Loading Now

ਦੀਨਾਨਗਰ ਗੈਸ ਸਰਵਿਸ ਵਿੱਚ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤੀ ਚੈਕਿੰਗ

ਦੀਨਾਨਗਰ ਗੈਸ ਸਰਵਿਸ ਵਿੱਚ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤੀ ਚੈਕਿੰਗ

ਪਠਾਨਕੋਟ,19 ਮਾਰਚ – ਪਠਾਨਕੋਟ ਵਿਚ ਰਸੋਈ ਗੈਸ ਦੀ ਘਾਟ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਗੈਸ ਏਜੰਸੀਆਂ ਦੇ ਬਾਹਰ ਸਵੇਰ ਤੋਂ ਹੀ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ਹਨ। ਵਾਰ-ਵਾਰ ਸ਼ਿਕਾਇਤਾਂ ਤੋਂ ਬਾਅਦ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੀਰਵਾਰ ਸਵੇਰੇ ਤੰਗੋਸ਼ਾਹ ਕਸਬੇ ਵਿੱਚ ਗੈਸ ਏਜੰਸੀ ‘ਤੇ ਪਹੁੰਚ ਗਏ। ਇਸ ਦੌਰਾਨ ਲੋਕਾਂ ਨੂੰ ਹੋਰਹੀ ਪ੍ਰੇਸ਼ਾਨੀ ਨੂੰ ਵੇਖਦੇ ਹੋਏ ਮੰਤਰੀ ਕਟਾਰੂਚੱਕ ਨੇ ਪਹਿਲਾਂ ਗੈਸ ਏਜੰਸੀ ਦੇ ਕਰਮਚਾਰੀਆਂ ਨੂੰ ਜਾੜ ਪਾਈ ਤੇ ਫਿਰ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ (ਡੀਐਫਐਸਸੀ) ਨੂੰ ਬੁਲਾਇਆ ਅਤੇ ਸਬੰਧਤ ਏਜੰਸੀ ਮਾਲਕਾਂ ਵਿਰੁੱਧ ਕਾਰਵਾਈ ਦੇ ਨਿਰਦੇਸ਼ ਦਿੱਤੇ।

ਇਸ ਦੌਰਾਨ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ (ਡੀਐਫਐਸਸੀ) ਰਾਜ ਰਿਸ਼ੀ ਮਹਿਰਾ ਨੇ ਕੈਬਨਿਟ ਮੰਤਰੀ ਨੂੰ ਭਰੋਸਾ ਦਿੱਤਾ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਗੈਸ ਏਜੰਸੀ ਮਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੀਰਵਾਰ ਸਵੇਰੇ ਲਗਭਗ 9 ਵਜੇ ਤਾਰਾਗੜ੍ਹ ਤੰਗੋਸ਼ਾਹ ਵਿੱਚ ਦੀਨਾਨਗਰ ਗੈਸ ਸਰਵਿਸ ਗੈਸ ਏਜੰਸੀ ਪਹੁੰਚੇ। ਉਨ੍ਹਾਂ ਨੇ ਲੋਕਾਂ ਦੀ ਇੱਕ ਲੰਬੀ ਲਾਈਨ ਦੇਖੀ, ਜਿਸ ਵਿੱਚ ਲਗਭਗ 300-400 ਲੋਕ ਲਾਈਨ ਵਿੱਚ ਖੜ੍ਹੇ ਸਨ। ਮੰਤਰੀ ਲਾਲ ਚੰਦ ਕਟਾਰੂਚੱਕ ਨੇ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ।

ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਕੁਝ ਸਵੇਰੇ 4 ਵਜੇ ਤੋਂ ਅਤੇ ਕੁਝ ਸਵੇਰੇ 5 ਵਜੇ ਤੋਂ ਲਾਈਨਾਂ ਵਿੱਚ ਖੜ੍ਹੇ ਸਨ। ਕੁਝ ਤਿੰਨ ਦਿਨਾਂ ਤੋਂ ਲਾਈਨਾਂ ਵਿੱਚ ਖੜ੍ਹੇ ਸਨ ਫਿਰ ਵੀ ਉਨ੍ਹਾਂ ਨੂੰ ਸਿਲੰਡਰ ਨਹੀਂ ਮਿਲ ਰਹੇ ਸਨ। ਕੈਬਨਿਟ ਮੰਤਰੀ ਗੁੱਸੇ ਵਿੱਚ ਆ ਗਏ ਅਤੇ ਅਧਿਕਾਰੀਆਂ ਨੂੰ ਏਜੰਸੀ ਵਿਰੁੱਧ ਕਾਰਵਾਈ ਕਰਨ ਦਾ ਆਦੇਸ਼ ਦਿੱਤਾ।

Share this content:

Post Comment