ਦੋ-ਦਿਨਾ ਦੌਰੇ ’ਤੇ ਅਰਜਨਟੀਨਾ ਪੁੱਜੇ ਪ੍ਰਧਾਨ ਮੰਤਰੀ ਮੋਦੀ
ਬਿਊਨਸ ਆਇਰਸ, 5 ਜੁਲਾਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ-ਦਿਨਾ ਦੌਰੇ ’ਤੇ ਅਰਜਨਟੀਨਾ ਪੁੱਜੇ ਹਨ, ਜਿਸ ਦੌਰਾਨ ਉਹ ਚੱਲ ਰਹੇ ਸਹਿਯੋਗ ਦੀ ਸਮੀਖਿਆ ਕਰਨ ਅਤੇ ਮੁੱਖ ਖੇਤਰਾਂ ਵਿੱਚ ਦੁਵੱਲੀ ਭਾਈਵਾਲੀ ਨੂੰ ਵਧਾਉਣ ਬਾਰੇ ਚਰਚਾ ਕਰਨ ਲਈ ਮੁਲਕ ਦੇ ਚੋਟੀ ਦੇ ਆਗੂਆਂ ਨਾਲ ਗੱਲਬਾਤ ਕਰਨਗੇ। ਸ੍ਰੀ ਮੋਦੀ ਦਾ ਈਜ਼ੇਜ਼ਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਰਸਮੀ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, ‘‘ਅਰਜਨਟੀਨਾ ਨਾਲ ਰਿਸ਼ਤੇ ਵਧਾਉਣ ’ਤੇ ਕੇਂਦਰਿਤ ਦੁਵੱਲੀ ਫੇਰੀ ਲਈ ਬਿਊਨਸ ਆਇਰਸ ਵਿੱਚ ਹਾਂ। ਮੈਂ ਰਾਸ਼ਟਰਪਤੀ ਜੇਵੀਅਰ ਮਾਈਲੀ ਨੂੰ ਮਿਲਣ ਅਤੇ ਉਨ੍ਹਾਂ ਨਾਲ ਵਿਸਥਾਰਪੂਰਵਕ ਗੱਲਬਾਤ ਕਰਨ ਲਈ ਉਤਸੁਕ ਹਾਂ।” ਪ੍ਰਧਾਨ ਮੰਤਰੀ ਵਜੋਂ ਮੋਦੀ ਦਾ ਅਰਜਨਟੀਨਾ ਦਾ ਇਹ ਦੂਜਾ ਦੌਰਾ ਹੈ; ਉਹ ਪਹਿਲਾਂ 2018 ਵਿੱਚ ਜੀ20 ਸੰਮੇਲਨ ਲਈ ਉਥੇ ਪਹੁੰਚੇ ਸਨ।
Share this content:



Post Comment