Loading Now

ਦਿੱਲੀ ਕਨਵੈਨਸ਼ਨ ਦਾ ਸੁਨੇਹਾ : ਮਨਰੇਗਾ ਬਹਾਲ ਕਰਵਾਉਣ ਲਈ ਕੋਈ ਕਸਰ ਨਾ ਛੱਡੋ

ਦਿੱਲੀ ਕਨਵੈਨਸ਼ਨ ਦਾ ਸੁਨੇਹਾ : ਮਨਰੇਗਾ ਬਹਾਲ ਕਰਵਾਉਣ ਲਈ ਕੋਈ ਕਸਰ ਨਾ ਛੱਡੋ

ਨਵੀਂ ਦਿੱਲੀ, 20 ਮਾਰਚ – ‘ਵਿਕਸਤ ਭਾਰਤ ਗਰੰਟੀ ਫਾਰ ਰੁਜ਼ਗਾਰ ਐਂਡ ਅਜੀਵਕਾ ਮਿਸ਼ਨ (ਗ੍ਰਾਮੀਣ) ਨੂੰ ਵਾਪਸ ਕਰਵਾਉਣ ਤੇ ਮਨਰੇਗਾ ਨੂੰ ਬਹਾਲ ਕਰਵਾਉਣ ਲਈ ਕੀਤਾ ਜਾ ਰਿਹਾ ਸੰਘਰਸ਼ ਸਿਰਫ ਰੁਜ਼ਗਾਰ ਲਈ ਹੀ ਨਹੀਂ, ਸਗੋਂ ਇਹ ਸਨਮਾਨ ਨਿਆਂ ਤੇ ਨਵੇਂ ਭਾਰਤ ਦੀ ਸਿਰਜਣਾ ਵਾਸਤੇ ਹੈ |’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ ਨੇ ਕੀਤਾ। ਉਹ ਇੱਥੇ ਸਥਿਤ ਕੰਸਟੀਚਿਊਸ਼ਨਲ ਕਲੱਬ ਆਫ ਇੰਡੀਆ ਵਿਖੇ ਖੇਤੀ ਤੇ ਪੇਂਡੂ ਮਜ਼ਦੂਰ ਜਥੇਬੰਦੀਆਂ ਵੱਲੋਂ ਸੰਗਠਿਤ ਸਾਂਝੇ ਮੰਚ ‘ਨਰੇਗਾ ਸੰਘਰਸ਼ ਮੋਰਚਾ’ ਵੱਲੋਂ ਕਰਵਾਈ ਗਈ ਕੌਮੀ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ ਸਨ¢ ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਹਰੇ ‘ਸਬ ਕਾ ਸਾਥ ਸਭ ਕਾ ਵਿਕਾਸ’ ਦੇ ਹਵਾਲੇ ਨਾਲ ਕਿਹਾ ਕਿ ਇਹ ਝੂਠ ਦੀ ਨੰਗੀ-ਚਿੱਟੀ ਮਿਸਾਲ ਹੈ, ਜੋ ਮੋਦੀ ਨੂੰ ਝੂਠਾ ਸਿੱਧ ਕਰਦੀ ਹੈ।

ਰਾਜਾ ਨੇ ਸਵਾਲ ਕੀਤਾ ਕਿ ਮੋਦੀ ਖੇਤ ਮਜ਼ਦੂਰਾਂ ਦਾ ਸਾਥ ਦੇ ਰਿਹੈ? ਕੀ ਉਹ ਪੇਂਡੂ ਮਜ਼ਦੂਰਾਂ ਦਾ ਸਾਥੀ ਹੈ? ਕਮਿਊਨਿਸਟ ਆਗੂ ਨੇ ਕਿਹਾ ਕਿ ਇਹ ਅਤੇ ਇਹੋ ਜਿਹੇ ਹੋਰ ਸਵਾਲਾਂ ਦਾ ਜਵਾਬ ਨਾਂਹ ਵਿੱਚ ਹੈ | ਮੋਦੀ ਸਿਰਫ ਕਾਰਪੋਰੇਟਾਂ ਦਾ ਮਿੱਤਰ ਹੈ¢ ਉਹਨਾ ਕਿਹਾ ਕਿ ਅਸੀਂ ਖੱਬੇ ਪੱਖੀ ਤੇ ਹੋਰ ਜਮਹੂਰੀਅਤ ਪਸੰਦ ਸਿਆਸੀ ਪਾਰਟੀਆਂ ਨਾਲ ਮਿਲ ਕੇ ਗਰੀਬਾਂ ਦੇ ਹੱਕਾਂ ਲਈ ਮੋਦੀ ਦੀਆਂ ਲੋਕ ਵਿਰੋਧੀ ਤੇ ਗਰੀਬ ਵਿਰੋਧੀ ਨੀਤੀਆਂ ਵਿਰੁੱਧ ਸੰਘਰਸ਼ ਤੇਜ਼ ਕਰਾਂਗੇ | ਡੀ ਰਾਜਾ ਨੇ ਕਿਹਾ ਕਿ ਜਿਸ ਸਮੇਂ ਅਜਿਹਾ ਕੋਈ ਕਾਨੂੰਨ ਨਹੀਂ ਸੀ ਕਿ ਲੋੜਵੰਦਾਂ ਵੱਲੋਂ ਕੰਮ ਮੰਗਣ ‘ਤੇ ਉਹਨਾਂ ਨੂੰ ਕੰਮ ਦਿੱਤਾ ਜਾਣਾ ਲਾਜ਼ਮੀ ਹੋਵੇ, ਤਦ ਮਨਰੇਗਾ ਕਾਨੂੰਨ ਬਣਾਇਆ ਗਿਆ ਸੀ¢ ਇਹ ਕਾਨੂੰਨ ਬਣਾਉਣ ਵੇਲੇ ਸੀ ਪੀ ਆਈ ਨਾਲ ਸੀ ਪੀ ਆਈ (ਐੱਮ) ਦੇ ਵੇਲੇ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਅਤੇ ਕਾਂਗਰਸੀ ਆਗੂ ਜੈਰਾਮ ਰਮੇਸ਼ ਦੇ ਸਹਿਯੋਗ ਦਾ ਡੀ ਰਾਜਾ ਨੇ ਵਿਸ਼ੇਸ਼ ਤÏਰ ‘ਤੇ ਜ਼ਿਕਰ ਕੀਤਾ¢ ਇਸ ਸੰਬੰਧ ਵਿੱਚ ਵਿਸ਼ਵਨਾਥ ਪ੍ਰਤਾਪ ਸਿੰਘ ਨੂੰ ਵੀ ਯਾਦ ਕੀਤਾ¢ ਉਹਨਾ ਕਿਹਾ ਕਿ ਮੋਦੀ ਸਰਕਾਰ ਆਉਣ ‘ਤੇ ਇਸ ਗਰੀਬ ਪੱਖੀ ਕਾਨੂੰਨ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਹੁਣ ਇਸ ਕਾਨੂੰਨ ਦਾ ਨਾਂਅ ਬਦਲਣ ਦੇ ਬਹਾਨੇ ਗਰੀਬਾਂ ਦਾ ਹੱਕ ਖੋਹਿਆ ਜਾ ਰਿਹਾ ਹੈ। ਉਹਨਾ ਕਿਹਾ ਕਿ ਕੰਮ ਮੰਗਣਾ ਕੋਈ ਭੀਖ ਨਹੀਂ, ਸਗੋਂ ਇਹ ਮੁਢਲਾ ਅਧਿਕਾਰ ਹੈ¢ ਉਹਨਾ ਕਿਹਾ ਕਿ ਮਨਰੇਗਾ ਬਹਾਲ ਕਰਨ ਅਤੇ ਮੋਦੀ ਸਰਕਾਰ ਦੀਆਂ ਹੋਰ ਲੋਕ ਵਿਰੋਧੀ ਕਾਰਵਾਈਆਂ ਵਿਰੁੱਧ ਸੰਘਰਸ਼ ਕਰਦਿਆਂ ਉਹਨਾਂ ਸਮਿਆਂ ਨੂੰ ਸਨਮੁੱਖ ਰੱਖਣਾ ਹੋਵੇਗਾ, ਜਦੋਂ ਸ਼ਹੀਦ ਏ ਆਜ਼ਮ ਭਗਤ ਸਿੰਘ ਤੇ ਉਸ ਦੇ ਸਾਥੀ ਬਸਤੀਵਾਦ ਵਿਰੁੱਧ ਲੜੇ ਸਨ¢ ਭਗਤ ਸਿੰਘ ਵੱਲੋਂ ਕਿਤਾਬ ਦਾ ਮੋੜਿਆ ਹੋਇਆ ਵਰਕਾ ਖੋਲ੍ਹ ਕੇ ਅੱਗੋਂ ਪੜ੍ਹਨ ਦੀ ਲੋੜ ਹੈ।

ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਵੀ. ਵੈਂਕਟ ਅਤੇ ਕਿਸਾਨ-ਮਜ਼ਦੂਰ ਸੰਗਠਨ ਉੱਤਰ ਪ੍ਰਦੇਸ਼ ਦੀ ਆਗੂ ਸੁਰਬਾਲਾ ਦੀ ਪ੍ਰਧਾਨਗੀ ਹੇਠ ਹੋਈ ਕੌਮੀ ਕਨਵੈਨਸ਼ਨ ਦੇ ਸ਼ੁਰੂ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਸਕੱਤਰ ਵੀ ਐੱਸ ਨਿਰਮਲ ਨੇ ਕਨਵੈਨਸ਼ਨ ਦੀ ਲੋੜ ਅਤੇ ਉਦੇਸ਼ਾਂ ਬਾਰੇ ਚਾਨਣਾ ਪਾਇਆ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਰਾਜਾ ਰਾਮ ਸਿੰਘ ਨੇ ਕਿਹਾ ਕਿ ਨਰੇਗਾ ਸੰਘਰਸ਼ ਮੋਰਚਾ ਨੂੰ ਸਥਾਪਤ ਕਰਨ ਵਾਲਿਆਂ ਨੂੰ ਮੈਂ ਸਲਾਮ ਕਰਦਾ ਹਾਂ¢ ਉਹਨਾ ਮਨਰੇਗਾ ਕਾਨੂੰਨ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਰਾਹੀਂ ਮਜ਼ਦੂਰਾਂ ਨੂੰ ਕੰਮ ਦੀ ਗਰੰਟੀ ਦਿੱਤੀ ਗਈ ਸੀ¢ ਕੰਮ ਨਾ ਦੇ ਸਕਣ ਦੀ ਹਾਲਤ ਵਿੱਚ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਤਰ੍ਹਾਂ ਆਸ ਬੱਝੀ ਸੀ ਕਿ ‘ਬੰਧੂਆ ਮਜ਼ਦੂਰ’ ਬਣਨ ਦੇ ਅਮਲ ‘ਤੇ ਵੀ ਰੋਕ ਲੱਗੇਗੀ। ਮੋਦੀ ਸਰਕਾਰ ਨੇ ਮਜ਼ਦੂਰ ਵਰਗ ਦੇ ਸੁਪਨੇ ਤੋੜੇ ਹਨ।

ਭਾਰਤੀ ਆਦਿਵਾਸੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਾਜ ਕੁਮਾਰ ਰਾਓ ਨੇ ਕਿਹਾ ਕਿ ਮਨਰੇਗਾ ਮਜ਼ਦੂਰਾਂ ਦਾ ਸਹਾਰਾ ਬਣ ਕੇ ਆਇਆ ਸੀ। ਮੌਜੂਦਾ ਕੇਂਦਰ ਸਰਕਾਰ ਇਸ ਸਹਾਰੇ ਨੂੰ ਢਹਿ-ਢੇਰੀ ਕਰਨ ਵਿੱਚ ਸਫਲ ਹੋ ਰਹੀ ਹੈ¢ ਰਾਓ ਨੇ ਕਿਹਾ ਕਿ ਇਸ ਗੱਲ ਦਾ ਮਲਾਲ ਹੈ ਕਿ ਅਜੇ ਤੱਕ ਵਿਆਪਕ ਅੰਦੋਲਨ ਨਹੀਂ ਹੋ ਸਕਿਆ। ਸੰਘਰਸ਼ ਨੂੰ ਅਸਰਦਾਰ ਬਣਾਉਣ ਲਈ ਉਹਨਾ ਸੁਝਾਅ ਦਿੱਤਾ ਕਿ ਸਮਾਜਿਕ ਸੰਗਠਨ ਦੇ ਝੰਡੇ ਹੇਠ ਸਿਆਸੀ ਪਾਰਟੀਆਂ ਤੇ ਹੋਰ ਲੋਕ ਅੱਗੇ ਆਉਣ | ਰਾਜਸਥਾਨ ਤੋਂ ਸੀ ਪੀ ਆਈ (ਐੱਮ) ਦੇ ਮੈਂਬਰ ਪਾਰਲੀਮੈਂਟ ਅਮਰਾ ਰਾਮ ਨੇ ਕਿਹਾ ਕਿ ਅਸਲ ਵਿੱਚ ਭਾਜਪਾ ਸਰਕਾਰ ਮਨਰੇਗਾ ਮਜ਼ਦੂਰਾਂ ਨਾਲ ਹੀ ਧਰੋਹ ਨਹੀਂ ਕਮਾ ਰਹੀ, ਸਗੋਂ ਇਹ ਸਮੁੱਚੇ ਮਜ਼ਦੂਰ ਵਰਗ ਦੇ ਹੀ ਖਿਲਾਫ ਹੈ। ਕਾਂਗਰਸ ਐੱਮ ਪੀ ਜੋਤੀਮਨੀ ਨੇ ਕਿਹਾ ਕਿ ਮਨਰੇਗਾ ਨੂੰ ਖਤਮ ਕਰਨ ਅਤੇ ਵੀ ਬੀ ਜੀ ਰਾਮ ਜੀ (ਗ੍ਰਾਮੀਣ) ਨੂੰ ਐਕਟ ਬਣਾਉਣ ਵੇਲੇ ਸਰਕਾਰ ਨੇ ਏਨਾ ਓਹਲਾ ਰੱਖਿਆ ਕਿ ਬਹੁਤਿਆਂ ਨੂੰ ਉਸ ਵੇਲੇ ਪਤਾ ਹੀ ਨਾ ਲੱਗਿਆ ਕਿ ਇਹ ਕਿੰਨਾ ਖਤਰਨਾਕ ਕਾਰਾ ਕੀਤਾ ਜਾ ਰਿਹਾ ਹੈ। ਡੀ ਐੱਮ ਕੇ ਦੇ ਤਾਮਿਲਨਾਡੂ ਤੋਂ ਮੈਂਬਰ ਪਾਰਲੀਮੈਂਟ ਅਰਨ ਨਹਿਰੂ ਨੇ ਸੰਖੇਪ ਤਕਰੀਰ ਵਿੱਚ ਕਿਹਾ ਕਿ ਨਰੇਗਾ ਸਨਮਾਨ ਦਾ ਮਸਲਾ ਹੈ |

Share this content:

Post Comment