ਦੁਬਈ ਇੰਟਰਨੈਸ਼ਨਲ ਏਅਰਪੋਰਟ ‘ਤੇ ਈਰਾਨੀ ਡਰੋਨ ਹਮਲਾ; ਸਾਰੀਆਂ ਉਡਾਣਾਂ ਰੱਦ
ਦੁਬਈ/ਨਵੀਂ ਦਿੱਲੀ, 7 ਮਾਰਚ – ਮਿਡਲ ਈਸਟ ਦੀ ਜੰਗ ਵਿੱਚ ਈਰਾਨ ਪਲਟਵਾਰ ਕਰ ਰਿਹਾ ਹੈ ਅਤੇ ਖਾੜੀ ਖੇਤਰਾਂ ਵਿੱਚ ਵਧਦੇ ਤਣਾਅ ਦੇ ਵਿਚਕਾਰ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸੇ ਦੌਰਾਨ ਈਰਾਨ ਤੋਂ ਦਾਗੀ ਗਈ ਮਿਜ਼ਾਈਲ ਦਾ ਮਲਬਾ ਦੁਬਈ ਇੰਟਰਨੈਸ਼ਨਲ ਏਅਰਪੋਰਟ ਦੇ ਕੰਪਲੈਕਸ ਵਿੱਚ ਡਿੱਗਣ ਤੋਂ ਬਾਅਦ ਦੁਨੀਆ ਦੇ ਸਭ ਤੋਂ ਰੁਝੇਵਿਆਂ ਵਾਲੇ ਇਸ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਰੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਈਰਾਨ ਦੀ ਮਿਜ਼ਾਈਲ ਨੂੰ ਹਵਾ ਵਿੱਚ ਹੀ ਇੰਟਰਸੈਪਟ (ਨਸ਼ਟ) ਕਰ ਦਿੱਤਾ ਗਿਆ ਸੀ, ਪਰ ਉਸ ਦਾ ਮਲਬਾ ਏਅਰਪੋਰਟ ਦੇ ਅੰਦਰ ਜਾ ਡਿੱਗਿਆ।
UAE ‘ਤੇ ਨਵਾਂ ਹਮਲਾ
ਈਰਾਨ ਨੇ ਇਜ਼ਰਾਈਲ ਦੇ ਨਾਲ-ਨਾਲ ਕਈ ਹੋਰ ਦੇਸ਼ਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਜਾਣਕਾਰੀ ਅਨੁਸਾਰ ਈਰਾਨ ਨੇ UAE ‘ਤੇ ਨਵਾਂ ਹਮਲਾ ਕੀਤਾ ਹੈ। ਦੁਬਈ ਅਤੇ ਅਬੂ ਧਾਬੀ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ, ਨਾਲ ਹੀ ਦੁਬਈ ਦੇ ਏਅਰਪੋਰਟ ‘ਤੇ ਡਰੋਨ ਹਮਲਾ ਹੋਇਆ ਹੈ ਅਤੇ ਸਵੇਰੇ ਮਿਜ਼ਾਈਲ ਦਾ ਮਲਬਾ ਵੀ ਡਿੱਗਿਆ ਹੈ। ਇਸ ਤੋਂ ਪਹਿਲਾਂ ਦੁਬਈ ਅਤੇ ਕਤਰ ਦੇ ਲੋਕਾਂ ਦੇ ਫ਼ੋਨਾਂ ਵਿੱਚ ਮਿਜ਼ਾਈਲ ਅਲਰਟ ਦਾ ਨੋਟੀਫਿਕੇਸ਼ਨ ਵੀ ਆਇਆ ਸੀ, ਜਿਸ ਤੋਂ ਬਾਅਦ ਦੁਬਈ ਦਾ ਏਅਰਸਪੇਸ (ਹਵਾਈ ਖੇਤਰ) ਬੰਦ ਕਰ ਦਿੱਤਾ ਗਿਆ ਸੀ।
ਦੁਬਈ ਇੰਟਰਨੈਸ਼ਨਲ ਏਅਰਪੋਰਟ ਬੰਦ: ਅਸਥਾਈ ਤੌਰ ‘ਤੇ ਮੁਅੱਤਲ
ਇਹ ਵਿਘਨ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਈਰਾਨ ‘ਤੇ ਕੀਤੇ ਗਏ ਸਾਂਝੇ ਫੌਜੀ ਹਮਲਿਆਂ ਅਤੇ ਉਸ ਤੋਂ ਬਾਅਦ ਦੀ ਜਵਾਬੀ ਕਾਰਵਾਈ ਕਾਰਨ ਪੈਦਾ ਹੋਇਆ ਹੈ, ਜਿਸ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਵਿਆਪਕ ਹਵਾਈ ਖੇਤਰ ਪਾਬੰਦੀਆਂ ਲਗਾਈਆਂ ਗਈਆਂ ਹਨ। ਏਮੀਰੇਟਸ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਦੁਬਈ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਅਗਲੇ ਹੁਕਮਾਂ ਤੱਕ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ।
Share this content:


Post Comment