ਦਿਹਾਤੀ ਯੂਥ ਵਿੰਗ ਦੇ ਨਵ ਨਿਯੁਕਤ ਪ੍ਰਧਾਨ ਜਸਵੀਰ ਸਿੰਘ ਸੰਘਾ ਨੂੰ lਕੀਤਾ ਸਨਮਾਨਿਤ

ਮੋਗਾ, 30 ਮਾਰਚ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਇੰਚਾਰਜ ਮੋਗਾ ਸੰਜੀਤ ਸਿੰਘ ਸੰਨੀ ਗਿੱਲ ਦੀ ਅਗਵਾਈ ਵਿੱਚ ਯੂਥ ਵਿੰਗ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਜਸਵੀਰ ਸਿੰਘ ਸੰਘਾ ਡਰੋਲੀ ਭਾਈ ਨੂੰ ਹਲਕਾ ਮੋਗਾ ਦੇ ਦਿਹਾਤੀ ਯੂਥ ਵਿੰਗ ਦੇ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਜਿੱਥੇ ਹਲਕਾ ਮੋਗਾ ਵਿੱਚ ਯੂਥ ਵਰਕਰਾਂ ਵਿੱਚ ਖੁਸੀ ਦੀ ਲਹਿਰ ਹੈ ਉਥੇ ਉਹ ਅੱਜ ਆਸ਼ੀਰਵਾਦ ਲੈਣ ਹਿਤ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਦੇ ਦਫ਼ਤਰ ਸੰਨੀ ਟਾਵਰ ਪੁੱਜੇ ਜਿੱਥੇ ਸੰਜੀਤ ਸਿੰਘ ਸੰਨੀ ਗਿੱਲ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਨਵ ਨਿਯੁਕਤ ਪ੍ਰਧਾਨ ਜਸਵੀਰ ਸਿੰਘ ਸੰਘਾ ਨੇ ਸੰਜੀਤ ਸਿੰਘ ਸੰਨੀ ਗਿੱਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਜ਼ੁੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਹਲਕਾ ਮੋਗਾ ਦਿਹਾਤੀ ਵਿੱਚ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਕੇ ਪਾਰਟੀ ਦੀ ਮਜ਼ਬੂਤੀ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਇਸ ਮੌਕੇ ਤੇ ਸੰਜੀਤ ਸਿੰਘ ਸੰਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਸਵੀਰ ਸਿੰਘ ਸੰਘਾ ਇੱਕ ਮੇਹਨਤੀ ਨੌਜਵਾਨ ਹਨ ਅਤੇ ਉਨ੍ਹਾਂ ਦੀ ਨਿਯੁਕਤੀ ਨਾਲ ਪਾਰਟੀ ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਕਿਹਾ ਕਿ ਹਲਕਾ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਸਾਲ 2027 ਦੀਆਂ ਚੋਣਾਂ ਵਿੱਚ ਹਲਕਾ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਜਿੱਤ ਪ੍ਰਾਪਤ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਪ੍ਰੀਤ ਸਿੰਘ ਭਾਈ ਸਾਬ, ਗੁਰਨਾਹਰ ਸਿੰਘ ਨੈਸਲੇ, ਗੁਰਮੁੱਖ ਸਿੰਘ ਸੰਘਾ, ਜਗਜੀਤ ਸਿੰਘ ਨੈਸਲੇ, ਜਗਦੀਸ਼ ਸਿੰਘ ਗਿੱਲ, ਯੁਵਰਾਜ ਸੰਘਾ, ਜਸਪਿੰਦਰ ਸੰਘਾ,ਜੱਸਾ ਸੰਘਾ, ਪਿ੍ਰਤਪਾਲ ਸਿੰਘ ਨੈਸਲੇ, ਦਿਲਬਾਗ ਸੰਘਾ, ਮਨਜਿੰਦਰ ਸੰਘਾ, ਲਵਲੀ ਦੁੱਨੇਕੇ ਆਦਿ ਹਾਜ਼ਰ ਸਨ।
Share this content:



Post Comment