Loading Now

ਦੁਨੀਆ ਭਰ ‘ਚ ਯੂਟਿਊਬ ਸਰਵਿਸ ਡਾਊਨ ਹੋਣ ਕਾਰਨ ਯੂਜ਼ਰ ਹੋਏ ਪਰੇਸ਼ਾਨ

ਦੁਨੀਆ ਭਰ ‘ਚ ਯੂਟਿਊਬ ਸਰਵਿਸ ਡਾਊਨ ਹੋਣ ਕਾਰਨ ਯੂਜ਼ਰ ਹੋਏ ਪਰੇਸ਼ਾਨ

ਨਵੀਂ ਦਿੱਲੀ, 18 ਫਰਵਰੀ – ਗੂਗਲ ਦਾ ਪ੍ਰਸਿੱਧ ਵੀਡੀਓ ਪਲੇਟਫਾਰਮ ਯੂਟਿਊਬ, ਬੁੱਧਵਾਰ (18 ਫਰਵਰੀ) ਸਵੇਰੇ ਲਗਭਗ ਇੱਕ ਘੰਟੇ ਤੱਕ ਬੰਦ ਰਹਿਣ ਤੋਂ ਬਾਅਦ ਬਹਾਲ ਕਰ ਦਿੱਤਾ ਗਿਆ ਹੈ। ਬੁੱਧਵਾਰ ਸਵੇਰੇ ਅਚਾਨਕ ਬੰਦ ਹੋਣ ਕਾਰਨ ਲੱਖਾਂ ਯੂਜਰਸ ਨੂੰ ਵੀਡੀਓ ਦੇਖਣ ਵਿੱਚ ਮੁਸ਼ਕਲ ਆਈ। ਯੂਟਿਊਬ ਦੇ ਬੰਦ ਹੁੰਦੇ ਹੀ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਿਵੇਂ ਹੀ ਕੰਪਨੀ ਨੂੰ ਸਥਿਤੀ ਦਾ ਪਤਾ ਲੱਗਾ, ਉਸ ਨੇ ਤੁਰੰਤ ਇਸ ਮੁੱਦੇ ਨੂੰ ਹੱਲ ਕਰ ਦਿੱਤਾ ਅਤੇ ਯੂਟਿਊਬ ਸੇਵਾ ਨੂੰ ਬਹਾਲ ਕਰ ਦਿੱਤਾ। ਯੂਟਿਊਬ ਟੀਮ ਨੇ X ‘ਤੇ ਪੋਸਟ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਜੇ ਤੁਹਾਨੂੰ ਵਰਤਮਾਨ ਵਿੱਚ ਯੂਟਿਊਬ ਤੱਕ ਪਹੁੰਚ ਕਰਨ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਤੁਸੀਂ ਇਕੱਲੇ ਨਹੀਂ ਹੋ। ਸਾਡੀ ਟੀਮ ਇਸ ‘ਤੇ ਕੰਮ ਕਰ ਰਹੀ ਹੈ ਅਤੇ ਅਪਡੇਟਸ ਨਾਲ ਤੁਹਾਨੂੰ ਫਾਲੋ-ਅੱਪ ਦੇਵੇਗੀ।

ਯੂਜਰਸ ਨੇ ਰਿਪੋਰਟ ਕੀਤੀ ਕਿ ਸਾਈਟ ਡਾਊਨ ਹੋਣ ਕਾਰਨ ਹੋਮਪੇਜ ‘ਤੇ Error Message ਆ ਰਿਹਾ ਸੀ, ਜਿਸ ਕਾਰਨ ਵੀਡੀਓ ਵੇਖਣ ਵਿਚ ਪ੍ਰੇਸ਼ਾਨੀ ਹੋ ਰਹੀ ਸੀ। ਐਪ ਅਤੇ ਵੈੱਬਸਾਈਟ ਦੋਵਾਂ ਵਿਚ ਮੁਸ਼ਕਲ ਸੀ। ਸਰਵਿਸ ਠੱਪ ਪੈਣ ਕਰਕੇ ਲੋਕਾਂ ਵੱਲੋਂ ਮਾਈਕ੍ਰੋ ਬਲਾਗਿੰਗ ਪਲੇਟਫਾਰਮ X ‘ਤੇ #YouTubeDown ਵੀ ਟ੍ਰੈਂਡ ਹੋਣ ਲੱਗਾ ਹੈ। ਯੂਟਿਊਬ ਓਪਨ ਕਰਨ ‘ਤੇ ਲੋਕਾਂ ਨੂੰ Something Went wrong ਦਾ ਮੈਸੇਜ ਨਜਰ ਆ ਰਿਹਾ ਸੀ ਪਰ ਹੁਣ ਯੂਟਿਊਬ ਪਹਿਲਾਂ ਵਾਂਗ ਕੰਮ ਕਰਨ ਲੱਗਾ ਹੈ।

ਅਮਰੀਕਾ ਵਿੱਚ, 283,490 ਲੋਕਾਂ ਨੇ ਡਾਊਨ ਡਿਟੈਕਟਰ ਨੂੰ ਸ਼ਿਕਾਇਤਾਂ ਦਰਜ ਕਰਵਾਈਆਂ, ਜਦੋਂ ਕਿ ਭਾਰਤ ਵਿੱਚ 18,000 ਤੋਂ ਵੱਧ ਲੋਕਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ। ਯੂਟਿਊਬ ਸੇਵਾ ਬੰਦ ਹੋਣਾ ਸਿਰਫ਼ ਇੱਕ ਦੇਸ਼ ਤੱਕ ਸੀਮਤ ਨਹੀਂ ਸੀ, ਸਗੋਂ ਵੱਡੇ ਪੈਮਾਨੇ ‘ਤੇ ਸੀ, ਜਿਸ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ। ਭਾਰਤ ਵਿੱਚ, 74 ਪ੍ਰਤੀਸ਼ਤ ਯੂਜਰਸ ਨੂੰ ਯੂਟਿਊਬ ਐਪ ਦੀ ਵਰਤੋਂ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, 16 ਪ੍ਰਤੀਸ਼ਤ ਨੂੰ ਵੀਡੀਓ ਸਟ੍ਰੀਮਿੰਗ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ 10 ਪ੍ਰਤੀਸ਼ਤ ਨੂੰ ਯੂਟਿਊਬ ਸਾਈਟ ਖੋਲ੍ਹਣ ਵਿੱਚ ਮੁਸ਼ਕਲ ਆਈ।

Share this content:

Post Comment