ਥਾਈਮਾਮਨ ਯੋਜਨਾ ਤਹਿਤ 28 ਸਤੰਬਰ ਨੂੰ ਸੂਬੇ ਦੇ ਸਰਕਾਰੀ ਹਸਪਤਾਲਾਂ ’ਚ ਜਨਮ ਲੈਣ ਵਾਲੇ 1 ਲੱਖ 28 ਹਜ਼ਾਰ ਬੱਚਿਆਂ ਨੂੰ ‘ਵਿਜੈ ਸਰਕਾਰ’ ਪਹਿਨਾਏਗੀ ਸੋਨੇ ਦੀ ਅੰਗੂਠੀ
ਨਵੀਂ ਦਿੱਲੀ, 19 ਸਤੰਬਰ – ਆਉਣ ਵਾਲੀ 28 ਤਾਰੀਖ ਨੂੰ ਤਮਿਲਨਾਡੂ ਦੇ ਮੁੱਖ ਮੰਤਰੀ ਥਾਈਮਾਮਨ ਥੰਗਾ ਮੋਥਿਰਮ ਥਿੱਤਮ ਯੋਜਨਾ ਲਾਂਚ ਕਰਨਗੇ। ਇਸ ਯੋਜਨਾ ਤਹਿਤ ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ’ਚ ਜਨਮ ਲੈਣ ਵਾਲੇ ਬੱਚਿਆਂ ਨੂੰ ਇੱਕ ਗ੍ਰਾਮ ਸੋਨੇ ਦੀ ਅੰਗੂਠੀ ਦਿੱਤੀ ਜਾਵੇਗੀ। ਸੋਨੇ ਦੀ ਅੰਗੂਠੀ ਵਾਲੀ ਇਹ ਯੋਜਨਾ ਅਸਲ ’ਚ ਸਾਬਕਾ ਮੁੱਖ ਮੰਤਰੀ ਸੀਐਨ ਅੰਨਾਦੁਰਾਈ ਦੀ ਜਯੰਤੀ 15 ਸਤੰਬਰ ਨੂੰ ਸ਼ੁਰੂ ਕੀਤੀ ਜਾਣੀ ਸੀ। ਪਰ ਮੁੱਖ ਮੰਤਰੀ ਵਿਜਯ ਦੀ ਯੂਕੇ ਯਾਤਰਾ ਕਾਰਨ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਰਿਪੋਰਟ ਦੇ ਅਨੁਸਾਰ, ਯੋਜਨਾ ਦੇ ਪਹਿਲੇ ਪੜਾਅ ’ਚ ਤਮਿਲਨਾਡੂ ਸਰਕਾਰ 1.28 ਲੱਖ ਸੋਨੇ ਦੀਆਂ ਅੰਗੂਠੀਆਂ ਵੰਡੇਗੀ।
ਕਿਨ੍ਹਾਂ ਨੂੰ ਮਿਲੇਗਾ ਇਸ ਯੋਜਨਾ ਦਾ ਲਾਭ?
ਜਿਹੜੀਆਂ ਮਾਵਾਂ ਤਮਿਲਨਾਡੂ ਦੀਆਂ ਸਥਾਈ ਵਸਨੀਕ ਹਨ ਤੇ ਜਿਨ੍ਹਾਂ ਨੇ ਪ੍ਰੈਗਨੈਂਸੀ ਐਂਡ ਚਾਈਲਡ ਟ੍ਰੈਕਿੰਗ (PICME) ਸਿਸਟਮ ’ਚ ਰਜਿਸਟ੍ਰੇਸ਼ਨ ਕਰਵਾ ਕੇ RCH ID ਪ੍ਰਾਪਤ ਕਰ ਲਈ ਹੈ, ਉਹ ਇਸ ਲਾਭ ਲਈ ਯੋਗ ਹੋਣਗੀਆਂ। 28 ਸਤੰਬਰ ਤੋਂ ਸਰਕਾਰੀ ਹਸਪਤਾਲਾਂ ’ਚ ਪੈਦਾ ਹੋਣ ਵਾਲੇ ਬੱਚਿਆਂ ਨੂੰ ਹਸਪਤਾਲ ਤੋਂ ਡਿਸਚਾਰਜ ਦੇ ਸਮੇਂ ਸੋਨੇ ਦੀ ਅੰਗੂਠੀ ਦਿੱਤੀ ਜਾਵੇਗੀ।
ਕੀ ਹੈ ਸੋਨੇ ਦੀ ਅੰਗੂਠੀ ਦੀ ਖਾਸੀਅਤ?
Share this content:


Post Comment