ਤਿੰਨ ਮੁਲਕੀ ਦੀ ਆਖ਼ਰੀ ‘ਤੇ ਨਿਊਜ਼ੀਲੈਂਡ ਪਹੁੰਚੇ ਪ੍ਰਧਾਨ ਮੰਤਰੀ ਮੋਦੀ
ਆਕਲੈਂਡ, 11 ਜੁਲਾਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਮੁਲਕੀ ਫੇਰੀ ਦੇ ਆਖ਼ਰੀ ਪੜਾਅ ਤਹਿਤ ਨਿਊਜ਼ੀਲੈਂਡ ਪਹੁੰਚ ਗਏ ਹਨ। ਮੋਦੀ ਆਪਣੇ ਹਮਰੁਤਬਾ ਕ੍ਰਿਸਟੋਫਰ ਲਕਸਨ ਨੂੰ ਮਿਲਣਗੇ ਤੇ ਭਾਰਤੀ ਪਰਵਾਸੀ ਭਾਈਚਾਰੇ ਨੂੰ ਸੰਬੋਧਨ ਕਰਨਗੇ। ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਿਛਲੇ 40 ਸਾਲਾਂ ਵਿੱਚ ਨਿਊਜ਼ੀਲੈਂਡ ਦੀ ਇਹ ਪਹਿਲੀ ਫੇਰੀ ਹੈ। ਲਕਸਨ ਨੇ ਹਵਾਈ ਅੱਡੇ ’ਤੇ ਮੋਦੀ ਦਾ ਨਿੱਘਾ ਸਵਾਗਤ ਕੀਤਾ। ਦੋਵਾਂ ਨੇ ਇਕ ਦੂਜੇ ਨੂੰ ਗਲਵੱਕੜੀ ’ਚ ਵੀ ਲਿਆ। ਮੋਦੀ ਆਸਟਰੇਲੀਆ ਦੀ ਤਿੰਨ ਰੋਜ਼ਾ ਫੇਰੀ ਤੋਂ ਨਿਊਜ਼ੀਲੈਂਡ ਪਹੁੰਚੇ ਹਨ। ਉਸ ਤੋਂ ਪਹਿਲਾਂ ਉਹ ਇੰਡੋਨੇਸ਼ੀਆ ਵਿੱਚ ਸਨ।
ਸ੍ਰੀ ਮੋਦੀ ਨੇ ਐਕਸ ’ਤੇ ਪੋਸਟ ਵਿੱਚ ਕਿਹਾ, ‘‘ਥੋੜ੍ਹੀ ਦੇਰ ਪਹਿਲਾਂ ਆਕਲੈਂਡ ਪਹੁੰਚਿਆ ਹਾਂ। ਹਵਾਈ ਅੱਡੇ ’ਤੇ ਨਿੱਘੇ ਸਵਾਗਤ ਲਈ ਪ੍ਰਧਾਨ ਮੰਤਰੀ ਲਕਸਨ ਦਾ ਧੰਨਵਾਦ।’’ ਉਨ੍ਹਾਂ ਕਿਹਾ, ‘‘ਚਾਰ ਦਹਾਕਿਆਂ ਵਿੱਚ ਪਹਿਲੇ ਪ੍ਰਧਾਨ ਮੰਤਰੀ ਵਜੋਂ ਨਿਊਜ਼ੀਲੈਂਡ ਆਉਣਾ, ਆਪਣੇ ਆਪ ’ਚ ਇਤਿਹਾਸਕ ਫੇਰੀ ਹੈ। ਮੈਂ ਪ੍ਰਧਾਨ ਮੰਤਰੀ ਲਕਸਨ ਨਾਲ ਗੱਲਬਾਤ ਅਤੇ ਭਾਰਤ ਨਿਊਜ਼ੀਲੈਂਡ ਦੋਸਤੀ ਦੇ ਵੱਖ ਵੱਖ ਪਹਿਲੂਆਂ ਬਾਰੇ ਚਰਚਾ ਨੂੰ ਲੈ ਕੇ ਉਤਸੁਕ ਹਾਂ। ਮੈਂ ਭਲਕੇ ਆਕਲੈਂਡ ਵਿੱਚ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕਰਾਂਗਾਉੱਧਰ, ਵਿਦੇਸ਼ ਮੰਤਰਾਲੇ ਨੇ ਐਕਸ ’ਤੇ ਪੋਸਟ ਵਿੱਚ ਕਿਹਾ, ‘‘ਇਹ ਇਤਿਹਾਸਕ ਦੌਰਾ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰੇਗਾ ਅਤੇ ਕਈ ਖੇਤਰਾਂ ਖਾਸ ਕਰ ਕੇ ਵਪਾਰ, ਰੱਖਿਆ, ਖੇਡਾਂ, ਸੱਭਿਆਚਾਰ, ਸਿੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਆਦਾਨ-ਪ੍ਰਦਾਨ ਵਿੱਚ ਸਹਿਯੋਗ ਦੇ ਨਵੇਂ ਰਸਤੇ ਖੋਲ੍ਹਣ ਲਈ ਤਿਆਰ ਹੈ।
Share this content:



Post Comment