Loading Now

ਦਿਲ ਦਾ ਦੌਰਾ ਪੈਣ ਕਾਰਨ ਇਸ ਪੰਜਾਬੀ ਐਕਟਰ ਦੀ ਹੋਈ ਮੌਤ

ਦਿਲ ਦਾ ਦੌਰਾ ਪੈਣ ਕਾਰਨ ਇਸ ਪੰਜਾਬੀ ਐਕਟਰ ਦੀ ਹੋਈ ਮੌਤ

ਚੰਡੀਗੜ੍ਹ, 15 ਜੁਲਾਈ – ਪੰਜਾਬੀ ਸਿਨੇਮਾ ਦੇ ਪ੍ਰਤਿਭਾਵਾਨ ਅਦਾਕਾਰ ਵਜੋਂ ਜਾਣੇ ਜਾਂਦੇ ਸੀ.ਜੇ ਸਿੰਘ ਦਾ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ, ਜਿੰਨ੍ਹਾਂ ਦੇ ਜਹਾਨੋਂ ਤੁਰ ਜਾਣ ਤੇ ਵੱਖ-ਵੱਖ ਸਿਨੇਮਾ ਸ਼ਖਸੀਅਤਾਂ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਪਾਲੀਵੁੱਡ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਸੰਘਰਸ਼ਸ਼ੀਲ ਰਹੇ ਇਸ ਹੋਣਹਾਰ ਅਦਾਕਾਰ ਦੀ ਮੌਤ ਉਤੇ ਮਸ਼ਹੂਰ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਵੱਲੋਂ ਇੱਕ ਭਾਵਪੂਰਨ ਪੋਸਟ ਅਪਣੇ ਸੋਸ਼ਲ ਪਲੇਟਫ਼ਾਰਮ ਉਪਰ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਭਾਵਪੂਰਨ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਵਾਰ ਕੁਝ ਤਸਵੀਰਾਂ ਪਾ ਕੇ RIP ਲਿਖਣਾ ਬਹੁਤ ਹੀ ਔਖਾ ਹੋ ਜਾਂਦਾ ਹੈ ਅਤੇ ਅਜਿਹੀ ਹੀ ਮਹਿਸੂਸ ਕਰਵਾ ਰਹੀ ਹੈ ਅੱਜ ਦੀ ਇਹ ਪੋਸਟ।

ਉਨ੍ਹਾਂ ਕਿਹਾ ਕਿ ਸਾਡਾ ਉਕਤ ਦੋਸਤ, ਕਮਾਲ ਦਾ ਅਦਾਕਾਰ ਸੀ, ਜਿਸ ਨੇ ਪੰਜਾਬੀ ਫਿਲਮ ‘ਜ਼ੋਰਾ ਦਸ ਨੰਬਰੀਆ’ ਵਿੱਚ ਜ਼ੋਰੇ ਦੇ ਬਾਪ ਹਵਲਦਾਰ ਦਰਸ਼ਨ ਸਿੰਘ ਦਾ ਰੋਲ ਬਹੁਤ ਹੀ ਪ੍ਰਭਾਵੀ ਰੂਪ ਵਿੱਚ ਅੰਜ਼ਾਮ ਦਿੱਤਾ। ਨਿਰਦੇਸ਼ਕ ਗਿੱਲ ਨੇ ਇਸੇ ਸੰਬੰਧੀ ਅਪਣੇ ਦੁੱਖ ਨੂੰ ਬਿਆਨ ਕਰਦਿਆਂ ਅੱਗੇ ਕਿਹਾ ਕਿ ਬਹੁਤ ਉਦਾਸ ਹੈ ਦਿਲ, ਜੋ ਇਹ ਸੋਚਦਿਆਂ ਹੋਰ ਵੀ ਦਰਦ ਮਹਿਸੂਸ ਕਰਵਾ ਰਿਹਾ ਕਿ ‘ਕਿੱਸਾ ਪੰਜਾਬ’, ‘ਸਾਡੇ ਆਲੇ’ ਅਤੇ “ਕਲੀ ਜੋਟਾ” ਵਰਗੀਆਂ ਕਈ ਬਿਹਤਰੀਨ ਅਤੇ ਸਫ਼ਲ ਫਿਲਮਾਂ ਦਾ ਹਿੱਸਾ ਰਹੇ ਅਦਾਕਾਰ ਅਤੇ ਸਾਡੇ ਪਿਆਰੇ ਸਾਥੀ ਸੀਜੇ ਦੀ ਪ੍ਰਤਿਭਾ ਨੂੰ ਪੰਜਾਬੀ ਸਿਨੇਮਾ ਨੇ ਉਹ ਸਹੀ ਜਗ੍ਹਾਂ ਨਹੀਂ ਦਿੱਤੀ, ਜਿਸ ਦਾ ਉਹ ਅਸਲ ਤੌਰ ਉਤੇ ਹੱਕਦਾਰ ਰਿਹਾ।

Share this content:

Post Comment