ਤੇਲੰਗਾਨਾ ‘ਚ ਈਡੀ ਨੇ 29 ਅਦਾਕਾਰਾਂ, ਇਨਫ਼ਲੁਐਂਸਰਾਂ, ਯੂਟਿਊਬਰਾਂ ਵਿਰੁਧ ਕੀਤਾ ਕੇਸ ਦਰਜ
ਤੇਲੰਗਾਨਾ, 11 ਜੁਲਾਈ – ਇਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੁਝ ਔਨਲਾਈਨ ਸੱਟੇਬਾਜ਼ੀ ਪਲੇਟਫਾਰਮਾਂ ਵਿਰੁਧ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ, ਤੇਲੰਗਾਨਾ ਵਿਚ ਕੁਝ ਸੋਸ਼ਲ ਮੀਡੀਆ ਇਨਫ਼ਲੁਐਂਸਰਾਂ ਤੇ ਯੂਟਿਊਬਰਾਂ ਸਮੇਤ 24 ਤੋਂ ਵੱਧ ਮਸ਼ਹੂਰ ਹਸਤੀਆਂ ਦੀ ਭੂਮਿਕਾ ਦੀ ਜਾਂਚ ਕਰਨ ਲਈ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਸੂਤਰਾਂ ਨੇ ਦਸਿਆ ਕਿ ਇਨ੍ਹਾਂ ਮਾਧਿਅਮਾਂ ਰਾਹੀਂ, ਕਥਿਤ ਤੌਰ ’ਤੇ ਗ਼ੈਰ-ਕਾਨੂੰਨੀ ਸੱਟੇਬਾਜ਼ੀ ਅਤੇ ਜੂਏ ਰਾਹੀਂ ਕਰੋੜਾਂ ਰੁਪਏ ਕਮਾਇਆ ਜਾਂਦਾ ਹੈ।
Share this content:



Post Comment