ਤਿੰਨ ਏਕੜ ਤੋ ਵੱਧ ਪੰਚਾਇਤੀ ਜ਼ਮੀਨ ਵਿੱਚ ਲੱਗੇ ਮਲਬੇ ਦੇ ਢੇਰ।
*ਮਲਬੇ ਹੇਠ ਆਈ ਜ਼ਮੀਨ ਦਾ ਮਜ਼ਦੂਰ ਕਿਸਾਨ ਭਰਦੇ ਹਨ ਠੇਕਾ
*ਪ੍ਰਸ਼ਾਸਨ ਮੂਕਦਰਸ਼ਕ ਬਣ ਕੇ ਵੇਖ ਰਿਹਾਂ ਸਿਆਸੀ ਸਹਿ ਤੇ ਉਪਜਾਊ ਜਮੀਨ ਬਣਾਈ ਜਾ ਰਹੀ ਹੈ ਮਲਬੇ ਦਾ ਭੰਡਾਰ÷ ਸੁਖਪਾਲ ਸਿੰਘ ਖਿਆਲੀ ਵਾਲਾ
ਬਠਿੰਡਾ, 18 ਮਈ – ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆ ਦੱਸਿਆ ਕਿ ਪਿੰਡ ਖਿਆਲੀ ਵਾਲਾ( ਬਠਿੰਡਾ) ਦੀ ਪੰਚਾਇਤੀ ਜਮੀਨ ਦਾ ਲਗਪਗ ਏਕੜ ਰਕਬਾ ਕਾਗਜ਼ਾ ਵਿੱਚ ਬੋਲਦਾ ਹੈ। ਹਕੀਕਤ ਵਿੱਚ ਜ਼ਮੀਨ ਪੂਰੀ ਨਹੀ ਹੈ ਕਈ ਏਕੜ ਵਿਚ ਟਿੱਬੇ ਹਨ।ਤਿੰਨ ਏਕੜ ਤੋ ਵੱਧ ਜਮੀਨ ਵਿੱਚ ਮਲਬੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ।ਹਰੇ ਭਰੇ ਦਰੱਖਤ ਮਲਬੇ ਕਾਰਨ ਸੁੱਕ ਰਹੇ ਹਨ।ਹਰ ਸਾਲ ਪੂਰੇ ਰਕਬੇ ਦੀ ਬੋਲੀ ਹੁੰਦੀ ਹੈ।ਮਜ਼ਦੂਰ ਕਿਸਾਨ ਪੂਰੇ ਰਕਬੇ ਦਾ ਠੇਕਾ ਭਰਦੇ ਹਨ। ਹਰ ਸਾਲ ਪ੍ਰਸ਼ਾਸਨ ਪਿੰਡ ਦੀ ਸੱਥ ਵਿੱਚ ਬੈਠਕੇ ਬੋਲੀ ਕਰਕੇ ਆਪਣੀ ਡਿਊਟੀ ਨਿਭਾਅ ਜਾਦਾ ਹੈ।
ਪਰ ਕਦੇ ਇਹ ਜਰੂਰਤ ਨਹੀ ਸਮਝੀ ਗਈ।ਕਿ ਜਮੀਨ ਦੇ ਵੀ ਕਦੇ ਦਰਸ਼ਨ ਕਰ ਲੈ ਜਾਣ। ਪ੍ਰਸ਼ਾਸਨ ਦੀ ਮਿਲੀਭੁਗਤ ਤੇ ਸਿਆਸੀ ਸਹਿ ਦੇ ਨਾਲ ਉਪਜਾਊ ਜਮੀਨ ਮਲਬੇ ਦਾ ਭੰਡਾਰ ਬਣ ਰਹੀ ਹੈ।ਪ੍ਰਸ਼ਾਸਨ ਮੂਕਦਰਸ਼ਕ ਬਣ ਕੇ ਵੇਖ ਰਿਹਾਂ ਹੈ। ਭਾਵੇ ਆਮ ਆਦਮੀ ਪਾਰਟੀ ਦੇ ਕੁਝ ਆਗੂਆ ਵੱਲੋ ਇਹ ਵੀ ਕਿਹਾਂ ਜਾ ਰਿਹਾਂ ਕਿ ਇਸ ਪੰਚਾਇਤੀ ਜ਼ਮੀਨ ਦੇ ਇਸੇ ਟੱਕ ਵਿੱਚੋ 4ਏਕੜ ਜਮੀਨ ਵਿੱਚ ਅਨਾਜ ਮੰਡੀ ਬਣਨੀ ਹੈ। ਪ੍ਰੰਤੂ ਉਹੀ ਆਗੂ ਆਪਣੇ ਖੇਤਾਂ ਵਿੱਚ ਪੱਕੇ ਖਾਲ ਬਣਾਉਣ ਲਈ ਪਹਿਲਾਂ ਬਣੇ ਪੱਕੇ ਖਾਲਾਂ ਦੇ ਮਲਬਾ ਨੂੰ ਇਸੇ ਜਮੀਨ ਵਿੱਚ ਸੁੱਟ ਰਹੇ ਹਨ।ਮਜ਼ਦੂਰ ਆਗੂ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਪੰਚਾਇਤੀ ਜ਼ਮੀਨ ਦੇ ਰਕਬੇ ਨੂੰ ਮਿਣਤੀ ਕਰਕੇ ਪੂਰਾ ਤੇ ਪੱਧਰ ਕੀਤਾ ਜਾਵੇ। ਪੰਚਾਇਤੀ ਜ਼ਮੀਨ ਵਿੱਚੋ ਮਲਬੇ ਦੇ ਢੇਰ ਤੁਰੰਤ ਹਟਾਏ ਜਾਣ। ਜੇਕਰ ਪ੍ਰਸ਼ਾਸਨ ਨੇ ਇਸ ਮਸਲੇ ਵੱਲ ਵਿਸ਼ੇਸ਼ ਧਿਆਨ ਨਾ ਦਿੱਤਾ ਤਾ ਮਜ਼ਦੂਰ ਯੂਨੀਅਨ ਵੱਲੋ ਸੰਘਰਸ਼ ਸੁਰੂ ਕੀਤਾ ਜਾਵੇਗਾਂ
Share this content:



Post Comment