜੜ੍ਹੋਂ ਖਾਤਮਾ ਸਾਡੇ ਸਭ ਦੇ ਹੱਥ ਵੱਸ਼ ਹੈ। ਸੋ ਆਓ,ਅੰਤਰ ਰਾਸ਼ਟਰੀ ਮਹੱਤਵ ਦੀ ਅਤੇ ਆਖਰੀ ਦੌਰ ਵਿੱਚ ਪਹੁੰਚ ਚੁੱਕੀ ਪੋਲੀਓ ਵਿਰੋਧ੍ਹੀ ਜੰਗ ਵਿੱਚ ਅਸੀਂ ਸਭ ਰਲ ਮਿਲ ਕੇ ਸਮਰਪਣ ਅਤੇ ਸੇਵਾ ਭਾਵਨਾ ਨਾਲ ਸ਼ਾਮਲ ਹੋਈਏ,ਤਾਂ ਜੋ ਸਾਡੀ ਇਸ ਧਰਤੀ ਤੋਂ ਪੋਲੀਓ ਦੇ ਆਖਰੀ ਤੋਂ ਆਖਰੀ ਕਿਟਾਣੂੰਆਂ ਦਾ ਜੜ੍ਹੋਂ ਖਾਤਮਾ ਹੋ ਸਕੇ ਅਤੇ ਭਵਿੱਖ ਵਿੱਚ ਕੋਈ ਵੀ ਬੱਚਾ ਪੋਲੀਓ ਦਾ ਸ਼ਿਕਾਰ ਹੋ ਕੇ ਉਮਰ ਭਰ ਲਈ ਅੰਗਹੀਣ ਬਣਕੇ ਜਿਉਂਣ ਲਈ ਮਜਬੂਰ ਨਾ ਹੋਵੇ।ਇਹੀ ਪੋਲੀਓ ਵੈਕਸ਼ੀਨ ਦੇ ਪਿਤਾਮਾ ਡਾ.ਜੋਨਾਸ ਸਾਲਕ ਨੂੰ ਸਹੀ ਅਰਥਾਂ ਵਿੱਚ ਸੱਚੀ ਸੁੱਚੀ ਸਰਧਾਂਜਲੀ ਹੋਵੇਗੀ। ਯਾਦ ਰਹੇ ਕਿ 24 ਅਕਤੂਬਰ ਦਾ ਦਿਨ ਹਰ ਸਾਲ ਸੰਸਾਰ ਭਰ ਵਿੱਚ ਪੋਲਿਓ ਰੋਗ ਬਾਰੇ ਜਾਗਰੂਤਾ ਫੈਲਾਉਣ ਦੇ ਮੱਕਸਦ ਵਜੋਂ ਅਤੇ ਪੋਲੀਓ ਵੈਕਸੀਨ ਦੇ ਪਹਿਲੇ ਖੋਜੀ ਡਾ.ਜੋਨਾਸ ਸਾਲਕ ਦੇ ਜਨਮ ਦਿਨ (28 ਅਕਤੂਬਰ 1914) ਦੇ ਜਸਨ ਮਨਾਉਣ ਦੇ ਮਕਸਦ ਵਜੋਂ “ਸੰਸਾਰ ਪੋਲੀਓ ਦਿਵਸ” ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਅਖੀਰ ਵਿੱਚ ਇੱਥੇ ਇਹ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਹੈ ਕਿ ਜਿਹੜੇ ਬੱਚੇ ਕਿਸੇ ਵੀ ਵਜ੍ਹਾ ਕਰਕੇ ਪੋਲੀਓ ਬੂੰਦਾਂ ਪੀਣ ਤੋਂ ਵਾਂਝ੍ਹੇ ਰਹਿ ਗਏ, ਉਹਨਾਂ ਸਭ ਬੱਚਿਆਂ ਨੂੰ ਅੱਜ ਵੀ ਅਤੇ ਆਉਂਦੇ ਕੱਲ੍ਹ ਭਾਵ 30,ਜੂਨ ਨੂੰ ਵੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਥਾਉਂ ਥਾਈਂ/ਘਰ ਘਰ ਜਾ ਕੇ ਜਨਮ ਤੋ਼ਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।ਸੋ ਸਾਡਾ ਸਭ ਦਾ ਸਾਂਝਾ ਫਰਜ਼ ਬਣਦਾ ਹੈ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਾ ਪੂਰਾ ਸਹਿਯੋਗ ਦੇਈਏ ਤਾਂ ਜੋ ਕਿ ਕੋਈ ਵੀ ਬੱਚਾ ਪੋਲੀਓ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ।
….ਅਮੀਨ।
ਲਾਲ ਚੰਦ ਸਿੰਘ
ਪਿੰਡ:-ਚੁੱਘੇ-ਖੁਰਦ
ਡਾਕਖਾਨਾ:-ਬਹਿਮਣ-ਦਿਵਾਨਾ
ਜਿਲ੍ਹਾ: ਬਠਿੰਡਾ-151001
ਮੋਬਾਇਲ:-90561-67462
E-mail:masihalalchandsinghbathinda@gmail.com
Share this content:



Post Comment