Loading Now

ਦਸੰਬਰ ਸੈਸ਼ਨ ਦੀ ਐਗਜ਼ਾਮ ਸਿਟੀ ਸਲਿੱਪ ਜਾਰੀ, 7 ਦਸੰਬਰ ਨੂੰ ਆਉਣਗੇ ਐਡਮਿਟ ਕਾਰਡ

ਦਸੰਬਰ ਸੈਸ਼ਨ ਦੀ ਐਗਜ਼ਾਮ ਸਿਟੀ ਸਲਿੱਪ ਜਾਰੀ, 7 ਦਸੰਬਰ ਨੂੰ ਆਉਣਗੇ ਐਡਮਿਟ ਕਾਰਡ

ਨਵੀਂ ਦਿੱਲੀ, 26 ਨਵੰਬਰ – ਯੂਜੀਸੀ ਨੈੱਟ ਦਸੰਬਰ 2026 ਦੀ ਪ੍ਰੀਖਿਆ 14 ਤੋਂ 21 ਦਸੰਬਰ ਤੱਕ ਕਰਵਾਈ ਜਾਣੀ ਹੈ। ਇਸ ਲਈ ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਐਗਜ਼ਾਮ ਸਿਟੀ ਇੰਟੀਮੇਸ਼ਨ ਸਲਿੱਪ ਜਾਰੀ ਕਰ ਦਿੱਤੀ ਗਈ ਹੈ। ਇਸ ਦਾ ਲਿੰਕ ਐੱਨਟੀਏ ਦੀ ਅਧਿਕਾਰਤ ਵੈੱਬਸਾਈਟ **ugcnet.nta.nic.in** ’ਤੇ ਐਕਟਿਵ ਕਰ ਦਿੱਤਾ ਗਿਆ ਹੈ। ਉਮੀਦਵਾਰ ਵੈੱਬਸਾਈਟ ’ਤੇ ਜਾ ਕੇ ਆਪਣੀ ਲਾਗਇਨ ਡਿਟੇਲ ਦਰਜ ਕਰ ਕੇ ਸਿਟੀ ਸਲਿੱਪ ਡਾਊਨਲੋਡ ਕਰ ਸਕਦੇ ਹਨ।

9,75,505 ਉਮੀਦਵਾਰ ਲੈਣਗੇ ਪ੍ਰੀਖਿਆ ਵਿਚ ਹਿੱਸਾ

ਐੱਨਟੀਏ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਇਸ ਵਾਰ ਦਸੰਬਰ ਸੈਸ਼ਨ ਦੀ ਪ੍ਰੀਖਿਆ ਲਈ ਕੁੱਲ 9,75,505 ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਪ੍ਰੀਖਿਆ ਕੁੱਲ 87 ਵਿਸ਼ਿਆਂ ਲਈ ਕਰਵਾਈ ਜਾਵੇਗੀ।

ਸਿਟੀ ਸਲਿੱਪ ਡਾਊਨਲੋਡ ਕਰਨ ਦਾ ਤਰੀਕਾ

1. ਸਭ ਤੋਂ ਪਹਿਲਾਂ ਐੱਨਟੀਏ ਦੀ ਅਧਿਕਾਰਤ ਵੈੱਬਸਾਈਟ ’ਤੇ ਜਾਓ।

2. ਹੋਮ ਪੇਜ ’ਤੇ Candidate Activity ਵਿਚ Advance City Intimation of UGC-NET December 2026 ਦੇ ਲਿੰਕ ’ਤੇ ਕਲਿੱਕ ਕਰੋ।

3. ਹੁਣ ਆਪਣਾ ਐਪਲੀਕੇਸ਼ਨ ਨੰਬਰ, ਜਨਮ ਮਿਤੀ ਅਤੇ ਦਿੱਤਾ ਗਿਆ ਸਕਿਓਰਿਟੀ ਪਿੰਨ ਦਰਜ ਕਰੋ।

4. ਇਸ ਤੋਂ ਬਾਅਦ Submit ਬਟਨ ’ਤੇ ਕਲਿੱਕ ਕਰੋ।

5. ਸਕ੍ਰੀਨ ’ਤੇ ਐਗਜ਼ਾਮ ਸਿਟੀ ਸਲਿੱਪ ਖੁੱਲ੍ਹ ਜਾਵੇਗੀ। ਇਸ ਨੂੰ ਡਾਊਨਲੋਡ ਕਰ ਕੇ ਸੇਵ ਕਰ ਲਓ।

7 ਦਸੰਬਰ ਨੂੰ ਜਾਰੀ ਹੋਣਗੇ ਐਡਮਿਟ ਕਾਰਡ

ਉਮੀਦਵਾਰਾਂ ਨੂੰ ਦੱਸ ਦੇਈਏ ਕਿ ਐੱਨਟੀਏ ਵੱਲੋਂ ਸਾਰੇ ਉਮੀਦਵਾਰਾਂ ਦੇ ਐਡਮਿਟ ਕਾਰਡ 7 ਦਸੰਬਰ ਨੂੰ ਆਨਲਾਈਨ ਜਾਰੀ ਕੀਤੇ ਜਾਣਗੇ। ਉਮੀਦਵਾਰਾਂ ਨੂੰ ਇਹ ਵੱਖਰੇ ਤੌਰ ’ਤੇ ਡਾਊਨਲੋਡ ਕਰਨੇ ਪੈਣਗੇ। ਧਿਆਨ ਰਹੇ ਕਿ ਐਗਜ਼ਾਮ ਸਿਟੀ ਸਲਿੱਪ ਸਿਰਫ਼ ਪ੍ਰੀਖਿਆ ਵਾਲੇ ਸ਼ਹਿਰ ਦੀ ਜਾਣਕਾਰੀ ਦੇਣ ਲਈ ਹੈ। ਇਸ ਨੂੰ ਪ੍ਰੀਖਿਆ ਕੇਂਦਰ ਵਿਚ ਦਾਖ਼ਲੇ ਲਈ ਮਾਨਤਾ ਨਹੀਂ ਦਿੱਤੀ ਜਾਵੇਗੀ। ਪ੍ਰੀਖਿਆ ਕੇਂਦਰ ’ਤੇ ਸਿਰਫ਼ ਐਡਮਿਟ ਕਾਰਡ ਹੀ ਮਾਨਤਾ ਪ੍ਰਾਪਤ ਹੋਵੇਗਾ।

ਪ੍ਰੀਖਿਆ ਦੀਆਂ ਤਰੀਕਾਂ ਅਤੇ ਸ਼ਿਫਟ ਦਾ ਸਮਾਂ

ਯੂਜੀਸੀ ਨੈੱਟ ਦਸੰਬਰ 2026 ਦੀ ਪ੍ਰੀਖਿਆ ਦੇਸ਼ ਭਰ ਵਿਚ ਨਿਰਧਾਰਤ ਕੇਂਦਰਾਂ ’ਤੇ 14, 15, 16, 17, 18 ਅਤੇ 21 ਦਸੰਬਰ ਨੂੰ ਕਰਵਾਈ ਜਾਵੇਗੀ। ਸਾਰੇ ਪ੍ਰੀਖਿਆ ਵਾਲੇ ਦਿਨਾਂ ਵਿਚ ਦੋ ਸ਼ਿਫਟਾਂ ਹੋਣਗੀਆਂ।

Share this content:

Post Comment