ਦਿਹਾੜੀਦਾਰ ਮਜ਼ਦੂਰ ਦੇ ਪੁੱਤ ਨੇ KBC ’ਚ ਜਿੱਤੇ 1 ਕਰੋੜ ਰੁਪਏ
UPSC ਦੀ ਤਿਆਰੀ ਕਰ ਰਹੇ ਹਨ ਭੂਸ਼ਣ ਠਾਕਰੇ
ਭੂਸ਼ਣ ਠਾਕਰੇ ਦੇਸ਼ ਦੀਆਂ ਔਖੀਆਂ ਪ੍ਰੀਖਿਆਵਾਂ ਵਿੱਚੋਂ ਇੱਕ ਯੂ.ਪੀ.ਐੱਸ.ਸੀ. (UPSC) ਦੀ ਤਿਆਰੀ ਕਰ ਰਹੇ ਹਨ ਅਤੇ ਉਹ ਇਸ ਨੂੰ ਕ੍ਰੈਕ ਕਰਕੇ IAS ਬਣਨਾ ਚਾਹੁੰਦੇ ਹਨ।
ਭੂਸ਼ਣ ਕੁਮਾਰ ਨੇ ਆਪਣੇ ਸੰਘਰਸ਼ਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਇੱਕ ਦਿਹਾੜੀਦਾਰ ਮਜ਼ਦੂਰ ਹਨ ਅਤੇ ਉਨ੍ਹਾਂ ਦੀ ਮਾਤਾ ਜੀ ਅਕਸਰ ਹੀ ਬੀਮਾਰ ਰਹਿੰਦੀ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਆਰਥਿਕ ਤੰਗੀ ਦੇ ਬਾਵਜੂਦ ਵੀ ਉਨ੍ਹਾਂ ਨੂੰ ਮਜ਼ਦੂਰੀ ਨਾ ਕਰਨ ਲਈ ਕਿਹਾ ਅਤੇ ਪੂਰੀ ਤਰ੍ਹਾਂ ਪੜ੍ਹਾਈ ’ਤੇ ਧਿਆਨ ਕੇਂਦਰਿਤ ਰੱਖਣ ਲਈ ਕਿਹਾ।
ਪੜ੍ਹਾਈ ਲਈ ਡੇਢ ਸਾਲ ਤੋਂ ਨਹੀਂ ਗਏ ਘਰ, 24 ਰੁਪਏ ਲੈ ਕੇ ਛੱਡਿਆ ਸੀ ਘਰ
ਭੂਸ਼ਣ ਕੁਮਾਰ ਨੇ ਕਿਹਾ ਕਿ ਉਹ ਡੇਢ ਸਾਲ ਤੋਂ ਆਪਣੇ ਘਰ ਨਹੀਂ ਗਏ ਹਨ ਅਤੇ ਯੂ.ਪੀ.ਐੱਸ.ਸੀ. ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ। ਪੜ੍ਹਾਈ ਲਈ ਘਰ ਛੱਡਣ ਵੇਲੇ ਉਨ੍ਹਾਂ ਕੋਲ ਸਿਰਫ਼ 24 ਰੁਪਏ ਸਨ ਪਰ ਹੁਣ ਕਿਸਮਤ ਅਜਿਹੀ ਪਲਟੀ ਕਿ ਉਹ ਸਿੱਧੇ ਕਰੋੜਪਤੀ ਬਣ ਗਏ ਹਨ।
ਕੌਣ ਹਨ ਭੂਸ਼ਣ ਠਾਕਰੇ
ਭੂਸ਼ਣ ਕੁਮਾਰ ਮਹਾਰਾਸ਼ਟਰ ਦੇ ਜਲਗਾਉਂ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਬਲਵਾੜੀ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਹੀ ਦਿਹਾੜੀ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ। ਮਾਂ ਦੀ ਬੀਮਾਰੀ ਲਈ ਕਈ ਸਰਜਰੀਆਂ ਹੋ ਚੁੱਕੀਆਂ ਹਨ, ਜਿਸ ਕਾਰਨ ਆਰਥਿਕ ਤੰਗੀ ਦਾ ਸਾਹਮਣਾ ਵੀ ਕਰਨਾ ਪਿਆ ਹੈ ਪਰ ਹੁਣ ਉਨ੍ਹਾਂ ਦੀ ਮਿਹਨਤ ਅਤੇ ਜਜ਼ਬਾ ਰੰਗ ਲਿਆਇਆ ਹੈ ਅਤੇ ਉਹ 1 ਕਰੋੜ ਰੁਪਏ ਜਿੱਤਣ ਮਗਰੋਂ 7 ਕਰੋੜ ਰੁਪਏ ਦੇ ਸਵਾਲ ਦਾ ਜਵਾਬ ਦੇਣ ਵਾਲੇ ਹਨ।
Share this content:



Post Comment